ਸੱਤਾਧਾਰੀ ਨੇਤਾਵਾਂ ਦੇ ਦੋ ਗੰਨਮੈਨ ਜ਼ਖਮੀ
Published : Sep 11, 2018, 12:31 pm IST
Updated : Sep 11, 2018, 12:31 pm IST
SHARE ARTICLE
Gurdaspur court complex
Gurdaspur court complex

ਅੱਜ ਸਥਾਨਿਕ  ਮਿੰਨੀ ਸਕੱਤਰੇਤ ਦੇ ਕੰਪਲੈਕਸ ਵਿਖੇ ਬਲਾਕ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦਾਂ ਦੀ ਚੋਣ ਲਈ ਉਮੀਦਵਾਰਾਂ ਦੀ ਕਾਗਜਾਂ ਦੀ ਪੜਤਾਲ ਦੌਰਾਨ ਅਕਾਲੀਆਂ ਅਤੇ ਕਾਂਗਰਸੀਆਂ

ਗੁਰਦਾਸਪੁਰ, : ਅੱਜ ਸਥਾਨਿਕ  ਮਿੰਨੀ ਸਕੱਤਰੇਤ ਦੇ ਕੰਪਲੈਕਸ ਵਿਖੇ ਬਲਾਕ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦਾਂ ਦੀ ਚੋਣ ਲਈ ਉਮੀਦਵਾਰਾਂ ਦੀ ਕਾਗਜਾਂ ਦੀ ਪੜਤਾਲ ਦੌਰਾਨ ਅਕਾਲੀਆਂ ਅਤੇ ਕਾਂਗਰਸੀਆਂ ਦਰਮਿਆਨ ਜੰਮ ਕੇ ਲੜਾਈ ਹੋਈ।ਹੈਰਾਨੀ ਦੀ ਗੱਲ ਹੈ ਕਿ ਦੋਵੇਂ ਪਾਰਟੀਆਂ ਦੇ ਆਗੂਆਂ ਅਤੇ ਵਰਕਰ ਨੰਗੀਆਂ ਕਿਰਪਾਨਾਂ ਅਤੇ ਡਾਗਾਂ ਆਦਿ ਲੈ ਕੇ ਐਡਮਿਨਿਟ੍ਰੇਟਿਵ ਬਲਾਕ ਅੰਦਰ ਲੈ ਕੇ ਆਏ ਸਨ। ਜਦੋ ਕਿ ਉਥੇ ਸਿਵਲ ਅਤੇ ਪੁਲਿਸ ਦੇ ਅਧਿਕਾਰੀਆਂ ਦੀ ਸੁਰੱਖਿਆ ਲਈ ਪੁਲਿਸ ਵੀ ਤਾਇਨਾਤ ਹੁੰਦੀ ਹੈ।


ਇੱਥੇ ਹੀ ਬਸ ਨਹੀ ਐਸਐੇਪੀ  ਦਾ ਦਫਤਰ ਵੀ ਇਸੇ ਕੰਪਲੈਕਸ 'ਚ ਹੈ।ਜਦੋਂ ਧਿਰਾਂ ਆਪਸ ਵਿਚ  ਉਲਝੀਆਂ ਹੋਈਆਂ ਸੀ ਅਤੇ ਕਰੀਬ 20 ਮਿੰਟ ਬਾਅਦ ਐਸਪੀ ਅਤੇ ਹੋਰ ਪੁਲਿਸ ਅਤੇ ਅਧਿਕਾਰੀ ਭਾਰੀ ਪੁਲਿਸ ਫੋਰਸ ਸਮੇਤ ਮੌਕੇ ਤੇ ਪੁੱਜੇ । ਉਸ ਸਮੇਂ ਦੋਵੇਂ ਪਾਰਟੀਆਂ ਦੇ ਵਰਕਰ ਇੱਕ ਦੂਸਰੇ ਤੇ ਇੱਟਾਂ ਅਤੇ ਰੋੜੇ ਚਲਾ ਕੇ ਨੰਗੀਆਂ ਕਿਰਪਾਨਾਂ ਅਤੇ ਡਾਂਗਾਂ ਅਦਿ ਹੱਥਾਂ ਵਿਚ ਫੜੇ ਹੋਏ ਸਨ। ਪੁਲਿਸ ਫੋਰਸ ਨੇ  ਮੌਕੇ ਤੇ ਪੁੱਜਦਿਆਂ ਹੀ ਦੋਵਾਂ ਧਿਰਾਂ ਦੇ ਵਰਕਰਾਂ ਨੂੰ ਖਿੰਡਾਉਣ ਲਾਈ ਲਾਠੀਚਾਰਜ ਕਰ ਦਿੱਤਾ ਅਤੇ ਪੁਲਿਸ ਨੇ ਕਾਫੀ ਕੱਸ਼ਮਕਛ ਦੇ ਬਾਅਦ ਦੋਵਾਂ ਪਾਰਟੀਆਂ ਦੇ ਵਰਕਰਾਂ ਨੂੰ ਖਿੰਡਰਾ ਕੇ ਸਥਿਤੀ ਆਮ ਵਰਗੀ ਬਣਾਈ।

Location: India, Chandigarh

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM
Advertisement