ਡਾ. ਐਚ.ਐਸ ਕਾਹਲੋਂ ਪਸ਼ੂ ਪਾਲਣ ਵਿਭਾਗ, ਪੰਜਾਬ ਦੇ ਡਾਇਰੈਕਟਰ ਵਜੋਂ ਹੋਏ ਪਦਉਨਤ
Published : Aug 12, 2021, 6:34 am IST
Updated : Aug 12, 2021, 6:34 am IST
SHARE ARTICLE
image
image

ਡਾ. ਐਚ.ਐਸ ਕਾਹਲੋਂ ਪਸ਼ੂ ਪਾਲਣ ਵਿਭਾਗ, ਪੰਜਾਬ ਦੇ ਡਾਇਰੈਕਟਰ ਵਜੋਂ ਹੋਏ ਪਦਉਨਤ

ਚੰਡੀਗੜ੍ਹ, 11 ਅਗੱਸਤ (ਪ.ਪ.)  : ਡਾ: ਹਰਬਿੰਦਰ ਸਿੰਘ ਕਾਹਲੋਂ ਨੂੰ  ਪੰਜਾਬ ਸਰਕਾਰ ਵਲੋਂ ਡਾਇਰੈਕਟਰ, ਪਸ਼ੂ ਪਾਲਣ ਪੰਜਾਬ ਦੇ ਅਹੁਦੇ 'ਤੇ ਪਦਉਨਤ ਕੀਤਾ ਗਿਆ ਹੈ ਅਤੇ ਅੱਜ ਉਨ੍ਹਾਂ ਇਸ ਅਹੁਦੇ ਦਾ ਚਾਰਜ ਸੰਭਾਲ ਲਿਆ ਹੈ |
ਇਸ ਮੌਕੇ ਪੰਜਾਬ ਸਟੇਟ ਵੈਟਰਨਰੀ ਆਫ਼ਿਸਰਜ਼ ਐਸੋਸੀਏਸ਼ਨ ਦੇ ਪ੍ਰਧਾਨ ਡਾ. ਸਰਬਜੀਤ ਸਿੰਘ ਰੰਧਾਵਾ ਨੇ ਡਾ. ਐਚ.ਐਸ ਕਾਹਲੋਂ ਨੂੰ  ਪਸ਼ੂ ਪਾਲਣ ਵਿਭਾਗ, ਪੰਜਾਬ ਦੇ ਨਿਯਮਤ ਡਾਇਰੈਕਟਰ ਵਜੋਂ ਤਰੱਕੀ ਮਿਲਣ 'ਤੇ ਵਧਾਈ ਦਿਤੀ ਅਤੇ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ, ਸ. ਤਿ੍ਪਤ ਰਜਿੰਦਰ ਸਿੰਘ ਬਾਜਵਾ, ਪਸ਼ੂ ਪਾਲਣ ਮੰਤਰੀ ਪੰਜਾਬ ਅਤੇ ਸ. ਵੀ.ਕੇ. ਜੰਜੂਆ, ਆਈ.ਏ.ਐਸ, ਵਧੀਕ ਮੁੱਖ ਸਕੱਤਰ, ਪਸ਼ੂ ਪਾਲਣ ਵਿਭਾਗ ਦਾ ਤਹਿ ਦਿਲੋਂ ਧਨਵਾਦ ਕੀਤਾ |
ਇਸ ਮੌਕੇ ਡਾ. ਰੰਧਾਵਾ ਨੇ ਪ੍ਰੈਸ ਨੂੰ  ਦਸਿਆ ਕਿ ਡਾ. ਐਚ ਐਸ ਕਾਹਲੋਂ ਨੂੰ  ਵਿਭਾਗ ਦੇ ਸਾਰੇ ਖੇਤਰਾਂ ਵਿਚ ਵਿਸ਼ਾਲ ਤਜਰਬਾ ਹਾਸਲ ਹੈ | ਇਨ੍ਹਾਂ ਵਿਚੋਂ ਵਿਭਾਗ ਦੇ ਸੱਭ ਤੋਂ ਵੱਕਾਰੀ ਸਮਾਗਮਾਂ ਵਿਚੋਂ ਇਕ Tਰਾਸ਼ਟਰੀ ਪਸ਼ੂਧਨ ਚੈਂਪੀਅਨਸ਼ਿਪ'' ਦਾ ਆਯੋਜਨ ਕਰਨਾ ਸ਼ਾਮਲ ਹੈ | ਪੰਜਾਬ ਸਰਕਾਰ ਦੁਆਰਾ ਕੋਰੋਨਾ ਮਹਾਂਮਾਰੀ ਦੌਰਾਨ ਕੋਵਿਡ ਟੈਸਟਿੰਗ ਲੈਬ ਦੀ ਸਥਾਪਨਾ ਡਾ. ਕਾਹਲੋਂ ਦੇ ਬਤੌਰ ਸੰਯੁਕਤ ਡਾਇਰੈਕਟਰ, ਰੀਜ਼ਨਲ ਡਿਜ਼ੀਜ਼ ਡਾਇਗਨੋਸਟਿਕ ਲੈਬਾਰਟਰੀ  (ਆਰਡੀਡੀਐਲ) ਜਲੰਧਰ ਦੇ ਕਾਰਜਕਾਲ ਦੌਰਾਨ ਕੀਤੀ ਗਈ ਸੀ ਅਤੇ ਉਨ੍ਹਾਂ ਦੀ ਨਿਗਰਾਨੀ ਹੇਠ ਲੱਖਾਂ ਆਰ.ਟੀ-ਪੀਸੀਆਰ ਟੈਸਟ ਕੀਤੇ ਗਏ ਸਨ | ਸਾਨੂੰ ਉਮੀਦ ਹੈ ਕਿ ਡਾ. ਕਾਹਲੋਂ ਬਤੌਰ ਡਾਇਰੈਕਟਰ ਪਸ਼ੂ ਪਾਲਣ ਪੰਜਾਬ ਵਜੋਂ ਅਪਣੇ ਲੰਮੇ ਤਜਰਬੇ ਨਾਲ ਵਿਭਾਗ ਨੂੰ  ਨਵੀਆਂ ਉਚਾਈਆਂ 'ਤੇ ਲੈ ਜਾਣਗੇ |
ਡਾ. ਰੰਧਾਵਾ ਤੋਂ ਇਲਾਵਾ ਡਾ. ਐਚ.ਐਸ ਕਾਹਲੋਂ ਦੇ ਪਦ ਉੱਨਤ ਹੋਣ 'ਤੇ ਡਾ. ਦਰਸ਼ਨ ਖੇੜੀ, ਡਾ. ਗੁਰਦੇਵ ਸਿੰਘ, ਡਾ. ਅਮਿਤ ਨੈਨ, ਡਾ. ਸਰਬਦੀਪ ਸਿੰਘ, ਡਾ. ਰਵੀਕਾਂਤ ਡਾ: ਐਮਪੀ ਸਿੰਘ, ਡਾ. ਗਗਨਦੀਪ ਕੌਸਲ ਅਤੇ ਡਾ. ਸੁਖਹਰਮਨ ਸਿੰਘ ਨੇ ਵੀ ਹਾਰਦਿਕ ਵਧਾਈ ਦਿਤੀ |

SHARE ARTICLE

ਏਜੰਸੀ

Advertisement

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM
Advertisement