ਭਾਬੀ ਕਮਲ ਕੌਰ ਕਤਲ ਮਾਮਲੇ ਵਿੱਚ ਬਠਿੰਡਾ ਅਦਾਲਤ ਨੇ ਅੰਮ੍ਰਿਤਪਾਲ ਸਿੰਘ ਮਹਿਰੋਂ ਨੂੰ ਐਲਾਨਿਆ ਭਗੌੜਾ
Published : Feb 10, 2026, 12:05 pm IST
Updated : Feb 10, 2026, 12:05 pm IST
SHARE ARTICLE
Bathinda court declares Amritpal Singh Mehron a fugitive in Bhabhi Kamal Kaur murder case
Bathinda court declares Amritpal Singh Mehron a fugitive in Bhabhi Kamal Kaur murder case

ਭਾਬੀ ਕਮਲ ਕੌਰ ਕਤਲ ਮਾਮਲੇ ਵਿੱਚ ਅਦਾਲਤ ਨੇ ਕੀਤੀ ਕਾਰਵਾਈ

ਬਠਿੰਡਾ: ਕੰਚਨ ਕੁਮਾਰੀ ਉਰਫ਼ ਕਮਲ ਭਾਬੀ ਕਤਲਕਾਂਡ ਦੇ ਮੁੱਖ ਸਾਜਿਸ਼ਘਾੜੇ ਅੰਮ੍ਰਿਤਪਾਲ ਸਿੰਘ ਮਹਿਰੋਂ ਨੂੰ ਬਠਿੰਡਾ ਅਦਾਲਤ ਨੇ ਭਗੌੜਾ ਕਰਾਰ ਦੇ ਦਿੱਤਾ ਹੈ। ਉਹ ਕਮਲ ਦੀ ਹੱਤਿਆ ਤੋਂ ਬਾਅਦ ਦੁਬਈ ਭੱਜ ਗਿਆ ਸੀ, ਜਿਸ ਦੀ ਗ੍ਰਿਫਤਾਰੀ ਲਈ ਬਠਿੰਡਾ ਪੁਲਿਸ ਨੇ ਉਸ ਦੇ ਲੁਕਆਊਟ ਸਰਕੂਲਰ ਤੋਂ ਇਲਾਵਾ ਬਲਿਯੂ ਕਾਰਨਰ ਨੋਟਿਸ ਵੀ ਜਾਰੀ ਕੀਤਾ ਸੀ ਤੇ ਉਸ ਦੀ ਭਾਲ ਲਈ ਲਗਾਤਾਰ ਇੰਟਰਪੋਲ ਨਾਲ ਰਾਬਤਾ ਚੱਲ ਰਿਹਾ ਸੀ ਪਰ ਘਟਨਾ ਦੇ 10 ਮਹੀਨਿਆਂ ਬਾਅਦ ਵੀ ਪੁਲਿਸ ਉਸ ਨੂੰ ਲੱਭ ਨਹੀਂ ਸਕੀ।

ਸਰੰਡਰ ਕਰਨ ਲਈ ਉਸ ਦੇ ਘਰ 'ਤੇ ਨੋਟਿਸ ਵੀ ਲਗਾਏ ਗਏ ਸਨ। ਹੁਣ ਉਸ ਨੂੰ ਭਗੌੜਾ ਕਰਾਰ ਦੇਣ ਬਾਅਦ ਉਸ ਦੀ ਗ੍ਰਿਫਤਾਰੀ ਲਈ ਰੈੱਡ ਕਾਰਨਰ ਨੋਟਿਸ ਜਾਰੀ ਕਰਨ ਵਿਚ ਪੁਲਿਸ ਨੂੰ ਮਦਦ ਮਿਲੇਗੀ। ਇਸ ਤੋਂ ਕੁਝ ਦਿਨ ਪਹਿਲਾਂ ਅੰਮ੍ਰਿਤਸਰ ਪੁਲਿਸ ਨੇ ਮਹਿਰੋਂ ਨੂੰ ਵਿਦੇਸ਼ ਭੱਜਣ ਵਿਚ ਉਸ ਦੀ ਮਦਦ ਕਰਨ ਵਾਲੇ ਰਣਜੀਤ ਸਿੰਘ ਝਬਾਲ ਨੂੰ ਗ੍ਰਿਫਤਾਰ ਕੀਤਾ ਸੀ ਤੇ ਬਠਿੰਡਾ ਪੁਲਿਸ ਨੇ ਉਸ ਨੂੰ ਪ੍ਰੋਡਕਸ਼ਨ ਵਾਰੰਟ 'ਤੇ ਲਿਆ ਕੇ ਕਮਲ ਭਾਬੀ ਕਤਲਕਾਂਡ ਵਿਚ ਗ੍ਰਿਫਤਾਰੀ ਪਾਈ ਹੈ। ਕਤਲ ਕਰਨ ਤੋਂ ਬਾਅਦ ਕਮਲ ਦੀ ਪਿਛਲੇ ਸਾਲ 10-11 ਜੂਨ ਨੂੰ ਬਠਿੰਡਾ ਦੀ ਇਕ ਮੈਡੀਕਲ ਯੂਨੀਵਰਸਿਟੀ ਦੀ ਕਾਰਪਿੰਗ ਚੋਂ ਲਾਸ਼ ਮਿਲੀ ਸੀ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement