ਸਰਕਾਰੀ ਗ੍ਰਾਂਟ 'ਚ 12 ਲੱਖ ਰੁਪਏ ਦਾ ਫ਼ਰਕ ਨਿਕਲਣ ਦੇ ਦੋਸ਼ 'ਚ ਖਵਾਸਪੁਰ ਦੇ ਸਰਪੰਚ ਨੂੰ ਕੀਤਾ ਮੁਅੱਤਲ

By : GAGANDEEP

Published : Aug 9, 2023, 1:26 pm IST
Updated : Aug 9, 2023, 1:46 pm IST
SHARE ARTICLE
photo
photo

ਸਰਪੰਚ ਦੇ ਸਾਰੇ ਖਾਤਿਆਂ ਨੂੰ ਸੀਲ ਕਰਨ ਸਬੰਧੀ ਵੀ ਆਦੇਸ਼ ਜਾਰੀ ਗਏ ਜਾਰੀ

 

ਤਰਨਤਾਰਨ: ਡਾਇਰੈਕਟਰ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਪੰਜਾਬ ਨੇ ਹਲਕਾ ਖਡੂਰ ਸਾਹਿਬ ਅਧੀਨ ਆਉਂਦੇ ਪਿੰਡ ਖਵਾਸਪੁਰ ਦੇ ਸਰਪੰਚ ਨੂੰ 12 ਲੱਖ 42 ਹਜ਼ਾਰ 371 ਰੁਪਏ ਦੀ ਗ੍ਰਾਂਟ ਵਿਚ ਫ਼ਰਕ ਨਿਕਲਣ ਅਤੇ ਬਿਨਾਂ ਮਨਜ਼ੂਰੀ ਗਲੀਆਂ ਨਾਲੀਆਂ ਦੇ ਕੰਮ ਕਰਵਾਉਣ ਸਬੰਧੀ ਮੁਅੱਤਲ ਕਰਨ ਦੇ ਹੁਕਮ ਜਾਰੀ ਕੀਤੇ  ਹਨ।

ਇਹ ਵੀ ਪੜ੍ਹੋ: ਬੇਭਰੋਸਗੀ ਮਤੇ 'ਤੇ ਚਰਚਾ: ਰਾਹੁਲ ਗਾਂਧੀ ਬੋਲੇ, “ਸਿਰਫ਼ ਮਨੀਪੁਰ ਦੀ ਨਹੀਂ ਸਗੋਂ ਪੂਰੇ ਹਿੰਦੁਸਤਾਨ ਦੀ ਹਤਿਆ ਹੋਈ”

ਪਿੰਡ ਖਵਾਸਪੁਰ ਦੇ ਰਹਿਣ ਵਾਲੇ ਇਕ ਵਿਅਕਤੀ ਕੰਵਲਜੀਤ ਸਿੰਘ ਨੇ ਸਰਪੰਚ ਜਗਰੂਪ ਸਿੰਘ  'ਤੇ ਪਿੰਡ ਵਿਚ ਕੀਤੇ ਗਏ ਵਿਕਾਸ ਅਤੇ ਸਰਕਾਰੀ ਗ੍ਰਾਂਟ ਵਿਚ ਹੇਰਾਫੇਰੀ ਕਰਨ ਸਬੰਧੀ ਜਾਂਚ ਕਰਵਾਉਣ ਸਬੰਧੀ ਡਾਇਰੈਕਟਰ ਪੇਂਡੂ ਵਿਕਾਸ ਅਤੇ ਪੰਚਾਇਤੀ ਵਿਭਾਗ ਨੂੰ ਦਰਖ਼ਾਸਤ ਦਿਤੀ ਗਈ ਸੀ, ਜਿਸ ਦੀ ਜਾਂਚ 'ਚ ਇਹ ਗੱਲ ਸਾਹਮਣੇ ਆਈ ਕਿ ਸਰਪੰਚ ਜਗਰੂਪ ਸਿੰਘ ਵਲੋਂ ਪਿੰਡ ਵਿਚ ਬਿਨ੍ਹਾਂ ਮਨਜ਼ੂਰੀ ਲਏ ਗਲੀਆਂ-ਨਾਲੀਆਂ ਦੀ ਉਸਾਰੀ ਦਾ ਕੰਮ ਕੀਤਾ ਗਿਆ ਤੇ ਸਰਕਾਰੀ  ਗ੍ਰਾਂਟ ਵਿਚ 12 ਲੱਖ ਰੁਪਏ ਦਾ ਫ਼ਰਕ ਪਾਇਆ ਗਿਆ ਹੈ।

ਇਹ ਵੀ ਪੜ੍ਹੋ: ਵਿਦੇਸ਼ ਭੇਜਣ ਦੇ ਨਾਂਅ 'ਤੇ ਗੁਰਦਾਸਪੁਰ ਦੀ ਔਰਤ ਤੋਂ ਠੱਗੇ 12.92 ਲੱਖ ਰੁਪਏ

ਇਸ ਸਬੰਧੀ 12 ਮਈ ਨੂੰ ਸਰਪੰਚ ਨੂੰ ਕਾਰਨ ਦੱਸੋ ਨੋਟਿਸ ਵੀ ਜਾਰੀ ਕੀਤਾ ਗਿਆ ਸੀ ਪਰ ਸਰਪੰਚ ਜਗਰੂਪ ਸਿੰਘ ਜਵਾਬ ਨਾ ਦੇ ਸਕਿਆ। ਇਸ ਸਾਰੀ ਰਿਪੋਰਟ ਨੂੰ ਵਧੀਕ ਡਿਪਟੀ ਕਮਿਸ਼ਨਰ ਜਨਰਲ ਵਲੋਂ ਤਿਆਰ ਕਰਦੇ ਹੋਏ ਡਾਇਰੈਕਟਰ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਨੂੰ ਭੇਜ ਦਿਤੀ ਗਈ ਸੀ। ਜਿਸ ਤੋਂ ਬਾਅਦ ਗੁਰਪ੍ਰੀਤ ਸਿੰਘ ਖਹਿਰਾ ਡਾਇਰੈਕਟਰ ਪੇਂਡੂ ਵਿਕਾਸ ਅਤੇ ਪੰਚਾਇਤੀ ਵਿਭਾਗ ਪੰਜਾਬ ਵਲੋਂ ਸਰਪੰਚ ਜਗਰੂਪ ਸਿੰਘ ਨੂੰ ਮੁਅੱਤਲ ਕਰਨ ਦੇ ਆਦੇਸ਼ ਜਾਰੀ ਕਰ ਦਿਤੇ ਗਏ ਸਨ। ਇਸ ਦੇ ਨਾਲ ਹੀ ਸਰਪੰਚ ਦੇ ਸਾਰੇ ਖਾਤਿਆਂ ਨੂੰ ਸੀਲ ਕਰਨ ਸਬੰਧੀ ਵੀ ਆਦੇਸ਼ ਜਾਰੀ ਕੀਤੇ ਗਏ ਹਨ। 

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement