Punjab News : ਮੋਦੀ ਸਰਕਾਰ ਦੇ 11 ਸਾਲ ਪੂਰੇ ਹੋਣ ’ਤੇ ਸੁਨੀਲ ਜਾਖੜ ਨੇ ਗਿਣਾਈਆਂ ਪ੍ਰਾਪਤੀਆਂ 

By : BALJINDERK

Published : Jun 10, 2025, 3:11 pm IST
Updated : Jun 10, 2025, 3:17 pm IST
SHARE ARTICLE
Sunil Jakhar
Sunil Jakhar

Punjab News : ਕਿਹਾ - ‘‘ਕਿਸਾਨ ਸਨਮਾਨ ਨਿਧੀ ਯੋਜਨਾ ਤਹਿਤ 3 ਲੱਖ 70 ਹਜ਼ਾਰ ਕਰੋੜ ਰੁਪਏ ਕਿਸਾਨਾਂ ਦੇ ਖ਼ਾਤਿਆਂ ’ਚ ਪਾਏ ਗਏ’’

Punjab News in Punjabi : ਮੋਦੀ ਸਰਕਾਰ ਦੇ 11 ਸਾਲ ਪੂਰੇ ਹੋਣ ’ਤੇ ਪੰਜਾਬ  ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਨੇ ਭਾਜਪਾ ਦੇ 11 ਸਾਲ ਪੂਰੇ ਹੋਣ ’ਤੇ ਭਾਜਪਾ ਦੀਆਂ ਪ੍ਰਾਪਤੀਆਂ ਬਾਰੇ ਵਿਸਥਾਰ ਨਾਲ ਦੱਸਿਆ ਕਿ  ‘‘ਕਿਸਾਨ ਸਨਮਾਨ ਨਿਧੀ ਯੋਜਨਾ ਤਹਿਤ 3 ਲੱਖ 70 ਹਜ਼ਾਰ ਕਰੋੜ ਰੁਪਏ ਕਿਸਾਨਾਂ ਦੇ ਖ਼ਾਤਿਆਂ ’ਚ ਪਾਏ ਗਏ ਹਨ। ਕਰਤਾਰਪੁਰ ਦਾ ਲਾਂਘਾ ਖੁੱਲ੍ਹਿਆ, ਚਾਹੇ ਪਾਕਿਸਤਾਨ ਨਾਲ ਹਾਲਾਤ ਜੋ ਮਰਜ਼ੀ ਹੋਣ। 55 ਹਜ਼ਾਰ ਕਿੱਲੋਮੀਟਰ ਹਾਈਵੇਅ ਚਹੁੰਮਾਰਗੀ ਬਣਾਏ ਗਏ।

1

ਉਨ੍ਹਾਂ ਕਿਹਾ ਕਿ ਜਿਹੜੇ ਕਹਿੰਦੇ ਸੀ ਬੰਬ ਸੁੱਟਣ ਨਾਲ ਇਹ ਰੋਡ ਨਹੀਂ ਟੁੱਟਦੇ , ਇਹ ਰੋਡ ਮੋਦੀ ਸਰਕਾਰ ਨੇ ਬਣਾਏ ਹਨ।  ਕ੍ਰਾਂਤੀ ਦਾ ਮੀਟਰ ਪੰਜਾਬ ’ਚ ਆਇਆ ਫਿਰਦਾ, ਰੋਜ਼ ਕ੍ਰਾਂਤੀ ਆਉਂਦੀ ਹੈ, ਅੱਜ ਵੀ ਇੰਡਸਟਰੀ ਵਾਲਿਆਂ ਲਈ ਕ੍ਰਾਂਤੀ ਆ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦਾ ਸੁਨਿਹਰੀ ਵਿਰਸਾ ਉਸ ਵਿਰਸੇ ਨੂੰ ਸੰਭਾਲਣ ਦੀ ਲੋੜ ਹੈ, ਜੇ ਨਹੀਂ ਸੰਭਾਲਾਂਗੇ ਤਾਂ ਉਸਦੀ ਵਿਰਾਸਤ ਦਾ ਇੰਤਕਾਲ ਕੋਈ ਆਪਣੇ ਨਾਂ ਚੜ੍ਹਾ ਲਵੇਗਾ। 

ਡੋਪ ਟੈਸਟ ’ਤੇ ਬੋਲੇ ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਕਿ ਪਾਰਟੀ ਲੀਡਰਾਂ ਦੇ ਡੋਪ ਟੈਸਟ  ਕਰਵਾਏ ਜਾਣੇ ਚਾਹੀਦੇ ਹਨ।  ਉਨ੍ਹਾਂ ਕਿਹਾ ਕਿ ਪਾਰਟੀ ਪ੍ਰਧਾਨਾਂ ਕੋਲ ਇੰਨਾ ਪੈਸਾ ਕਿਥੋਂ ਆ ਰਿਹਾ ਹੈ। ਇਨ੍ਹਾਂ ਪੈਸਿਆ ਦੀ ਜਾਂਚ ਈਡੀ ਨੂੰ ਸੌਂਪੀ ਜਾਵੇ । ਸਾਰੇ ਪ੍ਰਧਾਨਾਂ ਦੀ ਮਨੀ ਟ੍ਰੇਲ ਕਰਵਾਈ ਜਾਵੇ।   ਉਨ੍ਹਾਂ ਕਿਹਾ ਕਿ ਨਸ਼ਾ ਲੈਣ ਵਾਲੇ ਤਾਂ ਫੜੇ ਜਾ ਰਹੇ ਹਨ ਨਸ਼ਾ ਵੇਚਣ ਵਾਲੇ ਕਿਵੇਂ ਫੜ੍ਹੋਗੇ ?

(For more news apart from Sunil Jakhar enumerates achievements on completion 11 years of Modi government News in Punjabi, stay tuned to Rozana Spokesman)

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement