ਦੀਵਾਲੀ ਬੰਪਰ ਨੇ ਪਟਿਆਲਾ ਦੇ ਨੌਜਵਾਨ ਕਾਰਪੇਂਟਰ ਦੀ ਬਦਲੀ ਤਕਦੀਰ
Published : Nov 9, 2021, 6:47 pm IST
Updated : Nov 9, 2021, 6:47 pm IST
SHARE ARTICLE
 Diwali bumper changed the fate of a young carpenter from Patiala
Diwali bumper changed the fate of a young carpenter from Patiala

ਦੋ ਕਰੋੜ ਰੁਪਏ ਦਾ ਪਹਿਲਾ ਇਨਾਮ ਜਿੱਤ ਕੇ ਪਟਿਆਲਾ ਜ਼ਿਲ੍ਹੇ ਦੇ ਤ੍ਰਿਪੜੀ ਦਾ ਰਹਿਣ ਵਾਲਾ ਲੱਕੜ ਦਾ ਮਿਸਤਰੀ (ਕਾਰਪੇਂਟਰ) ਰਾਤੋ-ਰਾਤ ਕਰੋੜਪਤੀ ਬਣ ਗਿਆ ਹੈ।

 

ਚੰਡੀਗੜ੍ਹ : ਪੰਜਾਬ ਰਾਜ ਡੀਅਰ ਦੀਵਾਲੀ ਬੰਪਰ 2021 ਦਾ ਦੋ ਕਰੋੜ ਰੁਪਏ ਦਾ ਪਹਿਲਾ ਇਨਾਮ ਜਿੱਤ ਕੇ ਪਟਿਆਲਾ ਜ਼ਿਲ੍ਹੇ ਦੇ ਤ੍ਰਿਪੜੀ ਦਾ ਰਹਿਣ ਵਾਲਾ ਲੱਕੜ ਦਾ ਮਿਸਤਰੀ (ਕਾਰਪੇਂਟਰ) ਰਾਤੋ-ਰਾਤ ਕਰੋੜਪਤੀ ਬਣ ਗਿਆ ਹੈ। ਇੱਥੇ ਇਨਾਮੀ ਰਾਸ਼ੀ ਲਈ ਦਾਅਵਾ ਕਰਨ ਆਏ 34 ਸਾਲਾ ਨਰੇਸ਼ ਕੁਮਾਰ ਨੇ ਦੱਸਿਆ ਕਿ ਇਹ ਬੰਪਰ ਇਨਾਮ ਉਸ ਲਈ ਚਮਤਕਾਰ ਤੋਂ ਘੱਟ ਨਹੀਂ ਹੈ ਕਿਉਂਕਿ ਉਸ ਨੇ ਕਦੇ ਸੁਪਨੇ ਵਿੱਚ ਵੀ ਨਹੀਂ ਸੋਚਿਆ ਸੀ ਕਿ ਇੱਕ ਦਿਨ ਉਹ ਐਨਾਂ ਵੱਡਾ ਇਨਾਮ ਜਿੱਤੇਗਾ।

Naresh Kumar

Naresh Kumar

ਉਸ ਨੇ ਕਿਹਾ, "ਮੇਰੇ ਕੋਲ ਪ੍ਰਮਾਤਮਾ ਦਾ ਸ਼ੁਕਰਾਨਾ ਕਰਨ ਲਈ ਕੋਈ ਸ਼ਬਦ ਨਹੀਂ ਹਨ, ਜਿਸਦੇ ਆਸ਼ੀਰਵਾਦ ਸਦਕਾ ਮੈਨੂੰ ਇਹ ਇਨਾਮ ਮਿਲਿਆ ਹੈ। ਸਭ ਤੋਂ ਪਹਿਲਾਂ ਮੈਂ ਇਨਾਮੀ ਰਾਸ਼ੀ ਨਾਲ ਨਵਾਂ ਮਕਾਨ ਬਣਾਵਾਂਗਾ ਜੋ ਕਿ ਮੇਰਾ ਲੰਮੇ ਸਮੇਂ ਤੋਂ ਸੁਪਨਾ ਰਿਹਾ ਹੈ।" ਨਰੇਸ਼ ਨੇ ਇਨਾਮੀ ਰਾਸ਼ੀ ਲੈਣ ਲਈ ਇੱਥੇ ਲਾਟਰੀਜ਼ ਵਿਭਾਗ ਦੇ ਅਧਿਕਾਰੀਆਂ ਕੋਲ ਟਿਕਟ ਅਤੇ ਲੋੜੀਂਦੇ ਦਸਤਾਵੇਜ਼ ਜਮ੍ਹਾਂ ਕਰਵਾ ਦਿੱਤੇ ਹਨ। ਲਾਟਰੀਜ਼ ਵਿਭਾਗ ਦੇ ਅਧਿਕਾਰੀਆਂ ਨੇ ਇਸ ਖੁਸ਼ਨਸੀਬ ਜੇਤੂ ਨੂੰ ਭਰੋਸਾ ਦਿੱਤਾ ਕਿ ਇਨਾਮੀ ਰਾਸ਼ੀ ਉਸ ਦੇ ਬੈਂਕ ਖਾਤੇ ਵਿੱਚ ਜਲਦੀ ਜਮ੍ਹਾਂ ਕਰਾ ਦਿੱਤੀ ਜਾਵੇਗੀ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement