ਭਾਖੜਾ 'ਚ ਡੁੱਬੇ ਦੋਵੇਂ ਨੌਜਵਾਨਾਂ ਦੀਆਂ ਮਿਲੀਆਂ ਲਾਸ਼ਾਂ : ਸੈਲਫੀ ਲੈਂਦੇ ਸਮੇਂ ਪੈਰ ਫ਼ਿਸਲਣ ਕਾਰਨ ਵਾਪਰਿਆ ਸੀ ਹਾਦਸਾ
Published : Mar 11, 2023, 11:12 am IST
Updated : Mar 11, 2023, 4:10 pm IST
SHARE ARTICLE
photo
photo

ਆਖਰੀ ਪਲਾਂ ਦੀ ਵੀਡੀਓ ਆਈ ਸਾਹਮਣੇ

 

ਮੁਹਾਲੀ : ਕੁੱਝ ਦਿਨ ਪਹਿਲਾ ਪੰਜਾਬ ਦੀ ਰੋਪੜ ਨੇੜੇ ਭਾਖੜਾ ਨਹਿਰ 'ਚ ਹਿਮਾਚਲ ਦੇ ਦੋ ਨੌਜਵਾਨਾਂ ਦੇ ਡੁੱਬਣ ਦੀ ਖ਼ਬਰ ਸਾਹਮਣੇ ਆਈ ਸੀ। ਦੋਵੇਂ ਨੌਜਵਾਨਾਂ ਦੀਆਂ ਲਾਸ਼ਾਂ ਬਰਾਮਦ ਕਰ ਲਈਆਂ ਗਈਆਂ ਹਨ। ਹਾਦਸੇ ਦੇ 5ਵੇਂ ਦਿਨ ਲਾਸ਼ਾਂ ਮਿਲੀਆਂ ਸਨ। ਪੁਲਿਸ ਨੇ ਲਾਸ਼ਾਂ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਇਸ ਦੇ ਨਾਲ ਹੀ ਨਹਿਰ ਦੇ ਕੰਢੇ ਦੋਵਾਂ ਦੋਸਤਾਂ ਦੇ ਆਖਰੀ ਪਲਾਂ ਦੀ ਵੀਡੀਓ ਵੀ ਸਾਹਮਣੇ ਆਈ ਹੈ।

ਸੈਲਫੀ ਲੈਂਦੇ ਸਮੇਂ ਪੈਰ ਫਿਸਲਣ ਕਾਰਨ ਰੋਪੜ ਦੇ ਰੰਗੀਲਪੁਰ ਪੁਲ ਨੇੜੇ ਇਹ ਹਾਦਸਾ ਵਾਪਰਿਆ ਸੀ। ਨਹਿਰ 'ਚ ਡੁੱਬਣ ਵਾਲੇ ਨੌਜਵਾਨ ਸ਼ਿਮਲਾ ਦੇ ਰੋਹੜੂ ਦੇ ਰਹਿਣ ਵਾਲੇ ਸਨ। ਇਨ੍ਹਾਂ ਦੇ ਨਾਂ ਸੁਮਿਤ ਪੁਹਰਟਾ ਪੁੱਤਰ ਲੋਭ ਰਾਮ ਪੁਹਰਟਾ ਅਤੇ 27 ਸਾਲਾ ਵਿਰਾਜ ਪੁੱਤਰ ਡੀ.ਐੱਨ. ਚੌਹਾਨ ਹਨ।
ਪ੍ਰਾਪਤ ਜਾਣਕਾਰੀ ਅਨੁਸਾਰ ਸੁਮਿਤ ਮੋਹਾਲੀ ਦੀ ਇੱਕ ਪ੍ਰਾਈਵੇਟ ਕੰਪਨੀ ਵਿੱਚ ਕੰਮ ਕਰਦਾ ਸੀ। ਵਿਰਾਜ 5 ਮਾਰਚ ਸ਼ਨੀਵਾਰ ਨੂੰ ਆਪਣੇ ਦੋਸਤ ਨੂੰ ਮਿਲਣ ਲਈ ਖਰੜ ਗਿਆ ਸੀ। ਐਤਵਾਰ ਸਵੇਰੇ ਦੋਵੇਂ ਭਾਖੜਾ ਨਹਿਰ ਰੰਗੀਲਪੁਰ ਨੇੜੇ ਦੋ ਮੋਟਰਸਾਈਕਲਾਂ 'ਤੇ ਸੈਰ ਕਰਨ ਗਏ ਸਨ। ਉਸ ਦੇ ਨਾਲ ਤੀਜਾ ਸਾਥੀ ਅਮਨ ਵਾਸੀ ਬਿਹਾਰ ਵੀ ਸੀ।

ਭਾਖੜਾ ਨਹਿਰ ਦੇ ਕੰਢੇ ਸਨੈਪਚੈਟ ਰੀਲ ਬਣਾਉਣ ਅਤੇ ਸੈਲਫੀ ਲੈਂਦੇ ਸਮੇਂ ਅਚਾਨਕ ਪੈਰ ਫਿਸਲਣ ਕਾਰਨ ਸੁਮਿਤ ਨਹਿਰ ਵਿੱਚ ਡਿੱਗ ਗਿਆ। ਜਦੋਂ ਵਿਰਾਜ ਨੇ ਉਸ ਨੂੰ ਬਚਾਉਣ ਲਈ ਉਸ ਦਾ ਹੱਥ ਫੜਿਆ ਤਾਂ ਉਸ ਦੀ ਲੱਤ ਵੀ ਤਿਲਕ ਗਈ ਅਤੇ ਦੋਵੇਂ ਨਹਿਰ ਦੇ ਤੇਜ਼ ਪਾਣੀ ਵਿਚ ਵਹਿ ਗਏ।

ਜਦੋਂ ਦੋਵੇਂ ਨੌਜਵਾਨ ਭਾਖੜਾ ਨਹਿਰ ਵਿੱਚ ਵਹਿ ਰਹੇ ਸਨ ਤਾਂ ਉਨ੍ਹਾਂ ਦੇ ਸਾਥੀ ਨੌਜਵਾਨ ਅਮਨ ਨੇ ਉਨ੍ਹਾਂ ਨੂੰ ਬਚਾਉਣ ਲਈ ਰੌਲਾ ਪਾਇਆ। ਪੁਲ ਦੇ ਨਾਲ ਸਥਿਤ ਖਵਾਜਾ ਮੰਦਿਰ ਵਿਖੇ ਸਵੇਰ ਦੀ ਸੇਵਾ ਲਈ ਆਏ ਇਕ ਜਵਾਨ ਅਤੇ ਹੋਮਗਾਰਡ ਦੇ ਜਵਾਨਾਂ ਨੇ ਰੱਸੀ ਦੀ ਮਦਦ ਨਾਲ ਦੋਵਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਤੇਜ਼ ਵਹਾਅ ਦੀ ਲਪੇਟ ਵਿਚ ਆ ਕੇ ਦੋਵੇਂ ਜਵਾਨ ਰੁੜ੍ਹ ਗਏ। 

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement