ਪਟਰੌਲ 40 ਪੈਸੇ ਪ੍ਰਤੀ ਲਿਟਰ, ਡੀਜ਼ਲ 45 ਪੈਸੇ ਪ੍ਰਤੀ ਲਿਟਰ ਮਹਿੰਗਾ ਹੋਇਆ
Published : Jun 11, 2020, 9:52 am IST
Updated : Jun 11, 2020, 9:52 am IST
SHARE ARTICLE
File Photo
File Photo

ਤੇਲ ਕੰਪਨੀਆਂ ਨੇ ਬੁਧਵਾਰ ਨੂੰ ਪਟਰੌਲ ਦੀ ਕੀਮਤ ਵਿਚ 40 ਪੈਸੇ ਪ੍ਰਤੀ ਲਿਟਰ ਅਤੇ ਡੀਜ਼ਲ ਦੀ ਕੀਮਤ ਵਿਚ 45 ਪੈਸੇ ਪ੍ਰਤੀ ਲਿਟਰ ਦਾ

ਨਵੀਂ ਦਿੱਲੀ, 10 ਜੂਨ : ਤੇਲ ਕੰਪਨੀਆਂ ਨੇ ਬੁਧਵਾਰ ਨੂੰ ਪਟਰੌਲ ਦੀ ਕੀਮਤ ਵਿਚ 40 ਪੈਸੇ ਪ੍ਰਤੀ ਲਿਟਰ ਅਤੇ ਡੀਜ਼ਲ ਦੀ ਕੀਮਤ ਵਿਚ 45 ਪੈਸੇ ਪ੍ਰਤੀ ਲਿਟਰ ਦਾ ਵਾਧਾ ਕੀਤਾ। ਕੀਮਤਾਂ ਦੀ ਸਮੀਖਿਆ 82 ਦਿਨਾਂ ਤਕ ਰੋਕਣ ਮਗਰੋਂ ਲਗਾਤਾਰ ਚੌਥੇ ਦਿਨ ਪਟਰੌਲ ਤੇ ਡੀਜ਼ਲ ਮਹਿੰਗਾ ਹੋਇਆ ਹੈ। ਸਰਕਾਰੀ ਤੇਲ ਵੰਡ ਕੰਪਨੀਆਂ ਦੇ ਨੋਟੀਫ਼ੀਕੇਸ਼ਨ ਮੁਤਾਬਕ ਦਿੱਲੀ ਵਿਚ ਪਟਰੌਲ ਦੀ ਕੀਮਤ 73.00 ਰੁਪਏ ਤੋਂ ਵੱਧ ਕੇ 73.40 ਰੁਪਏ ਪ੍ਰਤੀ ਲਿਟਰ ਹੋ ਗਈ ਹੈ ਜਦਕਿ ਡੀਜ਼ਲ ਦੀ ਕੀਮਤ 71.17 ਤੋਂ ਵੱਧ ਕੇ 71.62 ਰੁਪਏ ਲਿਟਰ ਹੋ ਗਈ ਹੈ। ਇਹ ਦਰਾਂ ਪੂਰੇ ਦੇਸ਼ ਵਿਚ ਵਧੀਆਂ ਹਨ ਹਾਲਾਂÎਕਿ ਸਥਾਨਕ ਪੱਧਰ ’ਤੇ ਕਰ ਅਤੇ ਵੈਟ ਕਾਰਨ ਹਰ ਰਾਜ ਵਿਚ ਇਹ ਕੀਮਤਾਂ ਵਖਰੀਆਂ ਹੋਣਗੀਆਂ। ਇਹ ਲਗਾਤਾਰ ਚੌਥੇ ਦਿਨ ਦਰਾਂ ਵਿਚ ਵਾਧਾ ਹੈ। ਕੰਪਨੀਆਂ ਨੇ ਐਤਵਾਰ ਤੋਂ ਦਰਾਂ ਨੂੰ ਹਰ ਰੋਜ਼ ਸੋਧਣ ਦਾ ਸਿਲਸਿਲਾ ਸ਼ੁਰੂ ਕੀਤਾ ਹੈ। ਚਾਰ ਦਿਨਾਂ ਵਿਚ ਪਟਰੌਲ 2.14 ਰੁਪਏ ਪ੍ਰਤੀ ਲਿਟਰ ਅਤੇ ਡੀਜ਼ਲ 2.23 ਰੁਪਏ ਪ੍ਰਤੀ ਲਿਟਰ ਮਹਿੰਗਾ ਹੋ ਚੁਕਾ ਹੈ।     (ਏਜੰਸੀ) 

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement