ਭਾਰਤ ਨੇ ਸ੍ਰੀਲੰਕਾ ਨੂੰ ਭੇਜੇ 11,000 ਟਨ ਚੌਲ
Published : Apr 12, 2022, 11:40 pm IST
Updated : Apr 12, 2022, 11:40 pm IST
SHARE ARTICLE
image
image

ਭਾਰਤ ਨੇ ਸ੍ਰੀਲੰਕਾ ਨੂੰ ਭੇਜੇ 11,000 ਟਨ ਚੌਲ

ਕੋਲੰਬੋ, 12 ਅਪ੍ਰੈਲ : ਸ੍ਰੀਲੰਕਾ ਵਿਚ 13 ਅਤੇ 14 ਅਪ੍ਰੈਲ ਨੂੰ ਮਨਾਏ ਜਾਣ ਵਾਲੇ ਸਿੰਹਲੀ ਨਵੇਂ ਸਾਲ ਤੋਂ ਪਹਿਲਾਂ ਮੰਗਲਵਾਰ ਨੂੰ ਭਾਰਤ ਤੋਂ 11,000 ਟਨ ਚੌਲਾਂ ਦੀ ਇਕ ਖੇਪ ਕੋਲੰਬੋ ਬੰਦਰਗਾਹ ’ਤੇ ਪਹੁੰਚੀ। ਆਰਥਿਕ ਸੰਕਟ ਦਾ ਸਾਹਮਣਾ ਕਰ ਰਹੇ ਸ੍ਰੀਲੰਕਾ ਨੂੰ ਭਾਰਤ ਦੀ ਬਹੁਪੱਖੀ ਸਹਾਇਤਾ ਦੇ ਹਿੱਸੇ ਵਜੋਂ ਪਿਛਲੇ ਇਕ ਹਫ਼ਤੇ ਵਿਚ 16,000 ਟਨ ਚੌਲ ਭੇਜੇ ਗਏ ਹਨ।
ਸ੍ਰੀਲੰਕਾ ਵਿਚ ਭਾਰਤੀ ਹਾਈ ਕਮਿਸ਼ਨ ਨੇ ਇਕ ਟਵੀਟ ਵਿਚ ਕਿਹਾ, ‘ਇਹ ਸਪਲਾਈ ਭਾਰਤ ਅਤੇ ਸ੍ਰੀਲੰਕਾ ਦਰਮਿਆਨ ਵਿਸ਼ੇਸ਼ ਸਬੰਧਾਂ ਨੂੰ ਦਰਸਾਉਂਦੀ ਹੈ, ਜੋ ਜਾਰੀ ਰਹੇਗੀ।’ ਹਾਈ ਕਮਿਸ਼ਨ ਨੇ ਕਿਹਾ, ‘ਸ੍ਰੀਲੰਕਾ ਦੇ ਲੋਕਾਂ ਦੇ ਨਵੇਂ ਸਾਲ ਦੇ ਜਸ਼ਨਾਂ ਤੋਂ ਪਹਿਲਾਂ ਭਾਰਤ ਤੋਂ 11,000 ਮੀਟਰਕ ਟਨ ਚੌਲ ਲੈ ਕੇ ਜਹਾਜ਼ ਚੇਨ ਗਲੋਰੀ ਕੋਲੰਬੋ ਪਹੁੰਚਿਆ। ਪਿਛਲੇ ਇਕ ਹਫ਼ਤੇ ਵਿਚ ਭਾਰਤ ਦੇ ਬਹੁ-ਪੱਖੀ ਸਹਿਯੋਗ ਦੇ ਤਹਿਤ ਸ੍ਰੀਲੰਕਾ ਨੂੰ 16,000 ਟਨ ਚੌਲਾਂ ਦੀ ਸਪਲਾਈ ਕੀਤੀ ਹੈ। ਇਹ ਸਪਲਾਈ, ਜੋ ਭਾਰਤ ਅਤੇ ਸ਼੍ਰੀਲੰਕਾ ਵਿਚਕਾਰ ਵਿਸ਼ੇਸ਼ ਸਬੰਧਾਂ ਨੂੰ ਦਰਸਾਉਂਦੀ ਹੈ, ਜਾਰੀ ਰਹੇਗੀ।’
ਜ਼ਿਕਰਯੋਗ ਹੈ ਕਿ ਭੋਜਨ, ਦਵਾਈਆਂ ਅਤੇ ਹੋਰ ਜ਼ਰੂਰੀ ਵਸਤਾਂ ਦੀ ਖ਼ਰੀਦ ਲਈ ਸ੍ਰੀਲੰਕਾ ਨੂੰ ਭਾਰਤ ਵਲੋਂ ਐਲਾਨੇ 1 ਅਰਬ ਡਾਲਰ ਦੀ ਕ੍ਰੈਡਿਟ ਸਹੂਲਤ ਤਹਿਤ ਚੌਲਾਂ ਦੀ ਸਪਲਾਈ ਕੀਤੀ ਜਾ ਰਹੀ ਹੈ। ਇਸ ਕਰਜ਼ੇ ਵਿਚੋਂ 15 ਕਰੋੜ ਡਾਲਰ ਸ੍ਰੀਲੰਕਾ ਨੂੰ ਚੌਲਾਂ ਦੀ ਸਪਲਾਈ ਲਈ ਰੱਖੇ ਗਏ ਹਨ। ਸ੍ਰੀਲੰਕਾ ਨੂੰ ਜ਼ਰੂਰੀ ਵਸਤਾਂ ਦੀ ਕਮੀ ਨੂੰ ਦੂਰ ਕਰਨ ਵਿਚ ਮਦਦ ਕਰਨ ਲਈ ਭਾਰਤ ਟਾਪੂ ਦੇਸ਼ ਨੂੰ ਲਗਭਗ 40,000 ਟਨ ਚੌਲ ਪ੍ਰਦਾਨ ਕਰਵਾ ਰਿਹਾ ਹੈ। (ਏਜੰਸੀ)

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement