Punjab News : ਮਜੀਠੀਆ ਦੀ ਬਗ਼ਾਵਤ ’ਤੇ ਬੋਲੇ ਰਾਜਾ ਵੜਿੰਗ, ਕਿਹਾ, ਇਹ ਇੱਕ ਫ਼ਿਕਸ ਮੈਚ’ ਹੈ

By : BALJINDERK

Published : Mar 9, 2025, 1:38 pm IST
Updated : Mar 9, 2025, 1:38 pm IST
SHARE ARTICLE
 Raja Warring
Raja Warring

Punjab News : ਮਜੀਠੀਆ ਦੀ ਬਗ਼ਾਵਤ ’ਤੇ ਬੋਲੇ ਰਾਜਾ ਵੜਿੰਗ, ਕਿਹਾ, ਇਹ ਇੱਕ ਫ਼ਿਕਸ ਮੈਚ’ ਹੈ

Punjab News in Punjabi : ਅਕਾਲੀ ਦਲ ਵਿਚ ਚੱਲ ਰਹੇ ਤਾਜ਼ਾ ਘਟਨਾਕ੍ਰਮ ਤੇ ਹੁਣ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦਾ ਬਿਆਨ ਸਾਹਮਣੇ ਆਇਆ ਹੈ। ਵੜਿੰਗ ਨੇ ਕਿਹਾ ਕਿ ਜਥੇਦਾਰ ਸਾਹਿਬਾਨ ਨੂੰ ਹਟਾਉਣ ਤੋਂ ਬਾਅਦ ਜਿਹੜਾ ਬਿਆਨ ਬਿਕਰਮਜੀਤ ਸਿੰਘ ਮਜੀਠੀਆ ਨੇ ਦਿੱਤਾ ਹੈ ਉਹ ‘ਫ਼ਿਕਸ ਮੈਚ’ ਹੈ। ਕਿਉਂਕਿ ਇਹ ਬਿਆਨ ਸੁਖਬੀਰ ਵਲੋਂ ਹੀ ਦੁਆਇਆ ਗਿਆ ਹੈ।

ਉਨ੍ਹਾਂ ਅਨੁਸਾਰ ਸੁਖਬੀਰ ਨੂੰ ਪ੍ਰਸਤਾਵ ਰੱਖਿਆ ਅਤੇ ਉਸ ਦਾ ਨਿਪਟਾਰਾ ਬਿਕਰਮ ਮਜੀਠੀਆ ਨੇ ਕਰ ਦਿੱਤਾ ਹੈ।  ਵੜਿੰਗ ਨੇ ਕਿਹਾ ਕਿ ਇਸ ਬਿਆਨ ਬਾਜ਼ੀ ਵਿਚ ਨਵਾਂ ਕੁਝ ਵੀਨਹੀਂ ਹੈ। ਕੇਵਲ ਪਰਿਵਾਰ ਅੰਦਰ ਹੀ ਸੱਤਾ ਰੱਖਣ ਦੀ ਕੋਸ਼ਿਸ਼ ਹੈ ਅਤੇ ਇਹ ਲੋਕ ਆਮ ਜਨਤਾ ਦੀਆਂ ਅੱਖਾਂ ਵਿਚ ਘੱਟਾ ਪਾ ਰਹੇ ਹਨ। ਇਨ੍ਹਾਂ ਕਿਹਾ ਕਿ ਮਜੀਠੀਆ ਨੇ ਸਾਰਾ ਕੁਝ ਸੁਖਬੀਰ ਬਾਦਲ ਨੂੰ ਬਚਾਉਣ ਵਾਸਤੇ ਕਰ ਰਹੇ ਹਨ। ਉਨ੍ਹਾਂ ਸਵਾਲ ਪੁੱਛਿਆ ਕਿ ਜੇਕਰ ਮਜੀਠੀਆ ਇੰਨੇ ਹੀ ਪੰਥਪ੍ਰਸਤ ਹਨ ਤਾਂ ਉਨ੍ਹਾਂ ਨੇ ਉਸ ਵੇਲੇ ਆਵਾਜ਼ ਕਿਉਂ ਨਹੀਂ ਉਠਾਈ ਜਦੋਂ ਗਿਆਨੀ ਹਰਪ੍ਰੀਤ ਸਿੰਘ ਨੇ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਅਹੁਦੇ ਤੋਂ ਲਾਂਭੇ ਕੀਤਾ ਗਿਆ।  ਉਨ੍ਹਾਂ ਕਿਹਾ ਕਿ ਅੱਜ ਜਦੋਂ ਸੁਖਬੀਰ ਬਾਦਲ ਫਸ ਗਏ ਹਨ ਉਨ੍ਹਾਂ ਮੰਝਧਾਰ ਵਿਚੋਂ ਕੱਢਣ ਲਈ ਮਜੀਠੀਆ ਅਜਿਹੇ ਬਿਆਨ ਦਾਗ ਰਹੇ ਹਨ। 

(For more news apart from  Raja Warring spoke on Majithia's rebellion, said, 'This is a fixed match' News in Punjabi, stay tuned to Rozana Spokesman)

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement