ਲੋਹੇ ਦਾ ਗੇਟ ਉਪਰ ਡਿੱਗਣ ਕਾਰਨ 7ਵੀਂ ਜਮਾਤ ਦੇ ਵਿਦਿਆਰਥੀ ਦੀ ਮੌਤ 

By : KOMALJEET

Published : Aug 9, 2023, 3:18 pm IST
Updated : Aug 9, 2023, 3:18 pm IST
SHARE ARTICLE
representational Image
representational Image

ਖੇਡਦੇ ਸਮੇਂ ਮਗਰ ਪਏ ਅਵਾਰਾ ਕੁੱਤਿਆਂ ਤੋਂ ਬਚਣ ਲਈ ਗੇਟ 'ਤੇ ਚੜ੍ਹਿਆ ਸੀ ਪ੍ਰਣਵ

ਸਿਰ ਵਿਚ ਲੱਗੀਆਂ ਗੰਭੀਰ ਸੱਟਾਂ ਦੇ ਚਲਦੇ ਜ਼ੇਰੇ ਇਲਾਜ ਹੋਈ ਮਾਸੂਮ ਦੀ ਮੌਤ 

ਪਠਾਨਕੋਟ :  ਸਥਾਨਕ ਰੇਲਵੇ ਕਾਲੋਨੀ ਵਿਖੇ ਦੋਸਤਾਂ ਨਾਲ ਖੇਡਦੇ ਸਮੇਂ ਮਾਸੂਮ ਪਿੱਛੇ ਅਵਾਰਾ ਕੁੱਤੇ ਪੈ ਗਏ ਜਿਨ੍ਹਾਂ ਤੋਂ ਬਚਣ ਲਈ 7ਵੀਂ ਜਮਾਤ ਦਾ ਵਿਦਿਆਰਥੀ ਲੋਹੇ ਦੇ ਗੇਟ 'ਤੇ ਚੜ੍ਹਨ ਲੱਗਾ ਤਾਂ ਗੇਟ ਉਸ ਦੇ ਉਪਰ ਡਿੱਗ ਗਿਆ ਅਤੇ ਬੱਚੇ ਦੀ ਮੌਤ ਹੋ ਗਈ। 

ਇਹ ਵੀ ਪੜ੍ਹੋ : ਕਰੰਟ ਲੱਗਣ ਕਾਰਨ ਕਿਸਾਨ ਦੀ ਮੌਤ  

ਰੇਲਵੇ ਕਾਲੋਨੀ ਦੇ ਰਹਿਣ ਵਾਲੇ ਪ੍ਰਣਵ ਦੇ ਸਿਰ 'ਤੇ ਡੂੰਘੀਆਂ ਸੱਟਾਂ ਲੱਗੀਆਂ ਜਿਸ ਦੇ ਚਲਦੇ ਉਸ ਨੂੰ ਪ੍ਰਾਈਵੇਟ ਹਸਪਤਾਲ ਦਾਖ਼ਲ ਕਰਵਾਇਆ ਗਿਆ ਅਤੇ ਉਥੇ ਇਲਾਜ ਦੌਰਾਨ ਹੀ ਉਸ ਦੀ ਮੌਤ ਹੋ ਗਈ।

ਇਹ ਵੀ ਪੜ੍ਹੋ : ਪਤਨੀ ਨੂੰ ਨਾਲ ਨਾ ਭੇਜਣ ਤੋਂ ਖਫ਼ਾ ਜਵਾਈ ਨੇ ਕੀਤਾ ਸੱਸ ਦਾ ਕਤਲ 

ਜਾਣਕਾਰੀ ਅਨੁਸਾਰ ਸੋਮਵਾਰ ਨੂੰ ਵਾਪਰੇ ਇਸ ਹਾਦਸੇ ਦੌਰਾਨ ਪ੍ਰਣਵ ਰੋਜ਼ਾਨਾ ਦੀ ਤਰ੍ਹਾਂ ਅਪਣੇ ਦੋਸਤਾਂ ਨਾਲ ਖੇਡ ਰਿਹਾ ਸੀ। ਅਚਾਨਕ ਅਵਾਰਾ ਕੁੱਤੇ ਉਨ੍ਹਾਂ ਦੇ ਮਗਰ ਪੈ ਗਏ, ਜਿਸ ਦੌਰਾਨ ਬਾਕੀ ਬੱਚੇ ਇਕ ਪਾਸੇ ਹੋ ਗਏ ਤੇ ਪ੍ਰਣਵ ਭੱਜ ਕੇ ਲੋਹੇ ਦੇ ਗੇਟ 'ਤੇ ਚੜ੍ਹਨ ਲੱਗਾ ਪਰ ਗੇਟ ਉਸ ਦੇ ਉਪਰ ਡਿੱਗ ਗਿਆ।

ਦਸਿਆ ਜਾ ਰਿਹਾ ਹੈ ਕਿ ਗੇਟ ਦੇ ਹੇਠੋਂ ਮਾਸੂਮ ਪ੍ਰਣਵ ਨੂੰ ਕੱਢਣ ਵਿਚ ਦੇਰੀ ਹੋ ਗਈ। ਇਸ ਦੌਰਾਨ ਸਿਰ ਵਿਚ ਲੱਗੀਆਂ ਗੰਭੀਰ ਸੱਟਾਂ ਕਾਰਨ ਬੱਚੇ ਦੇ ਸਿਰ ਦਾ ਅਪ੍ਰੇਸ਼ਨ ਵੀ ਕੀਤਾ ਗਿਆ ਪਰ ਉਸ ਦੀ ਜਾਨ ਨਹੀਂ ਬਚਾਈ ਜਾ ਸਕੀ।

Location: India, Punjab

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement