ਕਿਸਾਨ ਜਥੇਬੰਦੀਆਂ ਅਤੇ ਟਰੇਡ ਯੂਨੀਅਨਾਂ ਵਲੋਂ ਭਾਰਤ ਬੰਦ ਅੱਜ
Published : Feb 12, 2026, 7:46 am IST
Updated : Feb 12, 2026, 7:46 am IST
SHARE ARTICLE
Farmer organizations and trade unions call for Bharat Bandh today
Farmer organizations and trade unions call for Bharat Bandh today

‘ਆਪ' ਵਲੋਂ ਬੰਦ ਦਾ ਸਮਰਥਨ

ਨਵੀਂ ਦਿੱਲੀ : ਕੇਂਦਰੀ ਟਰੇਡ ਯੂਨੀਅਨਾਂ ਅਤੇ ਕਿਸਾਨ ਸੰਗਠਨਾਂ ਵਲੋਂ  ਸਾਂਝੇ ਤੌਰ ’ਤੇ ਅੱਜ ਦੇਸ਼-ਪੱਧਰੀ ਭਾਰਤ ਬੰਦ ਦਾ ਐਲਾਨ ਕੀਤਾ ਗਿਆ ਹੈ। ਇਸੇ ਦੌਰਾਨ ‘ਆਪ’ ਨੇ ਵੀ ਭਾਰਤ ਬੰਦ ਦਾ ਸਮਰਥਨ ਕੀਤਾ ਹੈ। ਇਸ ਕਾਰਨ ਬੈਂਕਿੰਗ ਸੇਵਾਵਾਂ, ਆਵਾਜਾਈ ਅਤੇ ਸਥਾਨਕ ਮਾਰਕੀਟਾਂ ਦੇ ਆਮ ਕਾਰੋਬਾਰ ਵਿਚ ਰੁਕਾਵਟਾਂ ਆ ਸਕਦੀਆਂ ਹਨ। ਹਾਲਾਂਕਿ ਹਸਪਤਾਲ ਅਤੇ ਐਮਰਜੈਂਸੀ ਸੇਵਾਵਾਂ ਚੱਲਦੀਆਂ ਰਹਿਣਗੀਆਂ।

ਯੂਨੀਅਨਾਂ ਦਾ ਮੁੱਖ ਵਿਰੋਧ 2025 ਵਿਚ ਲਾਗੂ ਕੀਤੇ ਗਏ ਨਵੇਂ ਮਜ਼ਦੂਰ ਕਾਨੂੰਨਾਂ ਵਿਰੁਧ  ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਹ ਕਾਨੂੰਨ ਮਜ਼ਦੂਰਾਂ ਦੇ ਹੱਕ ਘਟਾਉਂਦੇ ਹਨ ਅਤੇ ਨੌਕਰੀ ਦੀ ਸੁਰੱਖਿਆ ਕਮਜ਼ੋਰ ਕਰਦੇ ਹਨ। ਕਿਸਾਨ ਸੰਘਠਨ ਵੀ ਭਾਰਤ-ਅਮਰੀਕਾ ਵਪਾਰ ਸਮਝੌਤੇ ਦਾ ਵਿਰੋਧ ਕਰ ਰਹੇ ਹਨ, ਕਿਉਂਕਿ ਇਸ ਨਾਲ ਖੇਤੀਬਾੜੀ ਅਤੇ ਡੇਅਰੀ ਖੇਤਰ ਪ੍ਰਭਾਵਤ  ਹੋ ਸਕਦੇ ਹਨ।

ਬੈਂਕ ਯੂਨੀਅਨਾਂ ਨੇ ਹੜਤਾਲ ਵਿਚ ਸ਼ਾਮਲ ਹੋਣ ਦਾ ਸੰਕੇਤ ਦਿਤਾ ਹੈ, ਜਿਸ ਨਾਲ ਸਰਕਾਰੀ ਬੈਂਕਾਂ ਦੀਆਂ ਕੁੱਝ  ਸੇਵਾਵਾਂ ਪ੍ਰਭਾਵਤ  ਹੋ ਸਕਦੀਆਂ ਹਨ। ਸਕੂਲ ਅਤੇ ਕਾਲਜਾਂ ਲਈ ਕੋਈ ਕੌਮੀ  ਹੁਕਮ ਨਹੀਂ ਹੈ, ਪਰ ਕੇਰਲ, ਓਡੀਸ਼ਾ ਅਤੇ ਕਰਨਾਟਕ ਦੇ ਕੁੱਝ  ਇਲਾਕਿਆਂ ਵਿਚ ਸਥਾਨਕ ਬੰਦ ਕਾਰਨ ਪੜ੍ਹਾਈ ਰੁਕ ਸਕਦੀ ਹੈ। ਆਵਾਜਾਈ ਸੱਭ ਤੋਂ ਵੱਧ ਪ੍ਰਭਾਵਤ  ਹੋ ਸਕਦੀ ਹੈ। ਬੱਸਾਂ, ਆਟੋ-ਰਿਕਸ਼ਾ ਅਤੇ ਸਥਾਨਕ ਰੂਟਾਂ ‘ਤੇ ਰੁਕਾਵਟਾਂ ਆ ਸਕਦੀਆਂ ਹਨ। ਰੇਲਵੇ ਅਤੇ ਹਵਾਈ ਅੱਡੇ ਚੱਲਦੇ ਰਹਿਣਗੇ, ਪਰ ਸੜਕਾਂ ‘ਤੇ ਰੋਕਾਵਟਾਂ ਕਾਰਨ ਮੁਸਾਫ਼ਰਾਂ  ਨੂੰ ਮੁਸ਼ਕਲ ਆ ਸਕਦੀ ਹੈ।         

 

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement