ਮੱਲਾਂਵਾਲਾ 'ਚ ਬਿਸਕੁੱਟ ਬਣਾਉਣ ਵਾਲੇ ਭੱਠ ਅਤੇ ਬੇਕਰੀ ਨੂੰ ਲੱਗੀ ਭਿਆਨਕ ਅੱਗ
Published : May 9, 2018, 3:33 pm IST
Updated : May 9, 2018, 3:33 pm IST
SHARE ARTICLE
FIRE BEKRY
FIRE BEKRY

ਕਸਬਾ ਮੱਲਾਂਵਾਲਾ 'ਚ ਸਵੇਰੇ ਸਾਢੇ 4 ਵਜੇ ਦੇ ਕਰੀਬ ਬਿਸਕੁੱਟ ਬਣਾਉਣ ਵਾਲੇ ਭੱਠ ਅਤੇ ਬੇਕਰੀ ਦੀ ਦੁਕਾਨ ਨੂੰ ਭਿਆਨਕ...

ਫਿਰੋਜ਼ਪੁਰ, 9 ਮਈ ( ਬਲਬੀਰ ਸਿੰਘ ਜੋਸਨ ) : ਕਸਬਾ ਮੱਲਾਂਵਾਲਾ 'ਚ ਸਵੇਰੇ ਸਾਢੇ 4 ਵਜੇ ਦੇ ਕਰੀਬ ਬਿਸਕੁੱਟ ਬਣਾਉਣ ਵਾਲੇ ਭੱਠ ਅਤੇ ਬੇਕਰੀ ਦੀ ਦੁਕਾਨ ਨੂੰ ਭਿਆਨਕ ਅੱਗ ਲੱਗ ਗਈ। ਜਾਣਕਾਰੀ ਮੁਤਾਬਕ ਸਵੇਰੇ ਸਾਢੇ ਚਾਰ ਵਜੇ ਜਦੋਂ ਰੋਜ਼ਾਨਾ ਦੀ ਤਰ੍ਹਾਂ ਦੁਕਾਨ ਮਾਲਕ ਨੇ ਦੁਕਾਨ ਖੋਲ੍ਹੀ ਤਾਂ ਕੰਮ ਕਰਨ ਲੱਗੇ।

FIRE BEKRYFIRE BEKRY

 ਜਿਸ ਤੋਂ ਬਾਅਦ ਗੈਸ ਲੀਕ ਹੋਣ ਕਰਕੇ ਦੁਕਾਨ ਨੂੰ ਅੱਗ ਲੱਗ ਗਈ ਜਿਸ ਕਾਰਨ ਦੁਕਾਨ ਵਿਚ ਪਿਆ ਬੇਕਰੀ ਦਾ ਸਾਰਾ ਸਾਮਾਨ ਸੜ ਕੇ ਸੁਆਹ ਹੋ ਗਿਆ। ਜਦੋਂ ਇਸ ਅੱਗ ਲੱਗਣ ਸਬੰਧੀ ਲੋਕਾਂ ਨੂੰ ਪਤਾ ਲੱਗਾ ਤਾਂ ਲੋਕਾਂ ਵਲੋਂ ਅੱਗ ਤੇ ਕਾਬੂ ਪਾਉਣ ਲਈ ਪਾਣੀ ਦੀ ਵਰਤੋਂ ਕਰਕੇ ਬਾਰੀ ਜਦੋ-ਜਹਿਦ ਤੋਂ ਬਾਅਦ ਅੱਗ ਤੇ ਕਾਬੂ ਪਾ ਲਿਆ ਗਿਆ ਪਰ ਉਦੋਂ ਤੱਕ ਦੁਕਾਨ ਚ ਪਿਆ ਸਾਰਾ ਬੇਕਰੀ ਦਾ ਸਾਮਾਨ ਸੜ ਕੇ ਸੁਆਹ ਹੋ ਚੁੱਕਾ ਸੀ। 

FIRE BEKRYFIRE BEKRY

ਫਿਲਹਾਲ ਅੱਗ ਲੱਗਣ ਨਾਲ ਕਿਸੇ ਤਰ੍ਹਾਂ ਦੇ ਜਾਨੀ ਨੁਕਸਾਨ ਤੋਂ ਬਚਾਅ ਰਿਹਾ। ਘਟਨਾ ਸਥਾਨ ਤੇ ਏਐੱਸਆਈ ਨਰਿੰਦਰ ਸਿੰਘ ਮੌਕੇ 'ਤੇ ਅਪਣੀ ਪੁਲਿਸ ਪਾਰਟੀ ਨੂੰ ਲੈ ਕੇ ਪਹੁੰਚੇ ਅਤੇ ਘਟਨਾ ਸਥਾਨ ਦਾ ਜਾਇਜ਼ਾ ਲਿਆ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM
Advertisement