ਸਰਦਰੁੱਤ ਉਲੰਪਿਕ ਦੀ ਟਿਕਟ ਪੱਕੀ ਕਰਨ ਵਾਲੇ ਆਰਿਫ਼ ਖ਼ਾਨ ਨੂੰ ਟਾਪ ’ਚ ਮਿਲੀ ਜਗ੍ਹਾ
Published : Jan 9, 2022, 12:23 am IST
Updated : Jan 9, 2022, 12:23 am IST
SHARE ARTICLE
image
image

ਸਰਦਰੁੱਤ ਉਲੰਪਿਕ ਦੀ ਟਿਕਟ ਪੱਕੀ ਕਰਨ ਵਾਲੇ ਆਰਿਫ਼ ਖ਼ਾਨ ਨੂੰ ਟਾਪ ’ਚ ਮਿਲੀ ਜਗ੍ਹਾ

ਨਵੀਂ ਦਿੱਲੀ, 8 ਜਨਵਰੀ : ਖੇਡ ਮੰਤਰਾਲਾ ਦੇ ਮਿਸ਼ਨ ਉਲੰਪਿਕ ਸੈਲ (ਐਮ. ਓ. ਸੀ.) ਨੇ ਅਲਪਾਈਨ ਸਕੀਇੰਗ ਐਥਲੀਟ ਮੁਹੰਮਦ ਆਰਿਫ਼ ਖ਼ਾਨ ਨੂੰ ਸਰਤ ਰੁੱਤ ਉਲੰਪਿਕ ਤਕ ਟਾਰਗੇਟ ਓਲੰਪਿਕ ਪੇਡੀਅਮਮ ਸਕੀਮ (ਟਾਪਸ) ਦੇ ਕੋਰ ਗਰੁੱਪ ’ਚ ਸ਼ਾਮਲ ਕਰਨ ਦੀ ਮਨਜ਼ੂਰੀ ਦੇ ਦਿਤੀ ਹੈ। ਚੀਨ ਦੇ ਬੀਜਿੰਗ ’ਚ ਚਾਰ ਤੋਂ 20 ਫ਼ਰਵਰੀ ਤਕ ਹੋਣ ਵਾਲੇ ਸਰਤ ਰੁੱਤ ਉਲੰਪਿਕ 2022 ’ਚ ਆਰਿਫ਼ ਸਲੈਲਮ ਤੇ ਜਾਇੰਟ ਸਲੈਲਮ ਪ੍ਰਤੀਯੋਗਿਤਾ ’ਚ ਹਿੱਸਾ ਲੈਣਗੇ। ਯੂਰਪ ’ਚ ਸਿਖਲਾਈ ਤੇ ਚੀਨ ’ਚ ਉਲੰਪਿਕ ਖੇਡਾਂ ਤੋਂ ਪਹਿਲਾਂ ਉਪਕਰਣਾਂ ਦੀ ਖ਼ਰੀਦ ਲਈ ਟਾਪਸ ਦੇ ਤਹਿਤ ਅਲਪਾਈਨ ਸਕੀਅਰ ਲਈ 17.46 ਲੱਖ ਰੁਪਏ ਦੀ ਰਕਮ ਨੂੰ ਮਨਜ਼ੂਰੀ ਦਿਤੀ ਗਈ ਹੈ। ਜੰਮੂ ਕਸ਼ਮੀਰ ਦੇ ਰਹਿਣ ਵਾਲੇ 31 ਸਾਲਾ ਆਰਿਫ਼ ਨੇ ਦੁਬਈ ’ਚ ਇਕ ਪ੍ਰਤੀਯੋਗਿਤਾ ’ਚ ਸਲੈਲਮ ਈਵੈਂਟ ਲਈ ਕੋਟੇ ਦੇ ਤਹਿਤ ਸਥਾਨ ਹਾਸਲ ਕੀਤਾ ਸੀ ਤੇ ਪਿਛਲੇ ਸਾਲ ਦਸੰਬਰ ’ਚ ਮੋਂਟੇਨੇਗ੍ਰੀ ’ਚ ਵਿਸ਼ਾਲ ਸਲੈਲਮ ’ਚ ਕੋਟਾ ਹਾਸਲ ਕੀਤਾ। ਇਸ ਉਪਲੱਬਧੀ ਨੇ ਉਨ੍ਹਾਂ ਨੂੰ ਦੋ ਵੱਖ-ਵੱਖ ਸਰਦ ਰੁੱਤ ਉਲੰਪਿਕ ਖੇਡਾਂ ’ਚ ਸਿੱਧੇ ਕੋਟਾ ਸਥਾਨ ਜਿੱਤਣ ਵਾਲੇ ਪਹਿਲੇ ਭਾਰਤੀ ਬਣਨ ਦਾ ਮਾਣ ਦਿਤਾ।     (ਏਜੰਸੀ)


 ਇਸ ਤੋਂ ਇਲਾਵਾ ਉਹ ਸਰਤ ਰੁੱਤ ਖੇਡਾਂ 2022 ’ਚ ਜਗ੍ਹਾ ਪੱਕੀ ਕਰਨ ਵਾਲੇ ਦੇਸ਼ ਦੇ ਪਹਿਲੇ ਐਥਲੀਟ ਵੀ ਹਨ। ਜ਼ਿਕਰਯੋਗ ਹੈ ਕਿ ਆਰਿਫ਼ ਦਾ ਮੌਜੂਦਾ ਟ੍ਰੇਨਿੰਗ ਬੇਸ ਆਸਟ੍ਰੀਆ ’ਚ ਹੈ, ਜਿੱਥੇ ਉਨ੍ਹਾਂ ਦੇ ਕੋਚ ਤੇ ਫ਼ਿਜ਼ੀਓ ਵੀ ਉਨ੍ਹਾਂ ਦੇ ਨਾਲ ਹਨ। ਐਮ. ਓ. ਸੀ. ਨੇ ਆਰਿਫ਼ ਲਈ ਕੁਲ 35 ਦਿਨਾਂ ਲਈ ਯੂਰਪੀ ਟ੍ਰੇਨਿੰਗ ਕੈਂਪ ਨੂੰ ਮਨਜ਼ੂਰੀ ਦਿਤੀ ਸੀ, ਜੋ ਸਰਤਰੁੱਤ ਓਲੰਪਿਕ ਲਈ ਉਨ੍ਹਾਂ ਦੇ ਕੁਆਲੀਫ਼ਾਈ ਕਰਨ ਦੇ ਬਾਅਦ ਤੋਂ ਸ਼ੁਰੂ ਹੋਇਆ ਸੀ।     (ਏਜੰਸੀ)


 

SHARE ARTICLE

ਏਜੰਸੀ

Advertisement

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM
Advertisement