ਪੱਗ ਬੰਨ੍ਹ ਦਿੱਲੀ ਲਈ ਰਵਾਨਾ ਹੋਇਆ ਲੱਖਾ ਸਿਧਾਣਾ
Published : Apr 10, 2021, 12:47 am IST
Updated : Apr 10, 2021, 12:47 am IST
SHARE ARTICLE
image
image

ਪੱਗ ਬੰਨ੍ਹ ਦਿੱਲੀ ਲਈ ਰਵਾਨਾ ਹੋਇਆ ਲੱਖਾ ਸਿਧਾਣਾ

ਹਜ਼ਾਰਾਂ ਲੋਕਾਂ ਦੇ ਕਾਫ਼ਲੇ ਸਮੇਤ ਦਿੱਲੀ ਵਲ ਹੋਇਆ ਕੂਚ

ਸੰਗਰੂਰ, 9 ਅਪ੍ਰੈਲ (ਭੁੱਲਰ): ਸਿਰ 'ਤੇ ਪੱਗ ਸਜਾ ਕੇ ਲੱਖਾ ਸਿਧਾਣਾ ਇਕ ਵਾਰ ਮੁੜ ਤੋਂ ਕਿਸਾਨ ਅੰਦੋਲਨ ਵਿਚ ਸ਼ਾਮਲ ਹੋ ਗਿਆ ਹੈ, 100 ਗੱਡੀਆਂ ਦੇ ਕਾਫ਼ਲੇ ਨਾਲ ਕਿਸਾਨਾਂ ਵਲੋਂ ਐਲਾਨੇ 10 ਅਪ੍ਰੈਲ ਦੇ ਕੁੰਡਲੀ ਮਾਨੇਸਰ ਪਲਵਲ ਐਕਸਪ੍ਰੈੱਸ ਵੇਅ ਨੂੰ  ਜਾਮ ਕਰਨ ਦੇ ਪ੍ਰੋਗਰਾਮ ਵਿਚ ਸ਼ਾਮਲ ਹੋਣ ਤੋਂ ਪਹਿਲਾਂ ਲੱਖਾ ਸਿਧਾਣਾ ਨੇ ਵੱਡਾ ਐਲਾਨ ਕੀਤਾ ਹੈ |  ਸੰਗਰੂਰ ਦੇ ਗੁਰਦੁਆਰਾ ਸ੍ਰੀ ਮਸਤੂਆਨਾ ਸਾਹਿਬ ਤੋਂ ਦਿੱਲੀ ਵਲ ਜਾਣ ਤੋਂ ਪਹਿਲਾਂ ਲੱਖਾ ਸਿਧਾਣਾ ਨੇ ਅਪਣੇ ਸਾਥੀਆਂ ਨੂੰ  ਕਿਹਾ ''ਕਲ ਜਾਂ ਪਰਸੋਂ ਨੂੰ  ਜੇ ਮੈਂ ਫੜਿਆ ਜਾਂਦਾ ਹਾਂ ਤਾਂ ਕਿ੍ਪਾ ਕਰ ਕੇ ਅੰਦੋਲਨ ਨਾਲੋਂ ਨਾ ਟੁਟਿਉU ਉਸ ਨੇ ਨੌਜਵਾਨਾਂ ਨੂੰ  ਕਿਹਾ ਕਿ ਅੰਦੋਲਨ ਤੋਂ ਦੂਰ ਨਹੀਂ ਹੋਣਾ ਤੇ ਜਿੱਤ ਕੇ ਹੀ ਵਾਪਸ ਪਰਤਣਾ ਹੈ | ਉਸ ਨੇ ਵੱਧ ਤੋਂ ਵੱਧ ਲੋਕਾਂ ਨੂੰ  ਅੰਦੋਲਨ ਵਿਚ ਸ਼ਾਮਲ ਹੋਣ ਦੀ ਅਪੀਲ ਕੀਤੀ |  ਦਿੱਲੀ ਪੁਲਿਸ ਨੇ ਲੱਖਾ ਸਿਧਾਣਾ 'ਤੇ 1 ਲੱਖ ਦਾ ਇਨਾਮ ਰਖਿਆ ਹੋਇਆ ਹੈ, 


ਪੰਜਾਬ ਵਿਚ ਵੀ ਦਿੱਲੀ ਪੁਲਿਸ ਲੱਖਾ ਸਿਧਾਣਾ ਨੂੰ  ਗਿ੍ਫ਼ਤਾਰ ਕਰਨ ਪਹੁੰਚੀ ਸੀ ਪਰ ਕਾਮਯਾਬ ਨਹੀਂ ਹੋ ਸਕੀ ਸੀ, ਹੁਣ ਲੱਖਾ ਸਿਧਾਣਾ ਜਦੋਂ ਆਪ ਦਿੱਲੀ ਪਹੁੰਚ ਰਿਹਾ ਹੈ ਤਾਂ ਦਿੱਲੀ ਪੁਲਿਸ ਲਈ ਉਸ ਨੂੰ  ਗਿ੍ਫ਼ਤਾਰ ਕਰਨਾ ਆਸਾਨ ਨਹੀਂ ਹੋਵੇਗਾ ਕਿਉਂਕਿ 100 ਗੱਡੀਆਂ ਦੇ ਕਾਫ਼ਲੇ ਨਾਲ ਦਿੱਲੀ ਆ ਰਹੇ ਲੱਖਾ ਸਿਧਾਣਾ ਨਾਲ ਹਜ਼ਾਰਾਂ ਨੌਜਵਾਨ ਵੀ ਹਨ | ਯਾਦ ਰਹੇ ਕਿ ਕਿਸਾਨ ਜਥੇਬੰਦੀਆਂ ਨੇ ਲੱਖਾ ਸਿਧਾਣਾ ਨੂੰ  ਕਿਸਾਨ ਅੰਦੋਲਨ ਵਿਚ ਆਉਣ ਲਈ ਸੱਦਾ ਦਿਤਾ ਸੀ | 
26 ਜਨਵਰੀ ਦੀ ਹਿੰਸਾ ਤੋਂ ਬਾਅਦ ਲੱਖਾ ਸਿਧਾਣਾ ਅਤੇ ਦੀਪ ਸਿੱਧੂ ਤੋਂ ਕਿਸਾਨ ਜਥੇਬੰਦੀਆਂ ਨੇ ਦੂਰੀਆਂ ਬਣਾ ਲਈਆਂ ਸਨ | ਦੀਪ ਸਿੱਧੂ ਨੂੰ  ਤਾਂ ਪੁਲਿਸ ਨੇ ਗਿ੍ਫ਼ਤਾਰ ਕਰ ਲਿਆ ਸੀ ਪਰ ਲੱਖਾ ਸਿਧਾਣਾ ਨੂੰ  ਪੁਲਿਸ ਗਿ੍ਫ਼ਤਾਰ ਨਹੀਂ ਕਰ ਸਕੀ, ਕੁੱਝ ਦਿਨ ਪਹਿਲਾਂ ਕਿਸਾਨ ਜਥੇਬੰਦੀਆਂ ਨੇ ਅਹਿਮ ਬਿਆਨ ਜਾਰੀ ਕਰਦੇ ਹੋਏ ਕਿਹਾ ਕਿ ਲੱਖਾ ਸਿਧਾਣਾ ਕਿਸਾਨਾਂ ਦੇ ਮੰਚ 'ਤੇ ਆਉਣਗੇ ਤਾਂ ਮਨਾ ਨਹੀਂ ਕਰਨਗੇ ਜਿਸ ਤੋਂ ਬਾਅਦ ਲੱਖਾ ਸਿਧਾਣਾ ਨੇ ਮੁੜ ਤੋਂ ਕਿਸਾਨ ਅੰਦੋਲਨ ਵਿਚ ਸ਼ਾਮਲ ਹੋਣ ਦਾ ਫ਼ੈਸਲਾ ਲਿਆ ਹੈ |
ਇਸ ਦੇ ਨਾਲ ਹੀ ਦਸ ਦਈਏ ਕਿ ਲੱਖਾ ਸਿਧਾਣਾ ਬੁਧਵਾਰ ਰਾਤ ਲਾਈਵ ਵੀ ਹੋਇਆ ਸੀ ਜਿਸ ਵਿਚ ਉਸ ਨੇ ਕਿਹਾ ਸੀ ਕਿ ਉਹ ਅਪਣੇ ਸਾਥੀਆਂ ਨਾਲ 9 ਅਪ੍ਰੈਲ ਨੂੰ  ਹੀ ਮਸਤੂਆਣਾ ਤੋਂ ਦਿੱਲੀ ਪਹੁੰਚ ਜਾਵੇਗਾ | imageimageਉਸ ਨੇ ਕਿਹਾ ਕਿ ਖੇਤੀ ਕਾਨੂੰਨ ਸੱਭ ਲਈ ਨੁਕਸਾਨਦੇਹ ਹਨ | ਇਸ ਲਈ ਹਰ ਛੋਟੇ ਕਾਰੋਬਾਰੀ ਨੂੰ  10 ਅਪ੍ਰੈਲ ਨੂੰ  ਬਿਨਾਂ ਸੋਚੇ ਸਮਝੇ ਕੇ.ਐਮ.ਪੀ. ਰੋਡ ਦਿੱਲੀ ਪਹੁੰਚਣਾ ਚਾਹੀਦਾ ਹੈ, ਤਾਂ ਜੋ ਕੇਂਦਰ ਸਰਕਾਰ 'ਤੇ ਦਬਾਅ ਪਾਇਆ ਜਾ ਸਕੇ | ਲੱਖਾ ਸਿਧਾਣਾ ਨੇ ਕਿਹਾ ਕਿ ਜੇਕਰ ਸਰਕਾਰ 'ਤੇ ਕੋਈ ਦਬਾਅ ਨਹੀਂ ਹੁੰਦਾ ਤਾਂ ਕਿਸਾਨਾਂ ਅਤੇ ਆਮ ਲੋਕਾਂ ਦੀ ਮੰਗ ਨੂੰ  ਸਵੀਕਾਰ ਨਹੀਂ ਕੀਤਾ ਜਾਵੇਗਾ | ਜੇ ਸਰਕਾਰ ਤੋਂ ਕੋਈ ਮੰਗ ਮਨਵਾਉਣੀ ਹੈ, ਤਾਂ ਇਸ ਲਈ ਦਬਾਅ ਬਣਾਉਣਾ ਜ਼ਰੂਰੀ ਹੈ |U
ਫ਼ੋਟੋ : ਮਸਤੂਆਣਾ-ਲੱਖਾ

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement