Doraha Accident News: ਦੋਰਾਹਾ ਵਿਚ ਵਾਪਰਿਆ ਦਰਦਨਾਕ ਹਾਦਸਾ, ਟਿੱਪਰ ਤੇ ਟਰਾਲੇ ਦੀ ਟੱਕਰ ਵਿਚ ਦੋ ਦੀ ਮੌਤ

By : GAGANDEEP

Published : Nov 9, 2025, 6:48 am IST
Updated : Nov 9, 2025, 8:32 am IST
SHARE ARTICLE
Doraha Accident News in punjabi
Doraha Accident News in punjabi

Doraha Accident News: ਹਾਦਸੇ ਵਿਚ ਟਰੱਕ ਦਾ ਕਲੀਨਰ ਰਵੀ ਵਾਸੀ ਸਾਮਲੀ ਯੂ ਪੀ ਗੰਭੀਰ ਜ਼ਖ਼ਮੀ ਹੋ ਗਿਆ

Doraha Accident News in punjabi : ਦੋਰਾਹਾ ਨੇੜੇ ਕੱਦੋ ਚੌਂਕ ਤੋਂ ਪਹਿਲਾਂ ਨਿਊ ਜ਼ਿਮੀਦਾਰਾਂ ਢਾਬੇ ਕੋਲ ਲੁਧਿਆਣਾ ਵਾਲੇ ਪਾਸੇ ਟਿੱਪਰ ਅਤੇ ਟਰਾਲੇ ਦੀ ਟੱਕਰ ਵਿਚ ਦੋ ਲੋਕਾਂ ਦੀ ਮੌਤ ਹੋ ਗਈ। ਮ੍ਰਿਤਕਾਂ ਦੀ ਪਹਿਚਾਣ ਟਿੱਪਰ ਚਾਲਕ ਵਿਪਨ ਕੁਮਾਰ ਵਾਸੀ ਮੰਡੀ, ਹਿਮਾਚਲ ਪ੍ਰਦੇਸ਼ ਵਜੋਂ ਹੋਈ ਅਤੇ ਟਰਾਲੇ ਡਰਾਈਵਰ ਦੀ ਪਹਿਚਾਣ ਤਨਵੀਰ ਵਾਸੀ ਮੁਜਾਫ਼ਰ ਨਗਰ ਯੂਪੀ ਵਜੋਂ ਹੋਈ।

ਹਾਦਸੇ ਵਿਚ ਟਰੱਕ ਦਾ ਕਲੀਨਰ ਰਵੀ ਵਾਸੀ ਸਾਮਲੀ ਯੂਪੀ ਗੰਭੀਰ ਜ਼ਖ਼ਮੀ ਹੋ ਗਿਆ। ਜਾਣਕਾਰੀ ਅਨੁਸਾਰ ਜਦ ਟਿੱਪਰ ਚਾਲਕ ਸੜਕ ਉਪਰ ਖੜ ਕੇ ਟਿੱਪਰ ਦਾ ਟਾਇਰ ਬਦਲ ਰਿਹਾ ਸੀ ਉਸੇ ਦੌਰਾਨ ਪਿੱਛੋਂ ਆ ਰਹੇ ਜੀਰੀ ਨਾਲ ਲੋਡ ਟਰਾਲੇ ਨੇ ਟੱਕਰ ਮਾਰ ਦਿਤੀ। ਜਿਸ ਵਿਚ ਟਾਇਰ ਬਦਲ ਰਹੇ ਟਿੱਪਰ ਵਾਲਾ ਥੱਲੇ ਆ ਗਿਆ ਜਿਸ ਦੀ ਮੌਕੇ ’ਤੇ ਮੌਤ ਹੋ ਗਈ ਤੇ ਟਰਾਲੇ ਵਾਲਾ ਡਰਾਈਵਰ ਵਿਚੇ ਹੀ ਫਸ ਗਿਆ ਸੀ, ਜਿਸ ਦੀ ਵੀ ਮੌਤ ਹੋ ਗਈ। ਟਰਾਲੇ ਦਾ ਕੰਡਕਟਰ ਟੱਕਰ ਹੋਣ ਕਰ ਕੇ ਬਾਹਰ ਡਿੱਗ ਗਿਆ ਸੀ ਜਿਸ ਨੂੰ ਮੌਕੇ ’ਤੇ ਐਂਬੂਲੈਂਸ ਰਹੀ ਸਿਵਲ ਹਸਪਤਾਲ ਖੰਨਾ ਦਾਖ਼ਲ ਕਰਵਾਇਆ ਗਿਆ।

ਦੋਰਾਹਾ ਤੋਂ ਮੁਦਿਤ ਮੋਹਿੰਦਰਾ ਦੀ ਰਿਪੋਰਟ

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement