ਐਨ.ਆਰ.ਆਈ. ਵੀਰਾਂ ਦੀ ਪਹਿਲੀ ਪਸੰਦ ਬਣਿਆ 'ਸਪੋਕਸਮੈਨ'
Published : Sep 11, 2020, 2:25 am IST
Updated : Sep 11, 2020, 2:25 am IST
SHARE ARTICLE
image
image

ਐਨ.ਆਰ.ਆਈ. ਵੀਰਾਂ ਦੀ ਪਹਿਲੀ ਪਸੰਦ ਬਣਿਆ 'ਸਪੋਕਸਮੈਨ'

ਲਗਦਾ ਹੈ ਕਿ ਸੁਮੇਧ ਸਿੰਘ ਸੈਣੀ ਵਲੋਂ ਕੀਤੀਆਂ ਵਧੀਕੀਆਂ ਦਾ ਲੇਖਾ-ਜੋਖਾ ਦੇਣ ਦਾ ਸਮਾਂ ਆ ਗਿਐ : ਝੂੰਦਾਂ

ਸੰਗਰੂਰ, 10 ਸਤੰਬਰ (ਬਲਵਿੰਦਰ ਸਿੰਘ ਭੁੱਲਰ): ਪੰਜਾਬ ਦੇ ਸਾਬਕਾ ਡੀ.ਜੀ.ਪੀ. ਸੁਮੇਧ ਸਿੰਘ ਸੈਣੀ ਵਲੋਂ ਅਪਣੇ ਅਹੁਦੇ ਦੇ ਹੰਕਾਰ, ਵਰਦੀ ਦੀ ਧੌਂਸ ਅਤੇ ਤਤਕਾਲੀ ਸਰਕਾਰਾਂ ਨਾਲ ਨੇੜਲੇ ਸਬੰਧਾਂ ਦੀ ਆੜ ਹੇਠ ਅਪਣੇ ਸਿਆਸੀ ਆਕਾਵਾਂ ਨੂੰ ਖ਼ੁਸ਼ ਕਰਨ ਦੀ ਨੀਅਤ ਨਾਲ ਪੰਜਾਬ ਦੇ ਕੁੱਝ ਪ੍ਰਮੁੱਖ ਪ੍ਰਵਾਰਾਂ ਦੇ ਨੌਜਵਾਨ ਪੁੱਤਰਾਂ ਨੂੰ ਗ੍ਰਿਫ਼ਤਾਰ ਕਰ ਕੇ ਉਨ੍ਹਾਂ ਨਾਲ ਜੋ ਵਧੀਕੀਆਂ, ਧੱਕੇਸ਼ਾਹੀਆਂ ਅਤੇ ਉਨ੍ਹਾਂ ਨੂੰ ਫ਼ਰਜ਼ੀ ਪੁਲਿਸ ਮੁਕਾਬਲਿਆਂ ਦੌਰਾਨ ਮੌਤ ਦੇ ਘਾਟ ਉਤਾਰਨ ਨਾਲ ਕੀਤੀਆਂ ਸਨ, ਲਗਦਾ ਹੈ ਹੁਣ ਉਨ੍ਹਾਂ ਦਾ ਹਿਸਾਬ ਅਤੇ ਲੇਖਾ-ਜੋਖਾ ਦੇਣ ਦਾ ਸਮਾਂ ਆ ਗਿਆ ਹੈ।
ਸਪੋਕਸਮੈਨ ਨਾਲ ਅਮਰੀਕਾ ਤੋਂ ਗੱਲਬਾਤ ਕਰਦਿਆਂ ਇਹ ਵਿਚਾਰ ਉਘੇ ਪੰਜਾਬੀ ਐਨ ਆਰ ਆਈ ਤੇ ਪ੍ਰਸਿੱਧ ਟਰਾਂਸਪੋਰਟ ਕਾਰੋਬਾਰੀ ਸੁੱਖੀ ਘੁੰਮਣ ਝੂੰਦਾਂ ਨੇ ਪ੍ਰਗਟ ਕੀਤੇ। ਉਨ੍ਹਾਂ ਕਿਹਾ ਕਿ ਕੁਦਰਤ ਦਾ ਅਟੱਲ ਨਿਯਮ ਹੈ ਕਿ ਅਪਣੇ ਹੱਥ ਨਾਲ ਬੀਜਿਆ ਅਪਣੇ ਹੱਥਾਂ ਨਾਲ ਹੀ ਵੱਢਣਾ ਪੈਂਦਾ ਹੈ। ਦੂਸਰਾ ਕੁਦਰਤ ਨੂੰ ਹੰਕਾਰ ਬਿਲਕੁਲ ਵੀ ਪਸੰਦ ਨਹੀਂ ਕਿਉਂਕਿ ਅੱਤ ਅਤੇ ਖ਼ੁਦਾ ਦਾ ਵੈਰ ਬਿਲਕੁਲ ਇਉਂ ਹੁੰਦਾ ਹੈ ਜਿਵੇਂ ਸੱਪ ਅਤੇ ਨਿਉਲੇ ਦਾ। ਉਨ੍ਹਾਂ ਕਿਹਾ ਕਿ ਸੈਣੀ ਵਲੋਂ ਮਨੁੱਖੀ ਅਧਿਕਾਰਾਂ ਦੀ ਇਕ ਵਾਰ ਨਹੀਂ ਬਲਕਿ ਦਰਜਨਾਂ ਵਾਰ ਉਲੰਘਣਾ ਕੀਤੀ ਗਈ ਹੈ ਜਿਸ ਕਾਰਨ ਹੁਣ ਉਸ ਦੀਆਂ ਮੁਸ਼ਕਲਾਂ ਲਗਾਤਾਰ ਵਧਣਗੀਆਂ ਅਤੇ ਉਸ ਉਪਰ ਇਕ ਦੋ ਜਾਂ ਤਿੰਨ ਨਹੀਂ ਬਲਕਿ ਪੀੜਤ ਪ੍ਰਵਾਰਾਂ ਦੇ ਦਰਜਨਾਂ ਲੋਕ ਉਸ ਪਾਸੋਂ ਅਪਣੇ ਨੌਜਵਾਨ ਪੁੱਤਰਾਂ ਦੀ ਮੌਤ ਦਾ ਹਿਸਾਬ ਮੰਗਣ ਲਈ ਅਦਾਲਤਾਂ ਦੇ ਦਰਵਾਜ਼ੇ ਖਟਖਟਾਉੇਣਗੇ ਜਿਸ ਦੇ ਚਲਦਿਆਂ ਸੈਣੀ imageimageਅਪਣੇ ਜਿਉਂਦੇ ਜੀਅ ਜੇਲ ਵਿਚੋਂ ਬਾਹਰ ਨਹੀਂ ਆ ਸਕੇਗਾ।
ਸ.ਝੂੰਦਾਂ ਨੇ ਕਿਹਾ ਕਿ 'ਸਪੋਕਸਮੈਨ ਅਖ਼ਬਾਰ' ਵੀ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਸਿੱਖਾਂ ਦੀ ਪਹਿਲੀ ਪਸੰਦ ਹੈ ਕਿਉਂਕਿ ਵਿਦੇਸ਼ ਵਸਦਾ ਪੰਜਾਬੀ ਸਿੱਖ ਭਾਈਚਾਰਾ ਸਿਰਫ਼ ਸੱਚ ਪੜ੍ਹਨਾ ਅਤੇ ਸੱਚ ਸੁਣਨਾ ਪਸੰਦ ਕਰਦਾ ਹੈ ਅਤੇ ਇਹ ਸੱਭ ਕੁੱਝ ਸਿਰਫ਼ ਸਪੋਕਸਮੈਨ ਵਿਚੋਂ ਹੀ ਸੰਭਵ ਹੈ ਕਿਉਂਕਿ ਸਿੱਖ ਪੰਥ ਅਤੇ ਦੇਸ਼-ਵਿਦੇਸ਼ ਵਿਚ ਸਿੱਖਾਂ ਨਾਲ ਹੁੰਦੇ ਧੱਕੇ ਵਿਰੁਧ ਸਿਰਫ਼ ਇਹੀ ਅਖ਼ਬਾਰ ਅਵਾਜ਼ ਬੁਲੰਦ ਕਰਦਾ ਹੈ।  ਸੋ, ਉਕਤ ਹਾਲਾਤ ਦੀ ਰੌਸ਼ਨੀ ਵਿਚ ਪੰਜਾਬ ਵਸਦੇ ਤਕਰੀਬਨ ਸਾਰੇ ਹੀ ਲੋਕਾਂ ਨੂੰ ਕੈਪਟਨ ਅਮਰਿੰਦਰ ਸਿੰਘ ਤੋਂ ਪੂਰੀ ਆਸ ਹੀ ਨਹੀਂ ਬਲਕਿ ਵਿਸ਼ਵਾਸ ਵੀ ਹੈ ਕਿ ਉਨ੍ਹਾਂ ਦੀ ਯੋਗ ਅਤੇ ਨਿਰਪੱਖ ਅਗਵਾਈ ਹੇਠ ਬਾਦਲਾਂ ਅਤੇ ਸੈਣੀ ਹੋਰਾਂ ਦੀ ਇਹ ਤਿੱਕੜੀ ਜਲਦ ਹੀ ਜੇਲ ਦੀਆਂ ਸਲਾਖਾਂ ਪਿੱਛੇ ਹੋਵੇਗੀ।

SHARE ARTICLE

ਏਜੰਸੀ

Advertisement

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM
Advertisement