Punjab News: ਪੰਜਾਬ ਸਰਕਾਰ ਵਲੋਂ 7 IPS ਅਤੇ PPS ਅਧਿਕਾਰੀਆਂ ਦਾ ਤਬਾਦਲਾ
Published : Feb 9, 2024, 8:20 am IST
Updated : Feb 9, 2024, 8:20 am IST
SHARE ARTICLE
Punjab News: Transfer of 7 IPS and PPS officers by Punjab Government
Punjab News: Transfer of 7 IPS and PPS officers by Punjab Government

ਇਸ ਸਬੰਧੀ ਹੁਕਮ ਜਾਰੀ ਕਰ ਦਿਤੇ ਗਏ ਹਨ।

Punjab News: ਪੰਜਾਬ ਸਰਕਾਰ ਨੇ ਵੀਰਵਾਰ ਨੂੰ 2 ਐਸ.ਐਸ.ਪੀ. ਸਮੇਤ 7 ਪੁਲਿਸ ਅਧਿਕਾਰੀਆਂ ਦੇ ਤਬਾਦਲੇ ਕੀਤੇ ਹਨ। ਇਸ ਸਬੰਧੀ ਹੁਕਮ ਜਾਰੀ ਕਰ ਦਿਤੇ ਗਏ ਹਨ। ਇਸ ਵਿਚ ਸ਼ਹੀਦ ਭਗਤ ਸਿੰਘ ਨਗਰ ਦੇ ਐਸ.ਐਸ.ਪੀ. ਅਖਿਲ ਚੌਧਰੀ ਦਾ ਤਬਾਦਲਾ ਕਰਕੇ ਉਨ੍ਹਾਂ ਨੂੰ ਚੰਡੀਗੜ੍ਹ ਸੀ.ਪੀ.ਓ. ਵਿਚ ਏ.ਆਈ.ਜੀ. ਪਰਸਨਲ ਨਿਯੁਕਤ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਇਸ ਅਹੁਦੇ 'ਤੇ ਆਈ.ਪੀ.ਐਸ. ਗੌਰਵ ਤੁਰਾ ਤਾਇਨਾਤ ਸਨ। ਉਨ੍ਹਾਂ ਦੀ ਤਾਇਨਾਤੀ ਹੁਣ ਚੰਡੀਗੜ੍ਹ ਸੀ.ਪੀ.ਓ. ਵਿਚ ਏ.ਆਈ.ਜੀ. ਪ੍ਰੋਵੀਜ਼ਨਿੰਗ ਵਜੋਂ ਹੋਈ ਹੈ।

ਇਸੇ ਤਰ੍ਹਾਂ ਲੁਧਿਆਣਾ ਦੇ ਏ.ਡੀ.ਸੀ.ਪੀ.-2 ਸੁਹੇਲ ਕਾਸਿਮ ਮੀਰ ਨੂੰ ਲੁਧਿਆਣਾ ਦਾ ਡੀ.ਸੀ.ਪੀ. ਸਿਟੀ ਲਾਇਆ ਗਿਆ ਹੈ। ਇਸ ਦੌਰਾਨ ਅੰਮ੍ਰਿਤਸਰ ਦੀ ਏ.ਡੀ.ਸੀ.ਪੀ.-2 ਡਾ. ਪ੍ਰਗਿਆ ਜੈਨ ਨੂੰ ਡੀ.ਸੀ.ਪੀ ਸਿਟੀ ਅੰਮ੍ਰਿਤਸਰ ਨਿਯੁਕਤ ਕੀਤਾ ਗਿਆ ਹੈ। ਲੁਧਿਆਣਾ ਦੇ ਏ.ਡੀ.ਸੀ.ਪੀ.-1 ਮਹਿਤਾਬ ਸਿੰਘ ਨੂੰ ਸ਼ਹੀਦ ਭਗਤ ਸਿੰਘ ਨਗਰ ਦਾ ਐਸ.ਐਸ.ਪੀ. ਨਿਯੁਕਤ ਕੀਤਾ ਗਿਆ ਹੈ। ਉਨ੍ਹਾਂ ਨੂੰ ਇਹ ਪੋਸਟਿੰਗ ਅਖਿਲ ਚੌਧਰੀ ਦੇ ਜਾਣ ਤੋਂ ਬਾਅਦ ਮਿਲੀ ਹੈ।

Photo

ਦੂਜੇ ਪਾਸੇ ਚੰਡੀਗੜ੍ਹ ਪੀ.ਏ.ਪੀ. ਦੀ 82ਵੀਂ ਬਟਾਲੀਅਨ ਦੇ ਅਸਿਸਟੈਂਟ ਕਮਾਂਡੈਂਟ ਵਰਿੰਦਰ ਸਿੰਘ ਬਰਾੜ, ਜਿਨ੍ਹਾਂ ਕੋਲ ਲੁਧਿਆਣਾ ਦੇ ਡੀ.ਸੀ.ਪੀ. ਟਰੈਫਿਕ ਦਾ ਵਾਧੂ ਚਾਰਜ ਹੈ, ਨੂੰ ਫਾਜ਼ਿਲਕਾ ਦਾ ਐਸ.ਐਸ.ਪੀ. ਬਣਾਇਆ ਗਿਆ ਹੈ। ਇਸ ਤੋਂ ਪਹਿਲਾਂ ਪੀ.ਪੀ.ਐਸ. ਮਨਜੀਤ ਸਿੰਘ ਇਥੇ ਤਾਇਨਾਤ ਸਨ। ਉਨ੍ਹਾਂ ਦਾ ਇਥੋਂ ਤਬਾਦਲਾ ਕਰ ਕੇ ਪਟਿਆਲਾ, ਬਹਾਦਰਗੜ੍ਹ ਵਿਖੇ ਐਸ.ਓ.ਜੀ. ਦੇ ਕਮਾਂਡੈਂਟ ਦਾ ਅਹੁਦਾ ਦਿਤਾ ਗਿਆ ਹੈ।

 (For more Punjabi news apart from Punjab News: Transfer of 7 IPS and PPS officers by Punjab Government, stay tuned to Rozana Spokesman)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement