ਪੰਜਾਬ ਸੰਕਟ: ਮੀਟਿੰਗਾਂ ਦਾ ਦੌਰ ਜਾਰੀ, ਕੈਪਟਨ ਖ਼ੁਦ ਨਿਕਲੇ ਰੁੱਸਿਆਂ ਨੂੰ ਮਨਾਉਣ ਲਈ
Published : May 12, 2021, 9:14 am IST
Updated : May 12, 2021, 9:20 am IST
SHARE ARTICLE
Captain Amarinder Singh
Captain Amarinder Singh

ਕੋਟਕਪੂਰਾ ਗੋਲੀਕਾਂਡ ਦੇ ਫ਼ੈਸਲੇ ਨੂੰ ਲੈ ਕੇ ਸੰਕਟ ਦਾ ਨਹੀਂ ਨਿਕਲ ਰਿਹਾ ਕੋਈ ਹੱਲ

ਚੰਡੀਗੜ੍ਹ (ਗੁਰਉਪਦੇਸ਼ ਭੁੱਲਰ) : ਪੰਜਾਬ-ਹਰਿਆਣਾ ਹਾਈ ਕੋਰਟ ਵਲੋਂ ਕੋਟਕਪੂਰਾ ਗੋਲੀਕਾਂਡ ਨੂੰ ਲੈ ਕੇ ਜਾਂਚ ਰੀਪੋਰਟ ਰੱਦ ਕਰ ਦੇਣ ਦੇ ਫ਼ੈਸਲੇ ਨੂੰ ਲੈ ਕੇ ਪੰਜਾਬ ਕਾਂਗਰਸ ਤੇ ਸਰਕਾਰ ’ਚ ਪੈਦਾ ਹੋਈ ਸੰਕਟ ਦੀ ਸਥਿਤੀ ਦਾ ਕੋਈ ਹੱਲ ਜਿਥੇ ਲੱਭਣ ਲਈ ਮੁੱਖ ਮੰਤਰੀ ਨਾਲ ਨਾਰਾਜ਼ ਧੜਿਆਂ ਨੇ ਮੀਟਿੰਗਾਂ ਅਤੇ ਲਾਮਬੰਦੀ ਦਾ ਦੌਰ ਜਾਰੀ ਰਖਿਆ,ਉਥੇ ਮੁੱਖ ਮੰਤਰੀ ਨੇ ਰੁੱਸੇ ਹੋਏ ਸਾਥੀਆਂ ਨੂੰ ਆਪ ਫ਼ੋਨ ਕਰ ਕੇ ਪੁਛਿਆ ਕਿ ਉਹ ਦੱਸਣ ਕਿ ਉਹ ਕਿਸ ਗੱਲੋਂ ਨਾਰਾਜ਼ ਹਨ ਤੇ ਕੀ ਚਾਹੁੰਦੇ ਹਨ ਪਰ ਪਬਲਿਕ ਵਿਚ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਜਿਵੇਂ ਉਹ ਕਰ ਰਹੇ ਹਨ।

Kotakpura CaseKotakpura Case

ਬੇਅਦਬੀ ਤੇ ਗੋਲੀਕਾਂਡ ਦੇ ਛੇਤੀ ਨਿਆਂ ਤੇ ਮੁੱਖ ਦੋਸ਼ੀਆਂ ਵਿਰੁਧ ਕਾਰਵਾਈ ਦੀ ਮੰਗ ਕਰਨ ਵਾਲਿਆਂ ਦੀ ਕਾਂਗਰਸ ’ਚ ਗਿਣਤੀ ਲਗਾਤਾਰ ਵਧ ਰਹੀ ਹੈ। ਜਿਥੇ ਨਵਜੋਤ ਸਿੱਧੂ ਤੋਂ ਬਾਅਦ ਪ੍ਰਮੁੱਖ ਆਗੂ ਪ੍ਰਤਾਪ ਸਿੰਘ ਬਾਜਵਾ ਤੋਂ ਬਾਅਦ ਦੋ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਤੇ ਚਰਨਜੀਤ ਸਿੰਘ ਚੰਨੀ ਕਾਰਵਾਈ ’ਚ ਦੇਰੀ ਕਾਰਨ ਅਪਣੀ ਨਾਰਾਜ਼ਗੀ ਮੁੱਖ ਮੰਤਰੀ ਕੋਲ ਪ੍ਰਗਟ ਕਰ ਚੁੱਕੇ ਹਨ ਅਤੇ ਕਾਂਗਰਸੀ ਸੰਸਦ ਮੈਂਬਰ ਰਵਨੀਤ ਬਿੱਟੂ ਤਾਂ ਕੁੱਝ ਜ਼ਿਆਦਾ ਹੀ ਤਿੱਖੇ ਤੇਵਰ ਵਿਖਾ ਰਹੇ ਹਨ, ਉਥੇ ਹੁਣ ਦਲਿਤ ਤੇ ਪਿਛੜੇ ਵਰਗ ਨਾਲ ਸਬੰਧਤ ਵਿਧਾਇਕਾਂ ਦੀ ਲਾਮਬੰਦੀ ਵੀ ਸ਼ੁਰੂ ਹੋ ਚੁੱਕੀ ਹੈ। 

Partap singh Bajwa Partap singh Bajwa

ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਅਰੁਨਾ ਚੌਧਰੀ ਨੇ 10 ਵਿਧਾਇਕਾਂ ਨਾਲ ਮੀਟਿੰਗ ਕੀਤੀ ਹੈ। ਭਾਵੇਂ ਇਸ ਮੀਟਿੰਗ ਨੂੰ ਦਲਿਤ ਮੰਗਾਂ ਦੇ ਸਬੰਧ ’ਚ ਕੀਤੀ ਕਿਹਾ ਜਾ ਰਿਹਾ ਹੈ ਪਰ ਇਸ ਸਮੇਂ ਇਹ ਮੀਟਿੰਗ ਕਰਨ ਨਾਲ ਕਈ ਸਵਾਲ ਪੈਦਾ ਹੁੰਦੇ ਹਨ। ਇਸ ਮੀਟਿੰਗ ’ਚ ਚੰਨੀ ਤੇ ਚੌਧਰੀ ਤੋਂ ਇਲਾਵਾ ਵਿਧਾਇਕ ਡਾ. ਰਾਜ ਕੁਮਾਰ ਵੇਰਕਾ, ਬਲਵਿੰਦਰ ਸਿੰਘ ਲਾਡੀ, ਸੰਗਤ ਸਿੰਘ ਗਿਲਜੀਆਂ, ਹਰਜੋਤ ਕਮਲ, ਜੋਗਿੰਦਰ ਪਾਲ ਆਦਿ ਸ਼ਾਮਲ ਸਨ। ਭਾਵੇਂ ਮੀਟਿੰਗ ’ਚ ਸ਼ਾਮਲ ਵਿਧਾਇਕ ਅੰਦਰ ਦੀ ਕਾਰਵਾਈ ਬਾਰੇ ਕੁੱਝ ਵੀ ਖੁਲ੍ਹ ਕੇ ਦੱਸਣ ਨੂੰ ਤਿਆਰ ਨਹੀਂ ਪਰ ਪਤਾ ਲੱਗਾ ਹੈ ਕਿ ਅਫ਼ਸਰਸ਼ਾਹੀ ਵਲੋਂ ਸੁਣਵਾਈ ਨਾ ਕਰਨ ’ਤੇ ਵੀ ਚਰਚਾ ਹੋਈ।

Charanjit Singh ChanniCharanjit Singh Channi

ਇਸ ਸਮੇਂ ਤਿੰਨ ਗਰੁੱਪ ਬਣ ਚੁੱਕੇ ਹਨ। ਇਕ ਪਾਸੇ ਅਮਰਿੰਦਰ ਸਿੰਘ ਹਨ, ਦੂਜੇ ਪਾਸੇ ਨਵਜੋਤ ਸਿੱਧੂ ਅਤੇ ਹੁਣ ਤੀਜਾ ਗਰੁੱਪ ਸੁਖਜਿੰਦਰ ਰੰਧਾਵਾ ਤੇ ਚਰਨਜੀਤ ਚੰਨੀ ਦਾ ਬਣ ਗਿਆ ਹੈ, ਜਿਸ ਵਿਚ ਪ੍ਰਤਾਪ ਸਿੰਘ ਬਾਜਵਾ ਤੇ ਰਵਨੀਤ ਬਿੱਟੂ ਵੀ ਸ਼ਾਮਲ ਹੋ ਚੁੱਕੇ ਹਨ। ਇਸ ਗਰੁੱਪ ਵਲ ਹੁਣ ਜ਼ਿਆਦਾ ਵਿਧਾਇਕ ਆ ਰਹੇ ਹਨ। ਇਹ ਗਰੁੱਪ ਟਕਸਾਲੀ ਕਾਂਗਰਸੀਆਂ ਨੂੰ ਇਕੱਠੇ ਕਰਨ ਦੀ ਗੱਲ ਕਰ ਰਿਹਾ ਹੈ।

Captain Amarinder Singh and Sukhbir Singh BadalCaptain Amarinder Singh and Sukhbir Singh Badal

ਨਾਰਾਜ਼ ਮੰਤਰੀ ਤੇ ਵਿਧਾਇਕ ਕੋਟਕਪੂਰਾ ਗੋਲੀਕਾਂਡ ’ਚ ਬਾਦਲਾਂ ਨੂੰ ਇਕ ਮਹੀਨੇ ਅੰਦਰ ਸਲਾਖਾਂ ਪਿਛੇ ਵੇਖਣਾ ਚਾਹੁੰਦੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਕੈਪਟਨ ਵਿਰੁਧ ਨਹੀਂ ਅਤੇ ਨਾ ਹੀ ਉਨ੍ਹਾਂ ਦੀ ਸਿਆਸੀ ਲੜਾਈ ਹੈ ਬਲਕਿ ਗੁਰੂ ਦੇ ਇਨਸਾਫ਼ ਦੀ ਲੜਾਈ ਹੈ, ਇਹ ਤਾਂ ਮੁੱਖ ਮੰਤਰੀ ਨੂੰ ਦੇਣਾ ਹੀ ਪਵੇਗਾ ਕਿਉਂਕਿ ਉਨ੍ਹਾਂ ਹੱਥ ’ਚ ਗੁਟਕਾ ਫੜ ਕੇ ਵਾਅਦਾ ਕੀਤਾ ਸੀ। ਨਹੀਂ ਤਾਂ ਅਸੀਂ ਲੋਕਾਂ ’ਚ ਵੋਟਾਂ ਮੰਗਣ ਜੋਗੇ ਨਹੀਂ ਰਹਾਂਗੇ। ਇਹੋ ਚਿੰਤਾ ਸੱਭ ਕਾਂਗਰਸੀਆਂ ਦੀ ਇਸ ਸਮੇਂ ਹੈ।

Captain Amarinder Singh Captain Amarinder Singh

ਦੂਜੇ ਪਾਸੇ ਸੂਤਰਾਂ ਦੀ ਮੰਨੀਏ ਤਾਂ ਹੁਣ ਕੈਪਟਨ ਅਮਰਿੰਦਰ ਸਿੰਘ ਨੇ ਵੀ ਨਾਰਾਜ਼ ਮੰਤਰੀਆਂ ਤੇ ਵਿਧਾਇਕਾਂ ਨੂੰ ਮਨਾਉਣ ਦੇ ਖ਼ੁਦ ਯਤਨ ਸ਼ੁਰੂ ਕਰ ਦਿਤੇ ਹਨ। ਉਨ੍ਹਾਂ ਨੇ ਮੰਤਰੀਆਂ ਰੰਧਾਵਾ, ਚੰਨੀ ਤੇ ਕਾਂਗੜ ਨੂੰ ਖ਼ੁਦ ਫ਼ੋਨ ਕੀਤੇ ਅਤੇ ਕਿਹਾ ਕਿ ਦੱਸੋ ਕੀ ਚਾਹੁੰਦੇ ਹੋ ਪਰ ਇਸ ਤਰ੍ਹਾਂ ਕਾਰਵਾਈਆਂ ਨਾ ਕਰੋ। ਹੁਣ ਸਾਰੀ ਸਥਿਤੀ ’ਚ ਇਸ ਸਮੇਂ ਕਾਂਗਰਸੀਆਂ ਦੀਆਂ ਨਜ਼ਰਾਂ ਪਾਰਟੀ ਹਾਈਕਮਾਨ ’ਤੇ ਵੀ ਲੱਗੀਆਂ ਹਨ ਕਿ ਉਹ ਮਾਮਲੇ ’ਚ ਕਦੋਂ ਦਖ਼ਲ ਦੇ ਕੇ ਕੀ ਹੱਲ ਕਰਦੀ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement