ਦੇਸ਼ ਦੇ 80 ਫੀਸਦੀ ਨੌਜਾਵਾਨ ਟਿੱਕ ਟੌਕ ਐਪ ਦੇ ਖਿਲਾਫ
Published : Apr 10, 2019, 6:08 pm IST
Updated : Apr 10, 2019, 6:08 pm IST
SHARE ARTICLE
Tik Tok App
Tik Tok App

ਮਦਰਾਸ ਹਾਈਕੋਰਟ ਨੇ ਇਸ ਦਲੀਲ ਨਾਲ ਕੇਂਦਰ ਸਰਕਾਰ ਨੂੰ ਐਪ ‘ਤੇ ਰੋਕ ਲਗਾਉਣ ਦੀ ਸਲਾਹ ਦਿੱਤੀ

ਨਵੀਂ ਦਿੱਲੀ: ਨਿਊਜ਼ ਐਪ ਇੰਨਸ਼ੌਰਟ ਦੇ ਸਰਵੇਖਣ ਮੁਤਾਬਕ ਦੇਸ਼ ਦੇ 80% ਨੌਜਵਾਨ ਵਿਵਾਦਤ ਚੀਨੀ ਵੀਡੀਓ ਐਪ ਟਿਕ ਟੌਕ ਨੂੰ ਬੈਨ ਕਰਨ ਦੇ ਪੱਖ ‘ਚ ਹਨ। ਪਿਛਲੇ ਹਫ਼ਤੇ ਹੀ ਮਦਰਾਸ ਹਾਈਕੋਰਟ ਨੇ ਇਸ ਦਲੀਲ ਨਾਲ ਕੇਂਦਰ ਸਰਕਾਰ ਨੂੰ ਐਪ ‘ਤੇ ਰੋਕ ਲਗਾਉਣ ਦੀ ਸਲਾਹ ਦਿੱਤੀ ਸੀ ਕਿ ਇਸ ਨਾਲ ਨੌਜਵਾਨਾਂ ‘ਚ ਅਸ਼ਲੀਲਤਾ ਵਧ ਰਹੀ ਹੈ। ਕੋਰਟ ਮੁਤਾਬਕ ਟਿਕ-ਟੌਕ ਦੀ ਮਾਲਕ ਚੀਨੀ ਟੈੱਕ ਕੰਪਨੀ ਬਾਈਟਡਾਂਸ ਹੈ ਜੋ ਨੌਜਵਾਨਾਂ ਨੂੰ ਅਨੁਚਿਤ ਕੰਟੈਂਟ ਮੁਹੱਈਆ ਕਰਵਾ ਰਹੀ ਹੈ।

Tik Tok AppTik Tok App

ਅਜਿਹੇ ‘ਚ ਕੇਂਦਰ ਸਰਕਾਰ ਦਾ ਇਹ ਫਰਜ਼ ਹੈ ਕਿ ਉਹ ਐਪ ‘ਤੇ ਰੋਕ ਲਗਾਉਣ। ਉਧਰ ਟਿਕ-ਟੌਕ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਐਪ ਸਭ ਸਥਾਨਕ ਨਿਯਮਾਂ ਤੇ ਕਾਨੂੰਨਾਂ ਨੂੰ ਮੰਨਣ ਲਈ ਪ੍ਰਤੀਬੱਧ ਹੈ। ਕੰਪਨੀ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ 2011 ਦੇ ਸੂਚਨਾ ਤਕਨੀਕੀ ਨਿਯਮਾਂ ਦੀ ਪੂਰੀ ਤਰ੍ਹਾਂ ਪਾਲਣਾ ਕੀਤੀ ਹੈ। ਫਿਲਹਾਲ ਮਦਰਾਸ ਹਾਈਕੋਰਟ ਇਸ ਤੇ ਆਧਿਕਾਰਕ ਆਦੇਸ਼ ਦਾ ਇੰਤਜ਼ਾਰ ਕਰ ਰਿਹਾ ਹੈ ਜਿਸ ਤੋਂ ਬਾਅਦ ਇਸ ਦਾ ਸਰਵੇਖਣ ਕੀਤਾ ਜਾਵੇਗਾ।

Tik Tok AppTik Tok App

ਕੁਝ ਵੱਡੇ ਸ਼ਹਿਰਾਂ ‘ਚ ਕੀਤੇ ਸਰਵੇਖਣ ‘ਚ 18 ਤੋਂ 35 ਉਮਰ ਦੇ 30 ਹਜ਼ਾਰ ਲੋਕਾਂ ਨੂੰ ਇਸ ਬਾਰੇ ਪੁੱਛਿਆ ਗਿਆ ਕਿ ਉਹ ਕੀ ਚਾਹੁੰਦੇ ਹਨ ਤਾਂ ਉਨ੍ਹਾਂ ਚੋਂ 80 ਫੀਸਦੀ ਲੋਕਾਂ ਨੇ ‘ਹਾਂ’ ‘ਚ ਜਵਾਬ ਦਿੰਦੇ ਹੋਏ ਟਿਕ-ਟੌਕ ਨੂੰ ਬੈਨ ਕਰਨ ਦੀ ਗੱਲ ਕਹੀ ਹੈ। ਦੱਸ ਦਈਏ ਕਿ ਬੀਤੇ ਦਿਨੀਂ ਕੁੱਝ ਇਤਿਹਾਸਿਕ ਸਥਾਨਾਂ ਤੇ ਟਿਕ ਟੌਕ ਐਪ ਦੌਰਾਨ ਇਕ ਔਰਤ ਨੇ ਪਾਕਿਸਤਾਨੀ ਡਾਇਲਾਗ ਤੇ ਵੀਡੀਓ ਬਣਾ ਕੇ ਗੁਰੂ ਘਰ ਦੀ ਮਰਿਯਾਦਾ ਨੂੰ ਠੇਸ ਪਹੁੰਚਾਈ ਸੀ ਅਤੇ ਵਾਰ ਵਾਰ ਬਣ ਰਹੀਆਂ ਇਹਨਾਂ ਵੀਡੀਓਜ਼ ਤੋਂ ਬਾਅਦ ਸਿੱਖ ਭਾਈਚਾਰੇ ਵਿਚ ਕਾਫੀ ਰੋਸ ਪੈਦਾ ਹੋਇਆ ਸੀ।   

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement