Punjab News : ਪਰਮਿੰਦਰ ਢੀਂਡਸਾ ਨੇ ਅਕਾਲੀ ਦਲ ’ਤੇ ਚੁੱਕੇ ਸਵਾਲ, ਕਿਹਾ-ਅਕਾਲ ਤਖ਼ਤ ਸਾਹਿਬ 'ਤੇ ਅਕਾਲੀ ਦਲ ਪਾ ਰਿਹੈ ਦਬਾਅ

By : BALJINDERK

Published : Jan 9, 2025, 5:05 pm IST
Updated : Jan 9, 2025, 5:05 pm IST
SHARE ARTICLE
Parminder Dhindsa
Parminder Dhindsa

Punjab News : 2 ਦਸੰਬਰ ਵਾਲਾ ਹੁਕਮਨਾਮਾ ਇੰਨ ਬਿੰਨ ਲਾਗੂ ਹੋਣਾ ਚਾਹੀਦੈ, ਅਕਾਲ ਤਖ਼ਤ ਸਾਹਿਬ ’ਤੇ ਵਾਰ-ਵਾਰ ਜਾਣ ਦਾ ਕੀ ਮਤਲਬ

Punjab News in Punjbai : ਅੱਜ ਪਰਮਿੰਦਰ ਢੀਂਡਸਾ ਨੇ ਅਕਾਲੀ ਦਲ ’ਤੇ ਨਿਸ਼ਾਨ ਵਿੰਨ੍ਹਦੇ ਹੋਏ ਸਵਾਲ ਚੁੱਕੇ ਹਨ। ਢੀਂਡਸਾ ਨੇ ਕਿਹਾ ਕਿ ਅਕਾਲ ਤਖ਼ਤ ਸਾਹਿਬ 'ਤੇ ਅਕਾਲੀ ਦਲ ਦਬਾਅ  ਪਾ ਰਿਹਾ ਹੈ। ਉਨ੍ਹਾਂ ਕਿਹਾ ਕਿ ਬੜੀ ਹੈਰਾਨੀ ਦੀ ਗੱਲ ਹੈ ਕਿ ਵਾਰ ਵਾਰ ਉਹੀ ਮੁੱਦਿਆਂ ਨੂੰ ਲੈ ਕੇ ਅਕਾਲ ਤਖ਼ਤ ਸਾਹਿਬ ’ਤੇ ਜਾਣ ਦਾ ਕੀ ਮਤਲਬ ਹੈ। ਇਹ ਆਪਣੇ ਵਫ਼ਦ ਰਾਹੀਂ ਦਬਾਅ ਪਾਉਣਾ ਚਾਹੁੰਦੇ ਹਨ।

ਅਕਾਲ ਤਖ਼ਤ ਸਾਹਿਬ ਦੇ ਸਿੰਘ ਸਾਹਿਬਾਨ ਗਿਆਨੀ ਰਘਬੀਰ ਸਿੰਘ ਜੀ ਨੇ ਬੜਾ ਸਪੱਸ਼ਟ ਕਹਿ ਦਿੱਤਾ ਸੀ । 2 ਦਸੰਬਰ ਵਾਲਾ ਅਕਾਲ ਤਖ਼ਤ ਦਾ ਹੁਕਮਨਾਮਾ ਇੰਨ ਬਿੰਨ ਲਾਗੂ ਕਰਨਾ ਚਾਹੀਦਾ ਹੈ। ਦੂਜਾ ਇਹ ਕਿ ਇਹ ਬਹਾਨਾ ਬਣਾ ਰਹੇ ਹਨ ਕਿ ਇਸ ਵਿਚ ਕਾਨੂੰਨੀ ਅੜਚਨਾਂ ਹਨ।  ਕਿਉਂਕਿ ਜਦੋਂ SGPC ਦਾ ਪ੍ਰਧਾਨ ਕੌਰ ਕਮੇਟੀ ਦਾ ਪ੍ਰਧਾਨ ਹੋ ਸਕਦਾ ਹੈ ਅਤੇ SGPC ਦਾ ਮੈਂਬਰ ਕੈਬਨਿਟ ਮੰਤਰੀ ਬਣ ਸਕਦਾ ਹੈ। ਅਤੇ ਫੇਰ ਅਕਾਲ ਤਖ਼ਤ ਸਾਹਿਬ ਤੋਂ ਪਿਛਲੇ ਸਮੇਂ ’ਚ ਐਮ ਐਲ ਏ ਦੀਆਂ ਟਿਕਟਾਂ ਵੰਡੀਆਂ ਜਾ ਸਕਦੀਆਂ ਹਨ। ਇਹ ਬਹੁਤ ਛੋਟੀ ਗੱਲ ਹੈ। ਜਿਹੜੀ ਕਮੇਟੀ ਬਣਾਈ  ਜਾਂ ਵਰਕਿੰਗ ਕਮੇਟੀ ਨੂੰ ਹਦਾਇਤ ਦਿੱਤੀ ਹੈ ਇਸ ਦਾ ਕੋਈ ਮਾਇਨੇ ਨਹੀਂ ਹਨ। ਇਹ ਦੋਨੇਂ ਮੁੱਦਿਆਂ ਤੋਂ ਭੱਜਣਾ ਚਾਹੁੰਦੇ ਹਨ। ਖ਼ਾਸ ਤੌਰ ’ਤੇ ਜਿਹੜੀ ਸੱਤ ਮੈਂਬਰੀ ਕਮੇਟੀ ਹੈ। ਉਸ ਨੂੰ ਇਹ ਮਾਨਤਾ ਨਹੀਂ ਦੇਣਾ ਚਾਹੁੰਦੇ ਹਨ। 

ਇਨ੍ਹਾਂ ਵਿਚ ਜੇਕਰ ਸਹੀ ਢੰਗ ਨਾਲ ਭਾਰਤੀ ਹੁੰਦੀ ਹੈ ਤਾਂ ਸੁਖਬੀਰ ਬਾਦਲ ਦੁਬਾਰਾ ਪ੍ਰਧਾਨ ਨਹੀਂ ਬਣ ਸਕਦੇ ਕਿਉਂਕਿ ਲੋਕਾਂ ਨੇ ਇਨ੍ਹਾਂ ਨੂੰ ਨਹੀਂ ਪ੍ਰਵਾਨ ਕਰਨਾ ।  ਸੋ ਉਸ ਗੱਲ ਤੋਂ ਡਰਦੇ ਮਾਰੇ ਇਹ ਸਭ ਕੁਝ ਕਰ ਰਹੇ ਹਨ।  ਅੱਜ ਸੁਖਬੀਰ ਸਿੰਘ ਬਾਦਲ ਦੇ ਅਸਤੀਫ਼ੇ ਨੂੰ ਲੈ ਕੇ ਢੀਂਡਸਾ ਨੇ ਕਿਹਾ ਉਨ੍ਹਾਂ ਦੇ ਨਾਲ ਜੋ ਚਾਪਲੂਸ ਬੰਦੇ ਹਨ ਉਨ੍ਹਾਂ ਦੀ ਹੀ ਵਰਕਿੰਗ ਕਮੇਟੀ ਹੈ ਜਿੱਦਾਂ ਚਾਹੁਣਗੇ ਉਦੋਂ ਹੀ ਕਰਵਾਉਣਗੇ। 

ਦੱਸਣਾ ਬਣਦਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੂੰਦੜ ਨੇ ਪਾਰਟੀ ਦੀ ਵਰਕਿੰਗ ਕਮੇਟੀ ਦੀ ਮੀਟਿੰਗ10 ਜਨਵਰੀ ਨੂੰ ਸੱਦੀ ਹੈ ਜਿਸ ਵਿਚ ਸੁਖਬੀਰ ਸਿੰਘ ਬਾਦਲ ਵੱਲੋਂ ਅਕਾਲੀ ਦਲ ਦੇ ਪ੍ਰਧਾਨ ਵਜੋਂ ਦਿੱਤੇ ਅਸਤੀਫੇ ਤੇ ਪਾਰਟੀ ਦੀ ਭਰਤੀ ਮੁਹਿੰਮ ਸਮੇਤ ਜਥੇਬੰਦਕ ਢਾਂਚੇ ਦੇ ਪੁਨਰਗਠਨ ਸਮੇਤ ਫੈਸਲਾ ਲਏ ਜਾਣਗੇ।

(For more news apart from Parminder Dhindsa raised questions on Akali Dal, said- Akali Dal is putting pressure on Akal Takht Sahib News in Punjabi, stay tuned to Rozana Spokesman)

 

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM
Advertisement