ਸੂਬੇ 'ਚ 'ਆਪ' ਦੀ ਸਰਕਾਰ ਬਣਨ 'ਤੇ ਸਿਆਸੀ ਪਰਚੇ ਰੱਦ ਹੋਣਗੇ : ਭਗਵੰਤ ਮਾਨ
Published : Feb 9, 2022, 8:06 am IST
Updated : Feb 9, 2022, 8:06 am IST
SHARE ARTICLE
image
image

ਸੂਬੇ 'ਚ 'ਆਪ' ਦੀ ਸਰਕਾਰ ਬਣਨ 'ਤੇ ਸਿਆਸੀ ਪਰਚੇ ਰੱਦ ਹੋਣਗੇ : ਭਗਵੰਤ ਮਾਨ

ਕਾਂਗਰਸ ਨੇ ਪੰਜ ਸਾਲਾਂ 'ਚ ਦੋ ਭਿ੍ਸ਼ਟ ਮੁੱਖ ਮੰਤਰੀ ਦਿਤੇ

ਬਠਿੰਡਾ, 8 ਫ਼ਰਵਰੀ (ਸੁਖਜਿੰਦਰ ਮਾਨ) : ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਭਗਵੰਤ ਮਾਨ ਨੇ ਅੱਜ ਐਲਾਨ ਕੀਤਾ ਕਿ ਸੂਬੇ 'ਚ 'ਆਪ' ਦੀ ਸਰਕਾਰ ਆਉਣ 'ਤੇ ਸਮੂਹ ਸਿਆਸੀ ਪਰਚੇ ਰੱਦ ਕੀਤੇ ਜਾਣਗੇ | ਸਥਾਨਕ ਇਕ ਹੋਟਲ 'ਚ ਸੱਦੀ ਇਕ ਪ੍ਰੈੱਸ ਕਾਨਫ਼ਰੰਸ ਵਿਚ ਸ. ਮਾਨ ਜੋ ਕਿ ਪਾਰਟੀ ਵਲੋਂ ਮੁੱਖ ਮੰਤਰੀ ਦਾ ਚਿਹਰਾ ਵੀ ਹਨ, ਨੇ ਦਾਅਵਾ ਕੀਤਾ ਕਿ ਸੂਬੇ ਅੰਦਰ ਪੁਲਿਸ ਦੇ ਕੰਮ ਵਿਚ ਕੀਤੀ ਜਾਂਦੀ ਰਾਜਨੀਤਕ ਦਖ਼ਲਅੰਦਾਜ਼ੀ ਵੀ ਬੰਦ ਕਰਵਾਈ ਜਾਵੇਗੀ ਤੇ ਇਮਾਨਦਾਰ ਤੇ ਚੰਗੇ ਅਫ਼ਸਰਾਂ ਦੀ ਨਿਯੁਕਤੀ ਕੀਤੀ ਜਾਵੇਗੀ |
ਭਗਵੰਤ ਮਾਨ ਨੇ ਕਾਂਗਰਸ ਪਾਰਟੀ 'ਤੇ ਸਿਆਸੀ ਚੁਟਕੀ ਲੈਂਦਿਆਂ ਕਿਹਾ ਕਿ ਰਾਹੁਲ ਗਾਂਧੀ ਨੇ ਦਾਅਵਾ ਕੀਤਾ ਹੈ ਕਿ ਪਾਰਟੀ ਨੇ ਗ਼ਰੀਬ ਵਿਅਕਤੀ ਦਾ ਮੁੱਖ ਮੰਤਰੀ ਚਿਹਰੇ ਵਜੋਂ ਚੋਣ ਕੀਤੀ ਹੈ ਜਿਸ ਨੂੰ  ਵੇਖ ਕੇ ਪੰਜਾਬ ਦੇ ਲੋਕ ਵੋਟ ਪਾਉਣਗੇ ਪਰ ਕਾਂਗਰਸ ਨੂੰ  170 ਕਰੋੜੀ ਗ਼ਰੀਬ ਵਿਅਕਤੀ ਲੱਿ ਭਆ ਹੈ | ਪ੍ਰੰਤੂ ਦੁੱਖ ਦੀ ਗੱਲ ਇਹ ਹੈ ਕਿ ਉਹ ਅਪਣੇ ਸਾਲੀ ਦੇ ਪੁੱਤਰ 'ਤੇ ਨਿਗ੍ਹਾ ਨਹੀਂ ਰੱਖ ਸਕੇ ਤਾਂ ਪੰਜਾਬ ਦੇ ਲੋਕਾਂ 'ਤੇ ਕੀ ਰੱਖ ਸਕਣਗੇ ਜਿਸ ਦੇ ਚਲਦੇ ਪੰਜਾਬ ਦੇ ਲੋਕ ਅਪਣੇ ਬੱਚਿਆਂ ਤੇ ਬਜ਼ੁਰਗਾਂ ਦੇ ਚਿਹਰੇ ਵੇਖ ਕੇ ਵੋਟ ਪਾਉਣਗੇ, ਜਿਨ੍ਹਾਂ ਦੀ ਸਿਖਿਆ ਤੇ ਸਿਹਤ ਦੀ ਜ਼ਿੰਮੇਵਾਰੀ ਦੀ ਗਰੰਟੀ ਆਮ ਆਦਮੀ ਪਾਰਟੀ ਨੇ ਲਈ ਹੈ | ਮਾਨ ਨੇ ਦੋਸ਼ ਲਗਾਇਆ ਕਿ ਕਾਂਗਰਸ ਪਾਰਟੀ ਨੇ ਪਿਛਲੇ ਪੰਜ ਸਾਲਾਂ 'ਚ ਦੋ ਭਿ੍ਸ਼ਟ ਮੱੁਖ ਮੰਤਰੀ ਦਿਤੇ, ਜਿਨ੍ਹਾਂ ਵਿਚੋਂ ਇਕ ਨੇ ਸਾਢੇ ਚਾਰ ਸਾਲ ਲੋਕਾਂ ਲਈ ਮਹਿਲਾਂ ਦੇ ਬੂਹੇ ਬੰਦ ਰੱਖੇ ਤੇ ਦੂਜੇ ਨੇ 111 ਦਿਨਾਂ 'ਚ ਅਪਣੇ ਮਸਲੇ ਹੱਲ ਕਰ ਲਏ | 'ਆਪ' ਪ੍ਰਧਾਨ ਨੇ ਐਲਾਨ ਕੀਤਾ ਕਿ ਚੋਣਾਂ ਦੇ ਮੱਦੇਨਜ਼ਰ ਉਹ ਹਰ ਹਲਕੇ 'ਚ ਚੋਣ ਪ੍ਰਚਾਰ ਲਈ ਜਾਣਗੇ ਤੇ ਲੋਕ ਪੰਜਾਬ 'ਚ ਬਦਲਾਅ ਲਈ 'ਆਪ' ਨੂੰ  ਵੋਟ ਦੇਣਗੇ | ਇਸ ਮੌਕੇ ਉਨ੍ਹਾਂ ਨਾਲ ਬਠਿੰਡਾ ਸ਼ਹਿਰੀ ਤੋਂ ਜਗਰੂਪ ਸਿੰਘ ਗਿੱਲ ਤੇ ਜ਼ਿਲ੍ਹਾ ਪ੍ਰਧਾਨ ਅੰਮਿ੍ਤ ਲਾਲ ਅਗਰਵਾਲ ਆਦਿ ਹਾਜ਼ਰ ਸਨ |
ਇਸ ਖਬਰ ਨਾਲ ਸਬੰਧਤ ਫ਼ੋਟੋ 8 ਬੀਟੀਆਈ 02 ਵਿਚ ਭੇਜੀ ਜਾ ਰਹੀ ਹੈ

SHARE ARTICLE

ਏਜੰਸੀ

Advertisement

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM
Advertisement