TIK-TOK ਵਾਲੇ ਬੱਚਿਆਂ ਨੂੰ ਤਾਂ ਬਹੁਤ ਮਸ਼ਹੂਰ ਕਰ ਦਿੱਤਾ ਥੋੜਾ ਜਿਹਾ ਇੱਧਰ ਵੀ ਧਿਆਨ ਦਿਓ
Published : Aug 9, 2020, 1:17 pm IST
Updated : Aug 9, 2020, 1:17 pm IST
SHARE ARTICLE
Youth TIk Tok Kamaldeep Singh Mandeep Kaur Google Boy Google Girl
Youth TIk Tok Kamaldeep Singh Mandeep Kaur Google Boy Google Girl

ਇਹਨਾਂ ਬੱਚਿਆਂ ਨੂੰ ਚਾਹੇ ਇਤਿਹਾਸ ਜਾਂ ਮੌਜੂਦਾ ਸਮੇਂ ਦੇ...

ਚੰਡੀਗੜ੍ਹ: ਫਤਿਹਗੜ੍ਹ ਸਾਹਿਬ 'ਚ ਅਜਿਹੇ ਦੋ ਸਕੇ ਭੈਣ ਭਰਾ ਹਨ ਜਿਨ੍ਹਾਂ ਨੇ ਮਹਿਜ਼ ਸਿਰਫ ਅੱਠ ਤੇ ਛੇ ਸਾਲਾਂ 'ਚ ਵੱਡੇ ਕੀਰਤੀਮਾਨ ਸਥਾਪਤ ਕਰਦਿਆਂ ਇੰਡੀਆ ਬੁੱਕ ਆਫ਼ ਰਿਕਾਰਡ ਅਤੇ ਵਰਲਡ ਰਿਕਾਰਡ ਆਫ ਇੰਡੀਆ, ਏਸ਼ੀਆ ਵਰਲਡ ਰਿਕਾਰਡ ਦੇ ਵਿੱਚ ਆਪਣਾ ਨਾਂ ਦਰਜ ਕਰਵਾਇਆ ਹੈ।

Kamaldeep Singh and Mandeep KaurKamaldeep Singh and Mandeep Kaur

ਕਮਲਦੀਪ ਸਿੰਘ ਜੋ ਕਿ ਤੀਸਰੀ ਜਮਾਤ ਵਿੱਚ ਪੜ੍ਹਦਾ ਹੈ ਅਤੇ ਮਨਦੀਪ ਕੌਰ ਦੂਜੀ ਜਮਾਤ ਦੀ ਵਿਦਿਆਰਥਣ ਹੈ ਤੇ ਇਨ੍ਹਾਂ ਨੇ ਜਨਰਲ ਨਾਲਜ ਦੇ ਗਿਆਨ ਵਿਚ ਅਥਾਹ ਵਾਧਾ ਕਰ ਕੇ ਨਵੇਂ ਕੀਰਤੀਮਾਨ ਸਥਾਪਤ ਕੀਤੇ ਹਨ। ਇਹਨਾਂ ਬੱਚਿਆਂ ਦੀ ਸਪੋਕਸਮੈਨ ਟੀਮ ਨੇ ਇੰਟਰਵਿਊ ਕੀਤੀ ਜਿਸ ਵਿਚ ਉਹਨਾਂ ਦੀ ਪੜ੍ਹਾਈ ਬਾਰੇ ਤੇ ਉਹਨਾਂ ਦੇ ਗਿਆਨ ਦੀ ਗੱਲਬਾਤ ਕੀਤੀ ਗਈ।

Kamaldeep Singh and Mandeep KaurKamaldeep Singh and Mandeep Kaur

ਇਹਨਾਂ ਬੱਚਿਆਂ ਨੂੰ ਚਾਹੇ ਇਤਿਹਾਸ ਜਾਂ ਮੌਜੂਦਾ ਸਮੇਂ ਦੇ ਗਿਆਨ ਬਾਰੇ ਪੁੱਛ ਲਓ, ਹਰ ਪ੍ਰਸ਼ਨ ਦਾ ਸਹੀ ਜਵਾਬ ਦੇਣਗੇ। ਇਹਨਾਂ ਬੱਚਿਆਂ ਨੇ ਰਾਜਧਾਨੀਆਂ ਤੋਂ ਲੈ ਕੇ, ਡੀਸੀ, ਮੋਬਾਇਲ ਕੰਪਨੀਆਂ, ਸ਼ਹਿਰ, ਪ੍ਰਧਾਨ ਮੰਤਰੀਆਂ ਦੇ ਨਾਮ ਸਭ ਦੇ ਜਵਾਬ ਬਹੁਤ ਹੀ ਬਾਖੂਬੀ ਦਿੱਤੇ ਹਨ। ਬੱਚਿਆਂ ਦੇ ਪਿਤਾ ਪੈਂਟਰ ਹਨ ਤੇ ਉਹਨਾਂ ਨੇ 10ਵੀਂ ਤਕ ਪੜ੍ਹਾਈ ਕੀਤੀ ਹੋਈ ਹੈ।

MobileMobile

ਪਰ ਇਹਨਾਂ ਬੱਚਿਆਂ ਦੀ ਕਾਮਯਾਬੀ ਪਿੱਛੇ ਇਹਨਾਂ ਦੇ ਪਿਤਾ ਦਾ ਬਹੁਤ ਵੱਡਾ ਹੱਥ ਰਿਹਾ ਹੈ। ਉਹ ਬੱਚਿਆਂ ਨੂੰ ਹਰ ਖੇਤਰ ਦੀ ਪੜ੍ਹਾਈ ਕਰਵਾਉਂਦੇ ਹਨ। ਸਭ ਤੋਂ ਵੱਡੀ ਤਰਾਸਦੀ ਇਹ ਹੈ ਕਿ ਇਹ ਪਰਿਵਾਰ ਇਕ ਕਿਰਾਏ ਦੇ ਮਕਾਨ ਵਿਚ ਰਹਿ ਰਿਹਾ ਹੈ।

Kamaldeep Singh and Mandeep KaurKamaldeep Singh and Mandeep Kaur

ਇਨ੍ਹਾਂ ਹੋਣਹਾਰ ਬੱਚਿਆਂ ਦੀ ਮਦਦ ਲਈ ਸਮਾਜ ਸੇਵੀ ਜਥੇਬੰਦੀਆਂ ਅਤੇ ਸਰਕਾਰਾਂ ਨੂੰ ਵੀ ਅੱਗੇ ਆਉਣ ਦੀ ਲੋੜ ਹੈ। ਤਾਂ ਜੋ ਇਹ ਬੱਚੇ ਅਪਣਾ ਤੇ ਅਪਣੇ ਮਾਪਿਆਂ ਦਾ ਨਾਮ ਰੌਸ਼ਨ ਕਰ ਸਕਣ ਤੇ ਹੋਰਨਾਂ ਬੱਚਿਆਂ ਲਈ ਮਿਸਾਲ ਬਣ ਸਕਣ।  

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ  ਲਾਈਕ Twitter  ਤੇ follow ਕਰੋ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement