Moga news: ਮੋਗਾ ਦੀ ਧੀ ਰਵਨੀਤ ਕੌਰ ਨੇ ਕੈਨੇਡਾ ਵਿਚ ਵਧਾਇਆ ਮਾਣ, ਵਿਗਿਆਨਿਕ ਖੇਤਰ 'ਚ ਕੀਤਾ ਸ਼ਲਾਘਾਯੋਗ ਉਪਰਾਲਾ
Published : Jun 9, 2025, 12:59 pm IST
Updated : Jun 9, 2025, 12:59 pm IST
SHARE ARTICLE
Moga Ravneet Kaur Canada News in punjabi
Moga Ravneet Kaur Canada News in punjabi

ਪਲੇਗ ਦੀ ਬਿਮਾਰੀ ਵਧਾਉਣ ਵਾਲੇ ਜੀਨ ਦੀ ਕੀਤੀ ਖੋਜ

Moga Ravneet Kaur Canada News: ਪੰਜਾਬ ਦੇ ਮੋਗਾ ਜ਼ਿਲੇ  ਦੇ ਪਿੰਡ ਮਾਛੀਕੇ ਨਾਲ ਸੰਬੰਧਿਤ ਕੈਨੇਡਾ ਰਹਿੰਦੀ ਪੰਜਾਬਣ ਨੇ ਵਿਗਿਆਨਕ ਖੇਤਰ 'ਚ ਅਹਿਮ ਪ੍ਰਾਪਤੀ ਕਰਕੇ ਪੰਜਾਬੀ ਭਾਈਚਾਰੇ ਸਮੇਤ ਪੂਰੇ ਭਾਰਤੀ ਭਾਈਚਾਰੇ ਦਾ ਨਾਮ ਵਿਸ਼ਵ ਪੱਧਰ 'ਤੇ ਚਮਕਾਇਆ ਹੈ। 

ਜ਼ਿਕਰਯੋਗ ਹੈ ਕਿ ਐਮਸੀ ਮਾਸਟਰ ਯੂਨੀਵਰਸਿਟੀ ਅਤੇ ਇੰਸਟੀਚਿਊਟ ਪੈਸਟੀਚਿਊਰ ਦੀ ਵਿਗਿਆਨਿਕ ਟੀਮ ਵੱਲੋਂ ਹਾਲ ਹੀ 'ਚ ਪਲੇਗ ਦੀ ਬਿਮਾਰੀ ਨਾਲ ਸਬੰਧਿਤ ਇੱਕ ਬੈਟੀਰੀਆ ਦੀ ਖੋਜ ਕੀਤੀ ਗਈ ਹੈ। ਜਿਸ ਨਾਲ ਉਕਤ ਬਿਮਾਰੀ ਦੀ ਸ਼ੁਰੂਆਤ ਹੁੰਦੀ ਹੈ। ਇਸ ਟੀਮ ਵਿੱਚ ਲੇਖਕਾ ਵਜੋਂ ਸ਼ਾਮਲ ਪੰਜਾਬਣ ਡਾਕਟਰ ਰਵਨੀਤ ਕੌਰ ਵੱਲੋਂ ਡੈਨਮਾਰਕ ਤੋਂ ਮਿਲੇ ਪੁਰਾਣੇ ਡੀਐਨਏ ਸੈਂਪਲਾਂ ਦੀ ਬਰੀਕੀ ਨਾਲ ਅਧਿਐਨ ਕਰਕੇ ਸੰਬੰਧਿਤ ਜੀਨ ਦੇ ਗਾਇਬ ਹੋ ਜਾਣ ਬਾਰੇ ਪਤਾ ਲਗਾਉਣ 'ਚ ਸਫ਼ਲਤਾ ਹਾਸਲ ਕੀਤੀ ਗਈ ਹੈ 

ਜਦੋਂ ਆਮ ਘਰਾਂ ਦੇ ਬੱਚੇ ਵਿਗਿਆਨ ਅਤੇ ਗਲੋਬਲ ਰਿਸਰਚ ਦੀਆਂ ਨਵੀਆਂ ਉਚਾਈਆਂ ਨੂੰ ਛੂੰਹਦੇ ਹਨ, ਤਾਂ ਉਹ ਸਿਰਫ਼ ਆਪਣੇ ਪਰਿਵਾਰ ਨਹੀਂ ਸਾਰੀ ਕੌਮ ਲਈ ਮਾਣ ਬਣਦੇ ਹਨ। ਇਸ ਸ਼ਾਨਦਾਰ ਪ੍ਰਾਪਤੀ ਲਈ ਸਿੱਧੂ ਪਰਿਵਾਰ ਨੂੰ ਪੂਰੇ ਪੰਜਾਬੀ ਭਾਈਚਾਰੇ ਵੱਲ ਮੁਬਾਰਕਾਂ ਅਤੇ ਹੋਰ ਵਧੇਰੇ ਸਫਲਤਾਵਾਂ ਲਈ ਸ਼ੁਭਕਾਮਨਾਵਾਂ ਮਿਲ ਰਹੀਆਂ ਹਨ।
 

 

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement