Amritsar News : ਅੰਮ੍ਰਿਤਸਰ ਦੇ ਬੱਚਿਆਂ ਨੇ ਕੌਮੀ ਪੱਧਰ ’ਤੇ ਮਾਰੀਆਂ ਮੱਲਾਂ,ਤਾਇਕਵਾਂਡੋ ’ਚ ਸੋਨੇ ਅਤੇ ਕਾਂਸੇ ਦੇ ਜਿੱਤੇ ਤਮਗੇ

By : BALJINDERK

Published : Jan 9, 2025, 2:50 pm IST
Updated : Jan 9, 2025, 2:50 pm IST
SHARE ARTICLE
ਅੰਮ੍ਰਿਤਸਰ ਦੇ ਬੱਚਿਆਂ ਨੇ ਕੌਮੀ ਪੱਧਰ ’ਤੇ ਮਾਰੀਆਂ ਮੱਲਾਂ, ਤਾਇਕਵਾਂਡੋ ’ਚ ਜਿੱਤੇ ਸੋਨੇ ਅਤੇ ਕਾਂਸੇ ਦੇ ਤਮਗੇ
ਅੰਮ੍ਰਿਤਸਰ ਦੇ ਬੱਚਿਆਂ ਨੇ ਕੌਮੀ ਪੱਧਰ ’ਤੇ ਮਾਰੀਆਂ ਮੱਲਾਂ, ਤਾਇਕਵਾਂਡੋ ’ਚ ਜਿੱਤੇ ਸੋਨੇ ਅਤੇ ਕਾਂਸੇ ਦੇ ਤਮਗੇ

Amritsar News : ਸਾਰੇ ਬੱਚੇ ਹਨ ਸਾਬਤ ਸੂਰਤ, ਬੱਚਿਆਂ ਦਾ ਟੀਚਾ ਓਲੰਪਿਕ ਖੇਡਣਾ  

Amritsar News in Punjabi :  ਅੰਮ੍ਰਿਤਸਰ ਦੇ ਸਰਹੱਦੀ ਤਹਿਸੀਲ ਅਜਨਾਲਾ ਦੇ ਇੱਕ ਨਿੱਜੀ ਸਕੂਲ ਦੇ ਬੱਚਿਆਂ ਜਿਨ੍ਹਾਂ ਦੀ ਉਮਰ 8 ਸਾਲ ਤੋਂ 15 ਸਾਲ ਹੈ ਜਿਨ੍ਹਾਂ ਨੇ ਤਾਇਕਵਾਂਡੋ ਚੈਂਪੀਅਨਸ਼ਿਪ ’ਚੋਂ ਸੋਨੇ ਅਤੇ ਹੋਰ ਮੈਡਲ ਜਿੱਤ ਕੇ ਆਪਣੇ ਮਾਪਿਆਂ ਅਤੇ ਹਲਕੇ ਦਾ ਨਾਮ ਰੋਸ਼ਨ ਕੀਤਾ ਹੈ। ਇਹ ਸਾਰੇ ਵਿਦਿਆਰਥੀ ਸਾਬਤ ਸੂਰਤ ਹਨ।ਵਿਦਿਆਰਥੀਆਂ ਨੇ ਇਹ ਖੇਡ ਤਿੰਨ ਸਾਲ ਤੋਂ ਖੇਡ ਰਹੇ ਹਨ।  

ਇਸ ਸਬੰਧੀ ਜਾਣਕਾਰੀ ਦਿੰਦਿਆਂ ਤਾਇਕਵਾਂਡੋ ਚੈਂਪੀਅਨਸ਼ਿਪ ਖੇਡ ਕੇ ਗੋਲਡ ਮੈਡਲ ਜਿੱਤ ਕੇ ਆਏ ਉਪਿੰਦਰਜੀਤ ਸਿੰਘ ਨੇ ਦੱਸਿਆ ਅਸੀ ਪਹਿਲਾ ਜ਼ਿਲ੍ਹੇ ’ਚੋਂ ਅਤੇ ਬਾਅਦ ’ਚ ਭਾਰਤ ’ਚੋਂ ਪਹਿਲੀ ਡਿਵੀਜ਼ਨ ਹਾਸਿਲ ਕੀਤੀ ਹੈ। ਉਹਨਾਂ ਅੱਗੇ ਦੱਸਿਆ ਕਿ ਅਸੀਂ ਇਸ ਤਾਇਕਵਾਂਡੋ ਖੇਡ ਨਾਲ ਤਿੰਨ ਸਾਲ ਤੋਂ ਜੁੜੇ ਹੋਏ ਹਾਂ। ਉਪਿੰਦਰ ਨੇ ਦੱਸਿਆ ਕਿ ਅਸੀਂ ਪਹਿਲਾਂ ਵੀ ਕਈ ਮੁਕਾਬਲੇ ’ਚ ਭਾਗ ਲਿਆ ਹੈ ਅਤੇ ਜਿੱਤ ਪ੍ਰਾਪਤ ਕੀਤੀ ਹੈ।

ਉਹਨਾਂ ਅੱਗੇ ਕਿਹਾ ਸਾਡਾ ਟੀਚਾ ਓਲੰਪਿਕ ਖੇਡਣਾ ਹੈ। ਉਪਿੰਦਰ ਨੇ ਨੌਜਵਾਨਾਂ ਨੂੰ ਅਪੀਲ ਕਰਦਿਆ ਕਿਹਾ ਕਿ ਸਾਨੂੰ ਨਸ਼ਿਆਂ ਤੋਂ ਦੂਰ ਰਹਿਣਾ ਚਾਹੀਦਾ ਅਤੇ ਖੇਡਾਂ ਨਾਲ ਜੁੜਨਾ ਚਾਹੀਦਾ ਹੈ। ਉਹਨਾਂ ਅੱਗੇ ਕਿਹਾ ਖੇਡਾਂ ਨਾਲ ਜਿੱਥੇ ਅਸੀਂ ਤੰਦਰੁਸਤ ਰਹਿੰਦੇ ਹਾਂ ਅਤੇ ਅਸੀਂ ਵੱਡੇ ਲੈਵਲ ’ਤੇ ਮੈਡਲ ਜਿੱਤਦੇ ਹਾਂ ਤਾਂ ਸਰਕਾਰੀ ਨੌਕਰੀ ਮਿਲਣ ਦੇ ਮੌਕੇ ਵੀ ਮਿਲ ਜਾਂਦੇ ਹਨ। 

(For more news apart from  Children Amritsar district won national level gold and bronze medals in Taekwondo Championship News in Punjabi, stay tuned to Rozana Spokesman)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM
Advertisement