ਸ਼ੋ੍ਰਮਣੀ ਕਮੇਟੀ ਦੇ ਇਤਿਹਾਸ ਵਿਚ ਪਹਿਲੀ ਵਾਰ
Published : Nov 9, 2022, 6:39 am IST
Updated : Nov 9, 2022, 6:39 am IST
SHARE ARTICLE
IMAGE
IMAGE

ਸ਼ੋ੍ਰਮਣੀ ਕਮੇਟੀ ਦੇ ਇਤਿਹਾਸ ਵਿਚ ਪਹਿਲੀ ਵਾਰ

 


ਕਮੇਟੀ ਮੈਂਬਰ ਫ਼ੈਸਲਾ ਕਰਨਗੇ ਕਿ ਸ਼ੋ੍ਰਮਣੀ ਕਮੇਟੀ

 

• ਹੁਣ ਕਿਸੇ ਵੀ ਸਿਆਸੀ ਪਾਰਟੀ ਦੇ ਲੀਡਰਾਂ ਤੋਂ ਆਜ਼ਾਦ ਹੋ ਕੇ ਅਪਣੇ ਸਾਰੇ ਫ਼ੈਸਲੇ ਆਪ ਕਰੇਗੀ ਜਾਂ....?
• ਸ਼ੋ੍ਰਮਣੀ ਕਮੇਟੀ ਦਾ 'ਪੰਥਕ' ਸਰੂਪ ਬਹਾਲ ਕੀਤਾ ਜਾਵੇਗਾ ਜੋ ਬਾਦਲਾਂ ਨੇ ਖ਼ਤਮ ਕਰ ਕੇ ਰੱਖ ਦਿਤਾ ਹੈ ਜਾਂ....?

• ਚਲ ਰਹੀ ਵਿਵਸਥਾ ਬਿਲਕੁਲ ਠੀਕ ਹੈ ਤੇ ਅਕਾਲੀ ਦਲ ਹੀ ਸ਼ੋ੍ਰਮਣੀ ਕਮੇਟੀ ਦੇ ਫ਼ੈਸਲੇ ਲੈਂਦਾ ਰਹੇਗਾ ਜਾਂ....?
• 'ਪੰਜਾਬੀ' ਪਾਰਟੀ ਹੀ ਫ਼ੈਸਲਾ ਕਰੇਗੀ ਕਿ ਸ਼ੋ੍ਰਮਣੀ ਕਮੇਟੀ ਦਾ ਸਰੂਪ ਕੀ ਹੋਵੇਗਾ ਜਾਂ.....?

ਅੰਮਿ੍ਤਸਰ: ਇਤਿਹਾਸ ਵਿਚ ਪਹਿਲੀ ਵਾਰ ਬੀਬੀ ਜਗੀਰ ਕੌਰ ਨੇ ਸ਼ੋ੍ਰਮਣੀ ਕਮੇਟੀ ਦੀ ਪ੍ਰਧਾਨਗੀ ਚੋਣ ਨੂੰ  'ਸਿਧਾਂਤਕ ਲੜਾਈ' ਵਿਚ ਤਬਦੀਲ ਕਰਨ ਵਿਚ ਸਫ਼ਲਤਾ ਹਾਸਲ ਕਰ ਲਈ ਹੈ | ਹਾਰੇ ਜਿੱਤੇ ਕੋਈ ਵੀ ਪਰ ਬੀਬੀ ਜਗੀਰ ਕੌਰ ਵਲੋਂ ਖਿੱਚੀ ਗਈ ਸਿਧਾਂਤਕ ਲਕੀਰ ਹੁਣ ਇਕ ਨਾ ਇਕ ਦਿਨ ਮਹੱਤਵਪੂਰਨ ਪ੍ਰਸ਼ਨਾਂ ਬਾਰੇ ਅੰਤਮ ਫ਼ੈਸਲਾ ਕਰ ਕੇ ਰਹੇਗੀ | ਸ਼ੋ੍ਰਮਣੀ ਅਕਾਲੀ ਦਲ ਦੀ ਟਿਕਟ ਤੇ ਚੁਣੇ ਹੋਏ ਮੈਂਬਰਾਂ ਨੂੰ  ਪਹਿਲੀ ਵਾਰ ਇਹ ਮੌਕਾ ਮਿਲ ਰਿਹਾ ਹੈ ਕਿ ਉਹ ਦਸਣ ਕਿ ਸ਼ੋ੍ਰਮਣੀ ਕਮੇਟੀ ਦਾ ਪੰਥਕ ਸਰੂਪ ਰਹਿਣਾ ਚਾਹੀਦਾ ਹੈ ਜਾਂ ਨਹੀਂ? ਜਿਹੜੇ ਮੈਂਬਰ ਚੁਣੇ ਹੀ ਗੁਰਦਵਾਰਾ ਪ੍ਰਬੰਧ ਕਰਨ ਲਈ ਗਏ ਸਨ, ਉਨ੍ਹਾਂ ਤੋਂ ਪੰਥਕ ਵਿਚਾਰਧਾਰਾ ਵਿਚ ਪ੍ਰਪੱਕ ਰਹਿਣ ਦੀ ਮੰਗ ਨਾ ਕੀਤੀ ਜਾਵੇਗੀ ਤਾਂ ਹੋਰ ਕਿਸ ਤੋਂ ਕੀਤੀ ਜਾਵੇਗੀ? ਅਕਾਲੀ ਦਲ ਨੇ ਤਾਂ ਮੋਗਾ ਕਾਨਫ਼ਰੰਸ ਵਿਚ ਅਪਣੇ ਆਪ ਨੂੰ  ਗ਼ੈਰ ਪੰਥਕ ਅਰਥਾਤ 'ਪੰਜਾਬੀ ਪਾਰਟੀ' ਬਣਾਉਣ ਦਾ ਐਲਾਨ ਕਰ ਦਿਤਾ ਸੀ, ਇਸ ਲਈ ਬਹੁਤੇ ਸਿੱਖ ਵਿਦਵਾਨ ਤਾਂ ਇਹ ਰਾਏ ਦੇ ਰਹੇ ਹਨ ਕਿ ਇਸ ਪਾਰਟੀ ਨੂੰ  ਹੁਣ ਸ਼ੋ੍ਰਮਣੀ ਕਮੇਟੀ ਵਿਚੋਂ ਬਾਹਰ ਨਿਕਲ ਜਾਣਾ ਚਾਹੀਦਾ ਹੈ | ਬਾਦਲਾਂ ਅਧੀਨ ਅਕਾਲੀ ਦਲ ਇਸ ਵਿਚਾਰ ਨੂੰ  ਰੱਦ ਕਰਦਾ ਹੈ ਪਰ ਕੀ ਸ਼ੋ੍ਰਮਣੀ ਕਮੇਟੀ ਦੇ ਮੈਂਬਰਾਂ ਨੂੰ  ਵੀ ਇਹ ਅਧਿਕਾਰ ਹਾਸਲ ਹੈ ਕਿ ਉਹ 'ਪੰਥਕ' ਵਿਚਾਰਧਾਰਾ ਦੀ ਬਜਾਏ ਪੰਜਾਬੀ ਪਾਰਟੀ ਦੀ ਵਿਚਾਰਧਾਰਾ ਦੇ ਪਿਛਲੱਗ ਬਣੇ ਰਹਿਣ? ਅਜਿਹਾ ਕਰਨਾ, ਪੰਥਕ ਵਿਦਵਾਨਾਂ ਦੀ ਰਾਏ ਵਿਚ, ਪੰਥ ਵਿਰੁਧ ਬਗ਼ਾਵਤ ਕਰਨ ਵਾਲੀ ਗੱਲ ਹੀ ਹੋਵੇਗੀ ਤੇ ਸ਼ੋ੍ਰਮਣੀ ਕਮੇਟੀ ਦੇ ਮੈਂਬਰਾਂ ਨੂੰ  ਅਜਿਹਾ ਕਰਨ ਦਾ ਕੋਈ ਅਧਿਕਾਰ ਹੈ ਵੀ ਜਾਂ ਨਹੀਂ?
ਦੂਜਾ, ਬੀਬੀ ਜਗੀਰ ਕੌਰ ਚਾਹੁੰਦੀ ਹੈ ਕਿ ਸ਼ੋ੍ਰਮਣੀ ਕਮੇਟੀ ਦੇ ਮੈਂਬਰ, ਆਪਸ ਵਿਚ ਬੈਠ ਕੇ ਸਾਰੇ ਫ਼ੈਸਲੇ ਸਰਬ ਸੰਮਤੀ ਨਾਲ ਲਿਆ ਕਰਨ ਤੇ ਕਿਸੇ ਸਿਆਸੀ ਪਾਰਟੀ ਦੇ ਹੁਕਮਾਂ ਅਨੁਸਾਰ ਫ਼ੈਸਲੇ ਨਾ ਲਿਆ ਕਰਨ, ਖ਼ਾਸ ਤੌਰ 'ਤੇ ਉਸ ਪਾਰਟੀ ਦੇ ਜੋ ਹੁਣ ਅਪਣੇ ਪੰਥਕ ਸੰਵਿਧਾਨ ਨੂੰ  ਹੀ ਬਦਲ ਕੇ ਅਪਣੇ ਆਪ ਨੂੰ  'ਪੰਜਾਬੀ' ਪਾਰਟੀ ਬਣਾ ਚੁੱਕੀ ਹੈ? ਉਪਰੋਕਤ ਦੋਹਾਂ ਸਵਾਲਾਂ ਦਾ ਜਵਾਬ, ਅਕਾਲੀ ਪਾਰਟੀ ਵਲੋਂ ਇਹੀ ਦਿਤਾ ਜਾ ਰਿਹਾ ਹੈ ਕਿ ਦਿੱਲੀ ਸਰਕਾਰ (ਬੀਜੇਪੀ) ਬੀਬੀ ਨੂੰ  ਅਕਾਲੀ ਦਲ ਨਾਲ ਲੜਾ ਰਹੀ ਹੈ ਤੇ ਅਕਾਲੀ ਟਿਕਟ ਤੇ ਕਾਮਯਾਬ ਹੋਣ ਵਾਲਿਆਂ ਲਈ ਪਾਰਟੀ ਦੇ ਹੁਕਮ ਅਨੁਸਾਰ ਚਲਣਾ ਲਾਜ਼ਮੀ ਹੈ | ਬੀਬੀ ਜਗੀਰ ਕੌਰ ਦੇ ਸਾਥੀਆਂ ਦਾ ਕਹਿਣਾ ਹੈ ਕਿ 'ਪੰਥ' ਦਾ ਫ਼ਲਸਫ਼ਾ, ਪਾਰਟੀ ਦੇ ਹੁਕਮਾਂ ਨਾਲੋਂ ਵੱਡਾ ਹੈ ਤੇ ਜੇ ਦੁਹਾਂ ਵਿਚਕਾਰ ਝਗੜਾ ਖੜਾ ਹੋ ਜਾਏ ਤਾਂ ਧਾਰਮਕ ਸੰਸਥਾ ਦੇ ਮੈਂਬਰਾਂ ਨੂੰ  ਪੰਥਕ ਫ਼ਲਸਫ਼ੇ ਨੂੰ  ਪਹਿਲ ਦੇਣੀ ਹੀ ਚਾਹੀਦੀ ਹੈ |
ਆਸ ਹੈ, ਸ਼ੋ੍ਰਮਣੀ ਕਮੇਟੀ ਦੇ 'ਧਰਮੀ' ਮੈਂਬਰ ਠੀਕ ਫ਼ੈਸਲਾ ਲੈਣ ਵਿਚ ਕਾਮਯਾਬ ਹੋ ਜਾਣਗੇ | ਪਰ ਜੇ ਅਪਣੀਆਂ ਮਜਬੂਰੀਆਂ ਦੇ ਤਾਣੇ ਬਾਣੇ ਵਿਚ ਫਸੇ ਰਹਿ ਕੇ ਹੀ ਗ਼ਲਤ ਫ਼ੈਸਲਾ ਦੇ ਗਏ ਤਾਂ ਇਹ ਲੜਾਈ ਦਾ ਅੰਤ ਨਹੀਂ ਹੋਵੇਗਾ ਸਗੋਂ ਸਿਧਾਂਤਕ ਯੁਧ ਦੀ ਸ਼ੁਰੂਆਤ ਹੀ ਸਾਬਤ ਹੋਵੇਗੀ |

 

SHARE ARTICLE

ਏਜੰਸੀ

Advertisement

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM
Advertisement