ਸਚਿਨ ਬਿਸ਼ਨੋਈ ਨੇ ਕੀਤੇ ਮੂਸੇਵਾਲਾ ਦੇ ਕਤਲ ਨੂੰ ਲੈ ਕੇ ਵੱਡੇ ਖੁਲਾਸੇ, 2021 'ਚ ਸ਼ੁਰੂ ਹੋਈ ਸੀ ਕਤਲ ਦੀ ਸਾਜਿਸ਼!   
Published : Oct 11, 2023, 1:31 pm IST
Updated : Oct 11, 2023, 1:31 pm IST
SHARE ARTICLE
Sachin Bishnoi, Sidhu Moosewala
Sachin Bishnoi, Sidhu Moosewala

ਲਾਰੈਂਸ ਨੇ ਮੂਸੇਵਾਲਾ ਨੂੰ ਕਬੱਡੀ ਕੱਪ 'ਚ ਜਾਣ ਤੋਂ ਕੀਤਾ ਸੀ ਮਨ੍ਹਾ, ਹੋਈ ਸੀ ਬਹਿਸ

ਮਾਨਸਾ - ਸਿੱਧੂ ਮੂਸੇਵਾਲਾ ਕਤਲ ਕਾਂਡ 'ਚ ਗੈਂਗਸਟਰ ਸਚਿਨ ਬਿਸ਼ਨੋਈ ਨੇ ਪੁੱਛਗਿੱਛ ਦੌਰਾਨ ਵੱਡੇ ਖੁਲਾਸੇ ਕੀਤੇ ਹਨ। ਸਚਿਨ ਬਿਸ਼ਨੋਈ ਨੇ ਦੱਸਿਆ ਕਿ ਅਗਸਤ 2021 'ਚ ਉਹ ਅਤੇ ਲਾਰੈਂਸ ਬਿਸ਼ਨੋਈ ਅਜਮੇਰ ਜੇਲ੍ਹ 'ਚ ਬੰਦ ਸੀ, ਇੱਥੇ ਉਸ ਨੂੰ ਪਤਾ ਲੱਗਿਆ ਕਿ ਸਿੱਧੂ ਮੂਸੇਵਾਲਾ ਦਾ ਕਤਲ ਹੋਵੇਗਾ। ਸਚਿਨ ਨੇ ਦੱਸਿਆ ਕਿ ਲਾਰੈਂਸ ਬਿਸ਼ਨੋਈ ਨੇ ਸਿੱਧੂ ਮੂਸੇਵਾਲਾ ਨੂੰ ਕਬੱਡੀ ਕੱਪ ਭਾਗੋ ਮਾਜਰਾ ਵਿਚ ਨਾ ਜਾਣ ਲਈ ਕਿਹਾ ਸੀ ਕਿਉਂਕਿ ਇਹ ਕਬੱਡੀ ਕੱਪ ਬੰਬੀਹਾ ਗੈਂਗ ਦੇ ਲੱਕੀ ਪਟਿਆਲ ਵੱਲੋਂ ਕਰਵਾਇਆ ਜਾ ਰਿਹਾ ਸੀ, ਉਹ ਸਾਡਾ ਦੁਸ਼ਮਣ ਹੈ, ਪਰ ਲਾਰੈਂਸ ਦੇ ਕਹਿਣ ਦੇ ਬਾਵਜੂਦ ਸਿੱਧੂ ਮੂਸੇਵਾਲਾ ਕਬੱਡੀ ਕੱਪ ਵਿਚ ਗਿਆ। 

ਬਾਅਦ ਵਿਚ ਲਾਰੈਂਸ ਨੇ ਸਿੱਧੂ ਮੂਸੇਵਾਲਾ ਨੂੰ ਫੋਨ ਕੀਤਾ ਅਤੇ ਪੁੱਛਿਆ ਕਿ ਤੂੰ ਰੋਕਣ ਦੇ ਬਾਵਜੂਦ ਕਬੱਡੀ ਕੱਪ ਵਿਚ ਕਿਉਂ ਗਿਆ। ਲਾਰੈਂਸ ਬਿਸ਼ਨੋਈ ਦੀ ਸਿੱਧੂ ਮੂਸੇਵਾਲਾ ਨਾਲ ਗਾਲੀ ਗਲੋਚ ਵੀ ਹੋਈ ਸੀ। ਸਿੱਧੂ ਮੂਸੇਵਾਲਾ ਨੇ ਵੀ ਜਵਾਬ ਵਿਚ ਇਹੋ ਕੁਝ ਕੀਤਾ। ਇਸ ਤੋਂ ਬਾਅਦ ਲਾਰੈਂਸ ਬਿਸ਼ਨੋਈ ਨੇ ਗੋਲਡੀ ਬਰਾੜ ਨੂੰ ਸ਼ਿਕਾਇਤ ਕੀਤੀ

ਜਦੋਂ ਗੋਲਡੀ ਬਰਾੜ ਨੇ ਸਿੱਧੂ ਮੂਸੇਵਾਲਾ ਨੂੰ ਫ਼ੋਨ ਕਰ ਕੇ ਪੁੱਛਿਆ ਕਿ ਉਹ ਇਨਕਾਰ ਕਰਨ ਦੇ ਬਾਵਜੂਦ ਕਬੱਡੀ ਕੱਪ 'ਚ ਕਿਉਂ ਗਿਆ ਤਾਂ ਮੂਸੇਵਾਲਾ ਨੇ ਕਿਹਾ ਕਿ ਜੇਕਰ ਤੁਸੀਂ ਕੋਈ ਹੋਰ ਗੱਲ ਕਰਨੀ ਹੈ ਤਾਂ ਕਰੋ ਅਤੇ ਆਪਣੇ ਬਾਪ ਨੂੰ ਬੋਲ ਦਿਓ ਜੋ ਕਰਨਾ ਹੈ ਕਰ ਲਵੋ। ਮੈਂ ਆਪਣੀ ਮਰਜ਼ੀ ਦਾ ਮਾਲਕ ਹਾਂ। ਜਾਣਕਾਰੀ ਸਾਹਮਣੇ ਆਈ ਹੈ ਕਿ ਇਸ ਤੋਂ ਬਾਅਦ ਸਿੱਧੂ ਮੂਸੇਵਾਲਾ ਨੂੰ ਮਾਰਨ ਦੀ ਪਲੈਨਿੰਗ ਸ਼ੁਰੂ ਹੋਈ ਸੀ। ਇਸ ਪੁੱਛਗਿੱਛ ਵਿਚ ਕਈ ਹੋਰ ਹੈਰਾਨ ਕਰਨ ਵਾਲੇ ਖੁਲਾਸੇ ਵੀ ਹੋਏ ਹਨ। 


 
 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement