ਤੁਰਕੀ ਦੀ ਰਹਿਣ ਵਾਲੀ ਸੀ ਮ੍ਰਿਤਕਾ ਮੌਲੁਦਾ
ਜ਼ੀਰਕਪੁਰ : ਜ਼ੀਰਕਪੁਰ ਵਿੱਚ ਇਕ ਤੇਜ਼ ਰਫ਼ਤਾਰ ਕਾਰਨ ਨੇ ਵਿਦੇਸ਼ੀ ਮਹਿਲਾ ਦੀ ਜਾਨ ਲੈ ਲਈ । ਇਹ ਭਿਆਨਕ ਹਾਦਸਾ ਬੀਤੀ ਰਾਤ ਵੀ.ਆਈ.ਪੀ. ਰੋਡ 'ਤੇ ਵਾਪਰਿਆ । ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਇੱਕ ਤੇਜ਼ ਰਫ਼ਤਾਰ ਕਾਲੀ ਔਡੀ ਕਾਰ ਨੇ ਪੈਦਲ ਜਾ ਰਹੀ ਇੱਕ ਵਿਦੇਸ਼ੀ ਔਰਤ ਨੂੰ ਟੱਕਰ ਮਾਰ ਦਿੱਤੀ।
ਟੱਕਰ ਇੰਨੀ ਜ਼ਿਆਦਾ ਭਿਆਨਕ ਸੀ ਕਿ ਔਰਤ ਹਵਾ ਵਿੱਚ ਲਗਭਗ 15 ਫੁੱਟ ਤੱਕ ਉਚੀ ਉੱਡ ਗਈ ਅਤੇ ਉਹ ਸੜਕ ਤੋਂ ਦੂਜੇ ਪਾਸੇ ਜਾ ਡਿੱਗੀ ਅਤੇ ਵਿਦੇਸ਼ੀ ਔਰਤ ਦੀ ਮੌਕੇ ’ਤੇ ਹੀ ਮੌਤ ਹੋ ਗਈ। ਮ੍ਰਿਤਕਾ ਦਾ ਨਾਮ ਮੌਲੁਦਾ ਸੀ ਜੋ ਕਿ ਤੁਰਕੀ ਦੀ ਰਹਿਣ ਵਾਲੀ ਸੀ। ਆਪਣੇ ਇਕ ਦੋਸਤ ਦੀ ਪਤਨੀ ਨੂੰ ਹਸਪਤਾਲ ਵਿਚ ਮਿਲਣ ਤੋਂ ਬਾਅਦ ਵਾਪਸ ਪਰਤ ਰਹੀ ਸੀ ਅਤੇ ਰਸਤੇ ’ਚ ਉਸ ਨਾਲ ਇਹ ਹਾਦਸਾ ਵਾਪਰ ਗਿਆ।
