ਜਯੋਤੀਰਾਦਿਤਿਯ ਸਿੰਧੀਆ ਅਤੇ ਮਾਂ ਮਾਧਵੀ ਰਾਜੇ ਕੋਰੋਨਾ ਵਾਇਰਸ ਤੋਂ ਪੀੜਤ
Published : Jun 9, 2020, 11:12 pm IST
Updated : Jun 9, 2020, 11:31 pm IST
SHARE ARTICLE
1
1

ਜਯੋਤੀਰਾਦਿਤਿਯ ਸਿੰਧੀਆ ਅਤੇ ਮਾਂ ਮਾਧਵੀ ਰਾਜੇ ਕੋਰੋਨਾ ਵਾਇਰਸ ਤੋਂ ਪੀੜਤ

ਨਵੀਂ ਦਿੱਲੀ, 9 ਜੂਨ: ਭਾਜਪਾ ਆਗੂ ਜਯੋਤੀਰਾਦਿਤਿਯ ਸਿੰਧੀਆ ਦੀ ਕੋਵਿਡ-19 ਜਾਂਚ ਪਾਜ਼ੇਟਿਵ ਆਈ ਹੈ ਅਤੇ ਉਨ੍ਹਾਂ ਨੂੰ ਇਲਾਜ ਲਈ ਮੈਕਸ ਹਪਸਤਾਲ ਵਿਚ ਦਾਖ਼ਲ ਕਰਾਇਆ ਗਿਆ ਹੈ। ਸਿੰਧੀਆ ਦੀ ਮਾਂ ਮਾਧਵੀ ਰਾਜੇ ਸਿੰਧੀਆ ਵੀ ਕੋਰੋਨਾ ਵਾਇਰਸ ਪਾਜ਼ੇਟਿਵ ਹੈ। ਦੋਹਾਂ ਦੀਆਂ ਟੈਸਟ ਰੀਪੋਰਟਾਂ ਮੰਗਲਵਾਰ ਨੂੰ ਪਾਜ਼ੇਟਿਵ ਆਈਆਂ। ਸੂਤਰਾਂ ਨੇ ਦਸਿਆ ਕਿ ਜੋਤੀਰਾਦਿਤਿਯ ਅੰਦਰ ਕੋਰੋਨਾ ਵਾਇਰਸ ਦੇ ਹਲਕੇ ਲੱਛਣ ਹਨ ਜਦਕਿ ਉਨ੍ਹਾਂ ਦੀ ਮਾਂ ਅੰਦਰ ਲਾਗ ਦਾ ਕੋਈ ਲੱਛਣ ਨਜ਼ਰ ਨਹੀਂ ਆਇਆ।1


ਸੂਤਰਾਂ ਮੁਤਾਬਕ ਪੰਜ ਦਿਨ ਪਹਿਲਾਂ ਸਿੰਧੀਆ, ਉਨ੍ਹਾਂ ਦੀ ਮਾਂ, ਪਤਨੀ ਪ੍ਰਿਯਦਰਸ਼ਨੀ, ਬੇਟਾ ਮਹਾਅਆਰਿਆਮਨ ਅਤੇ ਬੇਟੀ ਅਨਨਯਾ ਰਾਜ ਦੇ ਕੋਰੋਨਾ ਟੈਸਟ ਹੋਇਆ ਸੀ। ਪ੍ਰਿਯਦਰਸ਼ਨੀ ਅਤੇ ਬੇਟਾ ਬੇਟੀ ਦੀ ਰੀਪੋਰਟ ਨੈਗੇਟਿਵ ਆਈ ਜਦਕਿ ਉਕਤ ਦੋਹਾਂ ਦੀ ਰੀਪੋਰਟ ਪਾਜ਼ੇਟਿਵ ਆਈ।


ਸੂਤਰਾਂ ਨੇ ਦਸਿਆ ਕਿ ਸਿੰਧੀਆ ਨੂੰ ਸੋਮਵਾਰ ਨੂੰ ਮੈਕਸ ਹਸਪਤਾਲ, ਸਾਕੇਤ ਵਿਚ ਦਾਖ਼ਲ ਕਰਾਇਆ ਗਿਆ ਸੀ। ਹਾਲ ਹੀ ਵਿਚ ਭਾਜਪਾ ਦੇ ਕੌਮੀ ਬੁਲਾਰੇ ਸੰਬਿਤ ਪਾਤਰਾ ਅੰਦਰ ਇਸ ਬੀਮਾਰੀ ਦੇ ਲੱਛਣ ਦਿਸਣ 'ਤੇ ਗੁਰੂਗ੍ਰਾਮ ਦੇ ਮੇਦਾਂਤਾ ਹਸਪਤਾਲ ਵਿਚ ਭਰਤੀ ਕਰਾਇਆ ਗਿਆ ਸੀ। (ਏਜੰਸੀ)

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement