ਬਾਈਡਨ ਨੇ ਵਨੀਤਾ ਗੁਪਤਾ ਨੂੰ ਐਸੋਸੀਏਟ ਅਟਾਰਨੀ ਜਨਰਲ ਲਈ ਕੀਤਾ ਨਾਮਜ਼ਦ
Published : Jan 9, 2021, 12:32 am IST
Updated : Jan 9, 2021, 12:32 am IST
SHARE ARTICLE
image
image

ਬਾਈਡਨ ਨੇ ਵਨੀਤਾ ਗੁਪਤਾ ਨੂੰ ਐਸੋਸੀਏਟ ਅਟਾਰਨੀ ਜਨਰਲ ਲਈ ਕੀਤਾ ਨਾਮਜ਼ਦ

ਵਾਸ਼ਿੰਗਟਨ, 8 ਜਨਵਰੀ : ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡਨ ਨੇ ਭਾਰਤੀ ਮੂਲ ਦੀ ਅਮਰੀਕੀ ਮਹਿਲਾ ਵਨੀਤਾ ਗੁਪਤਾ ਨੂੰ ਐਸੋਸੀਏਟ ਅਟਾਰਨੀ ਜਨਰਲ ਅਹੁਦੇ ਲਈ ਨਾਮਜ਼ਦ ਕੀਤਾ ਹੈ। ਜੇ ਉਸ ਦੀ ਨਿਯੁਕਤੀ ਨੂੰ ਸੀਨੇਟ ਦੀ ਮਨਜ਼ੂਰੀ ਮਿਲ ਜਾਂਦੀ ਹੈ ਤਾਂ ਉਹ ਇਸ ਅਹੁਦੇ ’ਤੇ ਪਹੁੰਚਣ ਵਾਲੀ ਪਹਿਲੀ ਗ਼ੈਰ ਅਮਰੀਕੀ ਮਹਿਲਾ ਹੋਵੇਗੀ। ਬਾਈਡਨ ਨੇ ਕਿਹਾ ਕਿ ਵਨੀਤਾ ਨਾਗਰਿਕ ਅਧਿਕਾਰਾਂ ਲਈ ਕੰਮ ਕਰਨ ਵਾਲੀ ਅਮਰੀਕਾ ਦੀ ਸੱਭ ਤੋਂ ਸਨਮਾਨਤ ਵਕੀਲਾਂ ’ਚੋ ਹੈ ਤੇ ਉਨ੍ਹਾਂ ਨੇ ਲੋਕਾਂ ਨੂੰ ਨਿਆਂ ਦਿਵਾਉਣ ਲਈ ਸੰਘਰਸ਼ ਕੀਤਾ ਹੈ।
ਵਨੀਤਾ ਨੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਦੇ ਪ੍ਰਸ਼ਾਸਨ ’ਚ ਨਿਆਂ ਵਿਭਾਗ ’ਚ ਪ੍ਰਮੁੱਖ ਉਪ ਸਹਾਇਕ ਅਟਾਰਨੀ ਜਨਰਲ ਤੇ ਨਾਗਰਿਕ ਅਧਿਕਾਰ ਪ੍ਰਭਾਗ ਦੇ ਮੁੱਖ ਰੂਪ ’ਚ ਕੰਮ ਕੀਤਾ ਸੀ, ਤਦ ਬਾਈਡਨ ਉਪਰਾਸ਼ਟਰਪਤੀ ਸੀ। ਅਪਣੇ ਗ੍ਰਹਿ ਸੂਬੇ ਡੇਲਾਵੇਅਰ ਦੇ ਵਿਲਮਿੰਗਟਨ ’ਚ ਮੀਡੀਆ ਨੂੰ ਸੰਬੋਧਿਤ ਕਰਦੇ ਹੋਏ ਬਾਈਡਨ ਨੇ ਕਿਹਾ, ‘ਐਸੋਸੀਏਟ ਅਟਾਰਨੀ ਜਨਰਲ ਨਿਆਂ ਵਿਭਾਗ ’ਚ ਤੀਜਾ ਸੱਭ ਤੋਂ ਮੁੱਖ ਅਹੁਦਾ ਹੈ ਤੇ ਮੈਂ ਇਸ ਨੂੰ ਵਨੀਤਾ ਗੁਪਤਾ ਦੇ ਨਾਂ ਦਿੰਦਾ ਹਾਂ। ਵਨੀਤਾ ਨੇ ਐੱਨਏਐੱਸੀਪੀ ਲੀਗਲ ਡਿਫੈਂਸ ਫ਼ੰਡ ਨਾਲ ਅਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਐੱਨਏਐੱਸੀਪੀ ’ਚ ਕੰਮ ਕਰਨ ਦੌਰਾਨ ਵਨੀਤਾ ਖ਼ਬਰਾਂ ’ਚ ਆਈ, ਜਦ ਉਨ੍ਹਾਂ ਨੇ ਲਾਅ ਸਕੂਲ ਨਾਲ ਸਿੱਧੇ 38 ਲੋਕਾਂ ਦੀ ਰਿਹਾਈ ’ਚ ਜਿੱਤ ਹਾਸਲ ਕੀਤੀ ਸੀ।     
    (ਪੀਟੀਆਈ)

SHARE ARTICLE

ਏਜੰਸੀ

Advertisement

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM
Advertisement