ਅੰਮ੍ਰਿਤਸਰ: ਕੌਮਾਂਤਰੀ ਸਰਹੱਦ ਨੇੜਿਉਂ ਪਾਕਿਸਤਾਨੀ ਡਰੋਨ ਅਤੇ 14 ਕਰੋੜ ਦੀ ਹੈਰੋਇਨ ਬਰਾਮਦ
Published : Jun 12, 2023, 10:08 am IST
Updated : Jun 12, 2023, 10:08 am IST
SHARE ARTICLE
Pakistani drone and heroin worth 14 crore recovered near international border
Pakistani drone and heroin worth 14 crore recovered near international border

ਸੈਦਪੁਰ ਕਲਾਂ ਵਿਖੇ ਖੇਤਾਂ ’ਚੋਂ ਮਿਲਿਆ ਟੁੱਟਿਆ ਹੋਇਆ ਡਰੋਨ

 

ਅੰਮ੍ਰਿਤਸਰ: ਸਰਹੱਦ 'ਤੇ ਡਰੋਨ ਦੀ ਦਸਤਕ ਲਗਾਤਾਰ ਵਧ ਰਹੀ ਹੈ। ਬੀ.ਐਸ.ਐਫ. ਨੇ ਦੋ ਦਿਨਾਂ ਵਿਚ ਦੋ ਡਰੋਨ ਬਰਾਮਦ ਕੀਤੇ ਹਨ। ਇਸ ਦੇ ਨਾਲ ਹੀ ਪੰਜਾਬ ਪੁਲਿਸ ਨੂੰ ਮਿਲੇ ਇਨਪੁਟਸ ਦੇ ਆਧਾਰ 'ਤੇ ਅੰਮ੍ਰਿਤਸਰ ਬਾਰਡਰ ਨੇੜਿਉਂ 14 ਕਰੋੜ ਰੁਪਏ ਦੀ ਹੈਰੋਇਨ ਵੀ ਬਰਾਮਦ ਕੀਤੀ ਗਈ ਹੈ।

ਇਹ ਵੀ ਪੜ੍ਹੋ: ਪੁਲਿਸ ਨੇ ਕਾਬੂ ਕੀਤਾ ‘ਠੱਗੀ ਬਾਬਾ’, ਲੋਕਾਂ ਨੂੰ ਲੁੱਟਣ ਮਗਰੋਂ ਜੀਂਸ-ਟੀਸ਼ਰਟ ਪਾ ਕੇ ਘੁੰਮਦਾ ਸੀ ਨਵਾਬ ਨਾਥ

ਬੀ.ਐਸ.ਐਫ. ਮੁਤਾਬਕ ਇਕ ਇਨਪੁਟ ਤੋਂ ਬਾਅਦ ਅੰਮ੍ਰਿਤਸਰ ਦੇ ਸਰਹੱਦੀ ਪਿੰਡ ਸੈਦਪੁਰ ਕਲਾਂ ਵਿਚ ਤਲਾਸ਼ੀ ਮੁਹਿੰਮ ਚਲਾਈ ਗਈ। ਕਵਾਡਕਾਪਟਰ ਡੀਜੇਆਈ ਮੈਟ੍ਰਿਸ 300 ਆਰਟੀਕੇ ਸਵੇਰੇ 7.20 ਵਜੇ ਪਿੰਡ ਸੈਦਪੁਰਾ ਦੇ ਬਾਹਰਵਾਰ ਗੁਰਦੁਆਰਾ ਸਾਹਿਬ ਦੇ ਨੇੜੇ ਖੇਤਾਂ ਵਿਚੋਂ ਟੁੱਟੀ ਹਾਲਤ ਵਿਚ ਬਰਾਮਦ ਹੋਇਆ।  ਬੀ.ਐਸ.ਐਫ. ਵਲੋਂ ਪਿਛਲੇ 12 ਦਿਨਾਂ ਵਿਚ ਬਰਾਮਦ ਕੀਤਾ ਗਿਆ ਇਹ ਚੌਥਾ ਡਰੋਨ ਹੈ।

ਇਹ ਵੀ ਪੜ੍ਹੋ: ਕੈਨੇਡਾ ’ਚ ਪੰਜਾਬੀ ਨੌਜੁਆਨ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ

ਇਸ ਤੋਂ ਪਹਿਲਾਂ ਬੀਤੀ ਸ਼ਾਮ ਬੀ.ਐਸ.ਐਫ. ਨੇ ਤਰਨਤਾਰਨ ਤੋਂ ਵੀ ਇਕ ਡਰੋਨ ਬਰਾਮਦ ਕੀਤਾ ਸੀ। ਬੀ.ਐਸ.ਐਫ. ਅਧਿਕਾਰੀਆਂ ਨੇ ਦਸਿਆ ਕਿ ਇਹ ਡਰੋਨ 9 ਜੂਨ ਦੀ ਰਾਤ ਨੂੰ ਡੇਗਿਆ ਗਿਆ ਸੀ। ਪਰ ਤਲਾਸ਼ੀ ਦੌਰਾਨ ਉਹ ਨਹੀਂ ਮਿਲਿਆ। ਗਸ਼ਤ ਦੌਰਾਨ ਜਵਾਨਾਂ ਨੂੰ ਇਹ ਡਰੋਨ ਖੇਤਾਂ 'ਚ ਟੁੱਟੀ ਹਾਲਤ 'ਚ ਮਿਲਿਆ। ਇਹ ਵੀ ਕਵਾਡਕਾਪਟਰ DJI Matrice 300 RTK ਹੈ, ਜਿਸ ਦੀ ਵਰਤੋਂ ਪਾਕਿਸਤਾਨੀ ਤਸਕਰ ਭਾਰਤੀ ਸਰਹੱਦ 'ਤੇ ਹੈਰੋਇਨ ਦੀ ਖੇਪ ਭੇਜਣ ਲਈ ਕਰਦੇ ਹਨ।

Location: India, Punjab, Amritsar

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement