ਬੇਅਦਬੀ ਮਾਮਲੇ 'ਚ ਐਸਆਈਟੀ ਨੇ ਅੱਜ ਕੀਤੀ ਪੁੱਛਗਿੱਛ, ਵਿਪਾਸਨਾ ਇੰਸਾਂ ਫਿਰ ਨਹੀਂ ਹੋਈ ਪੇਸ਼ 
Published : Dec 10, 2021, 7:57 pm IST
Updated : Dec 10, 2021, 7:57 pm IST
SHARE ARTICLE
Dr. P.R.Nain,  Vipassana Insan
Dr. P.R.Nain, Vipassana Insan

ਕਰੀਬ ਡੇਢ ਸਾਲ ਤੋਂ ਵਿਪਾਸਨਾ ਇੰਸਾਂ ਚੱਲ ਰਹੀ ਛੁੱਟੀ 'ਤੇ

 

ਚੰਡੀਗੜ੍ਹ - ਬੇਅਦਬੀ ਮਾਮਲੇ ਦੀ ਜਾਂਚ ਲਈ ਐੱਸ.ਆਈ.ਟੀ ਟੀਮ ਅੱਜ ਫਿਰ ਡੇਰਾ ਸਿਰਸਾ ਪਹੁੰਚੀ। ਆਈ.ਜੀ.ਐਸ.ਪੀ.ਐਸ. ਪਰਮਾਰ ਦੀ ਅਗਵਾਈ ਹੇਠ ਐਸ.ਆਈ.ਟੀ. ਨੇ ਡੇਰੇ ਦੇ ਉਪ ਚੇਅਰਮੈਨ ਪੀ.ਆਰ. ਨੈਨ ਤੋਂ ਪੁ4ਛਗਿੱਛ ਕੀਤੀ। ਐਸ.ਆਈ.ਟੀ ਨੇ ਡਾਕਟਰ ਨੈਨ ਤੋਂ ਕਰੀਬ ਸਾਢੇ 4 ਘੰਟੇ ਪੁੱਛਗਿੱਛ ਕੀਤੀ। ਇਸ ਦੌਰਾਨ ਐਸ.ਆਈ.ਟੀ. ਦੁਆਰਾ ਪੀ.ਆਰ. ਨੈਨ ਨੂੰ ਕਈ ਸਵਾਲ ਪੁੱਛੇ ਗਏ, ਜਿਸ ਵਿਚ 75 ਸਵਾਲਾਂ ਦੇ ਜਵਾਬ ਦਿੱਤੇ ਗਏ। ਡੇਰੇ ਦੀ ਚੇਅਰਪਰਸਨ ਵਿਪਾਸਨਾ ਇੰਸਾ ਅੱਜ ਫਿਰ ਐਸ.ਆਈ.ਟੀ. ਅੱਗੇ ਪੇਸ਼ ਨਹੀਂ ਹੋਈ।

SIT SIT

ਉੱਥੇ ਹੀ ਡੇਰਾ ਸਚਾ ਸੌਦਾ ਦੇ ਵਕੀਲ ਨੇ ਐੱਸਆਈਟੀ ਦੀ ਜਾਂਚ 'ਤੇ ਸਵਾਲ ਉਠਾਉਂਦੇ ਹੋਏ ਕਿਹਾ ਕਿ ਇਸ ਮਾਮਲੇ ਦੀ ਸੀਬੀਆਈ ਜਾਂਚ ਹੋ ਚੁੱਕੀ ਹੈ ਤੇ ਹੁਣ ਐਸਆਈਟੀ ਫਿਰ ਜਾਂਚ ਕਰ ਰਹੀ ਹੈ। ਡੇਰਾ ਸੱਚਾ ਸੌਦਾ ਵੱਲੋਂ ਉਨ੍ਹਾਂ ਦੇ ਵਕੀਲ ਕੇਵਲ ਸਿੰਘ ਬਰਾੜ ਨੇ ਕਿਹਾ ਕਿ ਅਸੀਂ ਐੱਸ.ਆਈ.ਟੀ. ਨੂੰ ਦੱਸਿਆ ਕਿ ਉਹ ਜੋ ਵੀ ਜਵਾਬ ਚਾਹੁੰਦੇ ਹਨ ਅਸੀਂ ਦੇਣ ਲਈ ਤਿਆਰ ਹਾਂ। ਐਸ.ਆਈ.ਟੀ ਨੇ ਡਾ: ਨੈਨ ਤੋਂ ਪੁੱਛਗਿੱਛ ਕੀਤੀ ਹੈ।

ਅਸੀਂ ਹੋਰ ਪੁੱਛਗਿੱਛ ਲਈ ਤਿਆਰ ਹਾਂ। ਉਨ੍ਹਾਂ ਕਿਹਾ ਕਿ ਡੇਰਾ ਸ਼ਰਧਾਲੂਆਂ 'ਤੇ ਲਗਾਏ ਗਏ ਦੋਸ਼ ਗਲਤ ਹਨ, ਸੀ.ਬੀ.ਆਈ. ਇਸ ਮਾਮਲੇ 'ਚ ਪਹਿਲਾਂ ਹੀ ਕਲੀਨ ਚਿੱਟ ਦੇ ਚੁੱਕੀ ਹੈ। ਉਨ੍ਹਾਂ ਕਿਹਾ ਕਿ ਹਾਈ ਕੋਰਟ ਨੇ ਅਗਲੀ ਜਾਂਚ ਦੇ ਹੁਕਮ ਦਿੱਤੇ ਹਨ, ਮੁੜ ਜਾਂਚ ਨਹੀਂ ਹੋ ਸਕਦੀ। ਸੀ.ਬੀ.ਆਈ. ਜਾਂਚ ਵਿਚ ਬੇਕਸੂਰ ਸਾਬਤ ਹੋਇਆ ਹੈ। ਡੇਰੇ ਦੇ ਵਕੀਲ ਨੇ ਕਿਹਾ ਕਿ ਜਾਂਚ ਗਲਤ ਦਿਸ਼ਾ 'ਚ ਜਾ ਰਹੀ ਹੈ। ਇਸ ਮਾਮਲੇ 'ਤੇ ਸਿਆਸਤ ਹੋ ਰਹੀ ਹੈ।

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement