Fazilka News : ਫ਼ਾਜ਼ਿਲਕਾ ਸਿਵਲ ਸਰਜਨ ਦਫ਼ਤਰ ’ਚ ਜੰਮ ਕੇ ਹੋਇਆ ਹੰਗਾਮਾ 

By : BALJINDERK

Published : Apr 11, 2025, 2:20 pm IST
Updated : Apr 11, 2025, 5:23 pm IST
SHARE ARTICLE
 ਫ਼ਾਜ਼ਿਲਕਾ ਸਿਵਲ ਸਰਜਨ ਦਫ਼ਤਰ ’ਚ ਜੰਮ ਕੇ ਹੋਇਆ ਹੰਗਾਮਾ 
ਫ਼ਾਜ਼ਿਲਕਾ ਸਿਵਲ ਸਰਜਨ ਦਫ਼ਤਰ ’ਚ ਜੰਮ ਕੇ ਹੋਇਆ ਹੰਗਾਮਾ 

Fazilka News : ਸਿਹਤ ਕਰਮਚਾਰੀਆਂ ਵੱਲੋਂ ਕੀਤਾ ਜਾ ਰਿਹਾ ਪ੍ਰਦਰਸ਼ਨ, ਆਪਸ ’ਚ ਉਝਲੇ ਸਿਹਤ ਮੁਲਾਜ਼ਮ 

Fazilka News in Punjabi : ਅੱਜ ਉਸ ਸਮੇਂ ਫਾਜ਼ਿਲਕਾ ਦੇ ਸਿਵਲ ਸਰਜਨ ਦਫ਼ਤਰ ’ਚ ਹੰਗਾਮਾ ਹੋ ਗਿਆ ਜਦ ਸਿਵਲ ਸਰਜਨ ਦੇ ਵੱਲੋਂ ਹਾਜ਼ਰੀ ਰਜਿਸਟਰ ਚੈੱਕ ਕੀਤਾ ਗਿਆ ਅਤੇ ਲੇਟ ਆਉਣ ਵਾਲੇ ਕਰਮਚਾਰੀਆਂ ਪ੍ਰਤੀ ਨਾਰਾਜ਼ਗੀ ਜਾਹਿਰ ਕੀਤੀ ਗਈ। ਸਿਵਲ ਸਰਜਨ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਹਨਾਂ ਵੱਲੋਂ 9 :40 ਮਿੰਟ ਤੱਕ ਜੋ ਕਰਮਚਾਰੀ ਆਏ ਸਨ ਉਹਨਾਂ ਦੇ ਲਿਸਟ ਬਣਾ ਲਈ ਗਈ ਹੈ ਤੇ ਉਸ ਤੋਂ ਬਾਅਦ ਰਜਿਸਟਰ ਨੂੰ ਆਪਣੇ ਕੋਲ ਰੱਖਣ ਦੀ ਗੱਲ ਆਖੀ ਗਈ। ਉਨ੍ਹਾਂ ਕਿਹਾ ਕਿ ਇਸ ਤੋਂ ਬਾਅਦ ਜਿਹੜੇ ਵੀ ਕਰਮਚਾਰੀ ਆਉਣਗੇ ਉਹ ਮੇਰੇ ਦਫਤਰ ’ਚ ਹਾਜ਼ਰੀ ਲਗਾਉਣਗੇ, ਜਿਸ ਤੋਂ ਬਾਅਦ ਹੰਗਾਮਾ ਸ਼ੁਰੂ ਹੋ ਗਿਆ।

ਸਿਵਲ ਸਰਜਨ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਪੰਜਾਬ ਸਰਕਾਰ ਪਹਿਲ ਦੇ ਅਧਾਰ ’ਤੇ ਸਿਹਤ ਸਹੂਲਤਾਂ ਦੇਣਾ ਹੈ ਅਤੇ ਜੇਕਰ ਕਰਮਚਾਰੀ ਲੇਟ ਆਉਣਗੇ ਤਾਂ ਫਿਰ ਲੋਕਾਂ ਨੂੰ ਪਰੇਸ਼ਾਨੀਆਂ ਪੈਦਾ ਹੋਣਗੀਆਂ। 

ਉਧਰ ਕਰਮਚਾਰੀਆਂ ਦਾ ਕਹਿਣਾ ਹੈ ਕਿ ਸਿਵਲ ਸਰਜਨ ਦੇ ਨਾਲ ਆਏ ਵਿਅਕਤੀ ਵੱਲੋਂ ਬਦਸਲੂਕੀ ਕੀਤੀ ਗਈ ਅਤੇ ਧਮਕਾਇਆ ਗਿਆ ਜਿਸ ਦੇ ਚਲਦਿਆਂ ਉਹਨਾਂ ਦੇ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਫ਼ਿਲਹਾਲ ਦੋਨੋਂ ਧਿਰਾਂ ਵੱਲੋਂ ਆਪੋ ਆਪਣਾ ਪੱਖ ਰੱਖਿਆ ਜਾ ਰਿਹਾ ਹੈ, ਪਰ ਸਿਵਲ ਸਰਜਨ ਦਫ਼ਤਰ ’ਚ ਜੰਮ ਕੇ ਹੋਏ ਹੰਗਾਮੇ ਦੀਆਂ ਤਸਵੀਰਾਂ ਸੋਸ਼ਲ ਮੀਡੀਆ ’ਤੇ ਵੀ ਵਾਇਰਲ ਹੋ ਰਹੀਆਂ ਹਨ।  

(For more news apart from huge commotion broke out in the Fazilka Civil Surgeon's office News in Punjabi, stay tuned to Rozana Spokesman)

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement