ਜਾਖੜ ਨੇ ਬਚਾਇਆ ਹਰਮਨ ਦਾ ਅਹੁਦਾ
Published : Jul 12, 2018, 9:41 am IST
Updated : Jul 12, 2018, 9:41 am IST
SHARE ARTICLE
harmanpreet kaur
harmanpreet kaur

ਪਿਛਲੇ ਕੁਝ ਸਮੇਂ ਤੋਂ ਵਿਵਾਦਾਂ ਦੇ ਘੇਰੇ `ਚ ਚਲ ਰਹੀ ਭਾਰਤੀ ਮਹਿਲਾ ਟੀਮ ਦੀ ਖਿਡਾਰਨ ਹਰਮਨਪ੍ਰੀਤ ਕੌਰ ਨੂੰ ਹੁਣ ਸੂਬੇ ਦੀ ਸਰਕਾਰ ਤੋਂ ਕੁਝ ਰਾਹਤ ਮਿਲਦੀ ਨਜ਼ਰ ਆ ਰਹੀ ਹੈ।

ਪਿਛਲੇ ਕੁਝ ਸਮੇਂ ਤੋਂ ਵਿਵਾਦਾਂ ਦੇ ਘੇਰੇ `ਚ ਚਲ ਰਹੀ ਭਾਰਤੀ ਮਹਿਲਾ ਟੀਮ ਦੀ ਖਿਡਾਰਨ ਹਰਮਨਪ੍ਰੀਤ ਕੌਰ ਨੂੰ ਹੁਣ ਸੂਬੇ ਦੀ ਸਰਕਾਰ ਤੋਂ ਕੁਝ ਰਾਹਤ ਮਿਲਦੀ ਨਜ਼ਰ ਆ ਰਹੀ ਹੈ। ਕਿਹਾ ਜਾ ਰਿਹਾ ਹੈ ਕਿ ਪੰਜਾਬ ਪ੍ਰਦੇਸ਼ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਨੇ ਹਰਮਨ ਦੇ ਹਕ਼ `ਚ ਫੈਸਲਾ ਲੈਂਦੇ ਕਿਹਾ ਹੈ ਕਿ ਉਸ ਨੂੰ ਡੀ ਐਸ ਪੀ ਦੇ ਅਹੁਦੇ ਤੋਂ ਨਹੀਂ ਹਟਾਇਆ ਜਾਵੇਗਾ।

harmanpreet kaurharmanpreet kaur

ਤੁਹਾਨੂੰ ਦਸ ਦੇਈਏ ਕਿ ਹਰਮਨ ਨੇ ਆਪਣੇ ਕ੍ਰਿਕੇਟ ਕਰੀਅਰ `ਚ ਬਹੁਤ ਹੀ ਬੇਹਤਰੀਨ ਪ੍ਰਦਰਸ਼ਨ ਕੀਤਾ ਹੈ। ਜਿਸ ਸਦਕਾ ਉਸ ਨੂੰ ਅਰਜੁਨ ਐਵਾਰਡ ਨਾਲ ਵੀ ਸਨਮਾਨਿਤ ਕੀਤਾ ਗਿਆ। ਉਸ ਦੇ ਪ੍ਰਦਰਸ਼ਨ ਨੂੰ ਦੇਖਦਿਆਂ ਹੀ ਪੰਜਾਬ ਸਰਕਾਰ ਨੇ ਉਸ ਨੂੰ ਡੀ ਐਸ ਪੀ ਦਾ ਅਹੁਦਾ ਸੰਭਾਲਿਆ ਸੀ, ਪਰ ਪੰਜਾਬ ਪੁਲਿਸ ਮਹਿਕਮੇ ਵਲੋਂ ਜਦੋ ਉਸ ਦੀ ਵੇਰਿਫਿਕੇਸ਼ਨ ਕੀਤੀ ਗਈ ਤਾ ਹਰਮਨ ਦੀ ਡਿਗਰੀ ਨੂੰ ਜਾਅਲੀ ਪਾਇਆ ਗਿਆ।

harmanharman

ਜਿਸ ਉਪਰੰਤ ਹਰਮਨ ਨੂੰ ਡੀ ਐਸ ਪੀ ਦੇ ਅਹੁਦੇ ਤੋਂ ਹਟਾ ਦਿਤਾ ਸੀ। ਪਰ ਹੁਣ ਕਾਂਗਰਸੀ ਪ੍ਰਧਾਨ ਸੁਨੀਲ ਜਾਖੜ ਹਰਮਨ ਦੇ ਹਕ `ਚ ਖੜੇ ਹਨ।  ਉਨ੍ਹਾਂ ਨੇ ਮੁੱਖ ਮੰਤਰੀ ਨੂੰ ਉਸ ਦਾ ਡੀ.ਐੱਸ.ਪੀ. ਦਾ ਅਹੁਦਾ ਵਾਪਸ ਨਾ ਲੈਣ ਦੀ ਅਪੀਲ ਕੀਤੀ । ਮਿਲੀ ਜਾਣਕਾਰੀ ਅਨੁਸਾਰ ਜਾਖੜ ਵਲੋਂ ਦਿਤੇ ਦਖਲ ਤੋਂ ਬਾਅਦ ਮੁਖ ਮੰਤਰੀ ਹਰਮਨਪ੍ਰੀਤ ਦੀ ਅੰਤਰਰਾਸ਼ਟਰੀ ਪ੍ਰਾਪਤੀ ਨੂੰ ਦੇਖਦਿਆਂ ਉਨ੍ਹਾਂ ਦਾ ਪਹਿਲਾ ਅਹੁਦਾ ਬਰਕਰਾਰ ਰੱਖਣ ਲਈ ਸਹਿਮਤ ਹੋ ਗਏ ਹਨ,ਪਰ ਉਹ ਰੈਗੂਲਰ ਪੋਸਟ ਦੀ ਥਾਂ ਆਨਰੇਰੀ ਡੀ.ਐਸ. ਪੀ. ਵਜੋਂ ਕੰਮ ਕਰੇਗੀ।

harmanharman

 ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਹੈ ਕਿ ਜਦੋ ਤਕ ਹਰਮਨ ਆਪਣੀ ਰੈਗੂਲਰ ਡਿਗਰੀ ਪੂਰੀ ਨਹੀਂ ਕਰ ਲੈਂਦੀ ਤਾ ਉਸ ਨੂੰ ਆਰਜੀ ਤੌਰ ਤੇ ਹੀ ਰਖਿਆ ਜਾਵੇਗਾ। ਡਿਗਰੀ ਪੂਰੀ ਕਰਨ ਉਪਰੰਤ ਹੀ ਹਰਮਨ ਦੀਆਂ ਸੇਵਾਵਾਂ ਵੀ ਰੈਗੂਲਰ ਕਰ ਦਿਤੀਆਂ ਜਾਣਗੀਆਂ। ਸੁਨੀਲ ਜਾਖੜ ਦਾ ਕਹਿਣਾ ਹੈ ਕਿ ਹਰਮਨ ਨੇ ਹੁਣ ਤਕ ਬਹੁਤ ਹੀ ਵਧੀਆ ਪ੍ਰਦਰਸ਼ਨ ਕੀਤਾ ਹੈ ,ਉਸ ਨੇ ਆਪਣੀ ਖੇਡ ਸਦਕਾ ਪੂਰੇ ਦੇਸ਼ ਅਤੇ ਸਾਡੇ ਸੂਬੇ ਦਾ ਨਾਮ ਰੌਸ਼ਨ ਕੀਤਾ ਹੈ। ਇਸ ਸਬੰਧੀ ਹੀ ਜਾਖੜ ਹਰਮਨ ਦੇ ਹਕ `ਚ ਖੜੇ ਹੋ ਗਏ।           

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement