ਇਸ ਸਿੱਖ ਨੇ ਆਪਣੀ ਜਾਨ ਦੀ ਬਾਜ਼ੀ ਲਗਾ ਕੇ ਬਚਾਈ ਤਿੰਨ ਬੱਚਿਆਂ ਦੀ ਜਾਨ
Published : Aug 7, 2020, 4:20 pm IST
Updated : Aug 26, 2020, 3:59 pm IST
SHARE ARTICLE
Manjit Singh
Manjit Singh

ਜਿਥੇ 29 ਸਾਲਾ ਸਿੱਖ ਨੌਜਵਾਨ ਮਨਜੀਤ ਸਿੰਘ ਕਿੰਗਜ਼ ਰਿਵਰ ਵਿੱਚ ਡੁੱਬਦੇ ਤਿੰਨ ਮੈਕਸੀਕਨ ਮੂਲ ਦੇ ਬੱਚਿਆ ਨੂੰ ਬਚਾਉਂਦਾ ਆਪ ਡੁੱਬ ਗਿਆ

ਅਮਰੀਕਾ - ਫਰਿਜ਼ਨੋ ਦੇ ਲਾਗਲੇ ਸ਼ਹਿਰ ਰੀਡਲੀ ਤੋਂ ਦੁਖਦਾਈ ਖ਼ਬਰ ਸਾਹਮਣੇ ਆਈ ਹੈ ਜਿਥੇ 29 ਸਾਲਾ ਸਿੱਖ ਨੌਜਵਾਨ ਮਨਜੀਤ ਸਿੰਘ ਕਿੰਗਜ਼ ਰਿਵਰ ਵਿੱਚ ਡੁੱਬਦੇ ਤਿੰਨ ਮੈਕਸੀਕਨ ਮੂਲ ਦੇ ਬੱਚਿਆ ਨੂੰ ਬਚਾਉਂਦਾ ਆਪ ਡੁੱਬ ਗਿਆ ਅਤੇ ਜਾਨ ਦੇ ਗਿਆ। ਜਾਣਕਾਰੀ ਮੁਤਾਬਕ ਤਿੰਨ ਬੱਚੇ ਨਦੀ ਵਿੱਚ ਡੁੱਬ ਰਹੇ ਸਨ ਅਤੇ ਮਦਦ ਲਈ ਚੀਕ ਰਹੇ ਸਨ। ਜਦੋਂ ਇਹਨਾਂ ਬੱਚਿਾਂ ਦੀਆਂ ਚੀਕਾਂ ਮਨਜੀਤ ਸਿੰਘ ਨੇ ਸੁਣੀਆਂ ਤਾਂ ਉਸ ਨੇ ਨਾਲ ਹੀ ਕਿੰਗਜ਼ ਨਦੀ ਵਿਚ ਛਾਲ ਮਾਰ ਦਿੱਤੀ।

Manjit Singh Manjit Singh

ਦੋ ਬੱਚਿਆ ਨੂੰ ਇਸ ਨੇ ਸੁਰੱਖਿਅਤ ਬਾਹਰ ਕੱਢ ਲਿਆ ‘ਤੇ ਤੀਸਰੇ ਨੂੰ ਲੱਭਦਾ ਖੁਦ ਡੁੱਬ ਗਿਆ। ਤੀਜਾ ਬੱਚਾ 15 ਮਿੰਟ ਬਾਅਦ ਲੱਭਾ ਜਿਹੜਾ ਵੈਲੀ ਚਿਲਡਰਨਜ਼ ਹਸਪਤਾਲ ਵਿਖੇ ਮੌਤ ਨਾਲ ਲੜਾਈ ਲੜ ਰਿਹਾ ਹੈ। ਮਨਜੀਤ ਸਿੰਘ ਦੋ ਸਾਲ ਪਹਿਲਾਂ ਪੰਜਾਬ ਤੋਂ ਅਮਰੀਕਾ ਗਿਆ ਸੀ ਅਤੇ ਹਾਲ ਹੀ ਵਿੱਚ ਫਰਿਜਨੋ ਦੇ ਟਰੱਕ ਡਰਾਈਵਿੰਗ ਸਕੂਲ ਤੋਂ ਟਰੱਕ ਦਾ ਲਾਈਸੰਸ ਲੈਣ ਲਈ ਸਿਖਲਾਈ ਲੈ ਰਿਹਾ ਸੀ।

ਮਨਜੀਤ ਸਿੰਘ ਦੀ ਮੌਤ ਕਾਰਨ ਜਿੱਥੇ ਭਾਈਚਾਰਾ ਸੋਗ ਵਿੱਚ ਡੁੱਬਿਆ ਹੋਇਆ ਹੈ, ਓਥੇ ਮਨਜੀਤ ਸਿੰਘ ਦੇ ਪਰਉਪਕਾਰੀ ਕਾਰਨਾਮੇ ਦੀ ਸਿਫ਼ਤ ਹੋ ਰਹੀ ਹੈ। ਮਨਜੀਤ ਸਿੰਘ ਨੇ ਆਪਣੀ ਜਾਨ ਦੇ ਕੇ ਸਿੱਖਾਂ ਦਾ ਨਾਮ ਅਮਰੀਕਨ ਭਾਈਚਾਰੇ ਵਿੱਚ ਉੱਚਾ ਕਰ ਦਿੱਤਾ ਹੈ।  

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement