Samrala News: ਅੰਗੀਠੀ ਸੇਕ ਰਹੇ ਪਰਿਵਾਰ ਨੂੰ ਚੜੀ ਜ਼ਹਿਰੀਲੀ ਗੈਸ, 2 ਸਾਲ ਦੇ ਬੱਚੇ ਦੀ ਮੌਤ

By : GAGANDEEP

Published : Jan 10, 2024, 4:57 pm IST
Updated : Jan 10, 2024, 5:05 pm IST
SHARE ARTICLE
Angithi's poisonous gas hit the family Samrala News in punjabi
Angithi's poisonous gas hit the family Samrala News in punjabi

Samrala News: ਮਾਪਿਆਂ ਦੀ ਹਾਲਤ ਨਾਜ਼ੁਕ

Angithi's poisonous gas hit the family Samrala News in punjabi : ਪੰਜਾਬ ਵਿਚ ਪੈ ਰਹੀ ਕੜਾਕੇ ਦੀ ਠੰਡ ਦੇ ਚਲਦੇ ਬੀਤੀ ਰਾਤ ਸਮਰਾਲਾ ਦੇ ਪਿੰਡ ਨਾਗਰਾ ਵਿਖੇ ਅੰਗੀਠੀ ਸੇਕ ਰਹੇ ਇੱਕ ਪਰਿਵਾਰ ਦੀ ਜ਼ਹਿਰੀਲੀ ਗੈਸ ਚੜਨ ਕਾਰਨ ਪਤੀ-ਪਤਨੀ ਦੀ ਹਾਲਤ ਵਿਗੜ ਗਈ ਅਤੇ ਉਨ੍ਹਾਂ ਦੇ ਦੋ ਸਾਲ ਦੇ ਮਾਸੂਮ ਬੱਚੇ ਦੀ ਜ਼ਹਿਰੀਲੀ ਗੈਸ ਦੇ ਅਸਰ ਕਾਰਨ ਮੌਤ ਹੋ ਗਈ।

ਇਹ ਵੀ ਪੜ੍ਹੋ: Ambala News : ਡਿਜੀਟਲ ਇੰਡੀਆ...ਅੰਬਾਲਾ 'ਚ ਜੇਗਾੜੂ ਰੇਹੜੀ 'ਚ ਹੋਈ ਪੰਜਾਬ ਦੀ ਔਰਤ ਦੀ ਡਿਲੀਵਰੀ  

ਇਹ ਹਾਦਸਾ ਰਾਤ ਕਰੀਬ 9 ਵਜੇ ਉਸ ਵੇਲੇ ਵਾਪਰਿਆ ਜਦੋਂ ਅਨਮੋਲਕ ਸਿੰਘ (27) ਆਪਣੀ ਪਤਨੀ ਸੁਮਨਪ੍ਰੀਤ ਕੌਰ ਅਤੇ 2 ਸਾਲ ਦੇ ਬੇਟੇ ਅਰਮਾਨ ਸਮੇਤ ਰਾਤ ਦੀ ਰੋਟੀ ਖਾਣ ਉਪਰੰਤ ਠੰਢ ਜ਼ਿਆਦਾ ਹੋਣ ਕਾਰਨ ਸੌਣ ਵਾਲੇ ਕਮਰੇ ਵਿਚ ਅੰਗੀਠੀ ਸੇਕਣ ਲੱਗ ਪਏ। ਕੁਝ ਦੇਰ ਬਾਅਦ ਹੀ ਅੰਗੀਠੀ ਸੇਕਣ ਕਾਰਨ ਕਮਰੇ ਵਿਚ ਜ਼ਹਿਰਲੀ ਗੈਸ ਪੈਦ ਹੋਈ।

ਇਹ ਵੀ ਪੜ੍ਹੋ: Himachal News: ਏਜੰਟ ਦੀ ਧੋਖਾਧੜੀ, ਦੁਬਈ ਭੇਜਣ ਦੇ ਨਾਂ 'ਤੇ ਲੜਕੀ ਨੂੰ ਭੇਜਿਆ ਓਮਾਨ, ਏਅਰਪੋਰਟ 'ਤੇ ਖੋਹਿਆ ਫੋਨ ਤੇ ਪਾਸਪੋਰਟ

ਜ਼ਹਿਰੀਲੀ ਗੈਸ ਇਨ੍ਹਾਂ ਤਿੰਨਾਂ ਮੈਂਬਰਾਂ ਨੂੰ ਚੜ ਗਈ ਅਤੇ ਉਨ੍ਹਾਂ ਦੀ ਹਾਲਤ ਵਿਗੜਨ ਲੱਗੀ। ਆਸ-ਪਾਸ ਦੇ ਲੋਕਾਂ ਨੂੰ ਘਟਨਾ ਦਾ ਪਤਾ ਲੱਗਣ ’ਤੇ ਬੰਦ ਕਮਰੇ ਵਿਚ ਬੇਹੋਸ਼ੀ ਦੀ ਹਾਲਤ ਵਿਚ ਪਏ ਪਰਿਵਾਰ ਦੇ ਤਿੰਨੇ ਜੀਆਂ ਨੂੰ ਬਾਹਰ ਕੱਢਿਆ ਗਿਆ, ਪਰ ਉਦੋਂ ਤੱਕ 2 ਸਾਲ ਦੇ ਅਰਮਾਨ ਦੀ ਮੌਤ ਹੋ ਚੁੱਕੀ ਸੀ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਮੌਕੇ ’ਤੇ ਪੁਲਿਸ ਵੀ ਪਹੁੰਚ ਗਈ ਅਤੇ ਸਾਰਿਆਂ ਨੂੰ ਸਮਰਾਲਾ ਦੇ ਸਿਵਲ ਹਸਪਤਾਲ ਲਿਆਂਦਾ ਗਿਆ। ਜਿੱਥੇ ਡਾਕਟਰਾਂ ਨੇ ਬੱਚੇ ਨੂੰ ਤਾਂ ਮ੍ਰਿਤਕ ਐਲਾਨ ਦਿੱਤਾ ਪਰ ਪਤੀ- ਪਤਨੀ ਨੂੰ ਮੁੱਢਲੇ ਇਨਾਜ ਮਗਰੋਂ ਚੰਡੀਗੜ ਰੈਫਰ ਕੀਤਾ ਗਿਆ। ਸਮੇਂ ’ਤੇ ਡਾਕਟਰੀ ਇਲਾਜ ਮਿਲਣ ਕਾਰਨ ਸਵੇਰ ਤੱਕ ਪਤੀ-ਪਤਨੀ ਦੀ ਹਾਲਤ ਵਿਚ ਸੁਧਾਰ ਆ ਜਾਣ ਕਾਰਨ ਉਹਨਾਂ ਨੂੰ ਘਰ ਭੇਜ ਦਿੱਤਾ।

 (For more Punjabi news apart from Angithi's poisonous gas hit the family Samrala News in punjabi, stay tuned to Rozana Spokesman)

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement