Chandigarh News: ਦੀਵਾਲੀ ਤੇ ਮੁਲਾਜ਼ਮਾਂ ਲਈ ਵੱਡੀ ਖੁਸ਼ਖਬਰੀ, ਪ੍ਰਸ਼ਾਸਨ ਨੇ ਮਹਿੰਗਾਈ ਭੱਤਾ 4 ਫ਼ੀਸਦੀ ਵਧਾਉਣ ਦਾ ਲਿਆ ਫ਼ੈਸਲਾ

By : SNEHCHOPRA

Published : Nov 8, 2023, 5:32 pm IST
Updated : Nov 8, 2023, 5:32 pm IST
SHARE ARTICLE
File Photo
File Photo

ਕਿਹਾ, 'ਤਿਉਹਾਰੀ ਸੀਜ਼ਨ 'ਚ ਮੁਲਾਜ਼ਮਾਂ ਲਈ ਬੋਨਸ ਦਾ ਵੀ ਐਲਾਨ'

Chandigarh News: ਪ੍ਰਸ਼ਾਸਨ ਨੇ ਦੀਵਾਲੀ ਤੋਂ ਪਹਿਲਾਂ ਮੁਲਾਜ਼ਮਾਂ ਨੂੰ ਵੱਡਾ ਤੋਹਫ਼ਾ ਦੇਣ ਦਾ ਫ਼ੈਸਲਾ ਲਿਆ ਹੈ। ਇਸ ਬਾਰੇ ਪ੍ਰਸ਼ਾਸਨ ਦੇ ਵਿੱਤ ਸਕੱਤਰ ਵਲੋਂ ਮੰਗਲਵਾਰ ਨੂੰ ਹੁਕਮ ਜਾਰੀ ਕੀਤੇ ਗਏ ਹਨ ਮੁਲਾਜ਼ਮ ਦਾ ਡੀ.ਏ. 4 ਫ਼ੀਸਦੀ ਵਧਾਇਆ ਗਿਆ ਹੈ। ਮੁਲਾਜ਼ਮਾਂ ਨੂੰ ਡੀ.ਏ ਦਾ ਫਾਇਦਾ 1 ਜੁਲਾਈ ਤੋਂ ਮਿਲੇਗਾ ਜੋ ਕਿ 42 ਫ਼ੀਸਦੀ ਤੋਂ 46  ਫ਼ੀਸਦੀ ਕੀਤਾ ਗਿਆ ਹੈ।

ਇਹ ਫ਼ੈਸਲਾ ਕੇਂਦਰੀ ਮੁਲਾਜ਼ਮਾਂ ਤੇ ਵੀ ਲਾਗੂ ਹੋਵੇਗਾ। ਇਸ ਤੋਂ ਪਹਿਲਾ ਮਿਨਿਸਟਰੀ ਓਫ ਹੋਮ ਅਫੇਅਰਜ਼ ਨੇ ਕੇਂਦਰੀ ਮੁਲਾਜ਼ਮਾਂ ਦੇ ਨਾਲ ਨਾਲ ਪ੍ਰਸ਼ਾਸਨ ਦੇ ਮੁਲਾਜ਼ਮਾਂ ਦਾ ਡੀ.ਏ. 4 ਫ਼ੀਸਦੀ ਵਧਾਉਣ ਦੇ ਨਿਰਦੇਸ਼ ਜਾਰੀ ਕੀਤੇ ਹਨ।  ਦੂਜੇ ਪਾਸੇ ਤਿਉਹਾਰੀ ਸੀਜ਼ਨ 'ਚ ਮੁਲਾਜ਼ਮਾਂ ਲਈ ਬੋਨਸ ਦਾ ਵੀ ਐਲਾਨ ਕਰ ਦਿਤਾ ਗਿਆ ਹੈ।

ਵਿਭਾਗ ਦੇ ਨਿਰਦੇਸ਼ਾਂ ਤੇ ਕੇਂਦਰੀ ਅਤੇ ਪ੍ਰਸ਼ਾਸਨ ਦੇ ਮੁਲਾਜ਼ਮਾਂ ਨੂੰ 7000 ਰੁਪਏ ਦਿਤੇ ਜਾਣ ਦੀ ਸੀਲਿੰਗ ਲਈ ਹੈ।  ਬੋਨਸ ਦੀ ਸਹੂਲਤ ਗਰੁੱਪ ਸੀ ਦੇ ਨਾਲ ਨਾਲ ਗਰੁੱਪ ਬੀ ਦੇ ਉਨ੍ਹਾਂ ਮੁਲਾਜ਼ਮਾਂ ਨੂੰ ਮਿਲੇਗੀ ਜੋ ਕਿਸੇ ਹੋਰ ਬੋਨਸ ਸਕੀਮ ਨਾਲ ਲਿੰਕ ਨਹੀਂ ਹਨ। ਵਿਭਾਗ ਨੇ ਇਸ ਬਾਰੇ ਪ੍ਰਸ਼ਾਸਨ ਨੂੰ 17 ਅਕਤੂਬਰ ਨੂੰ ਚਿੱਠੀ ਭੇਜੀ ਸੀ, ਜਿਸ ਮਗਰੋਂ ਪ੍ਰਸ਼ਾਸਨ ਨੇ ਮੰਗਲਵਾਰ ਨੂੰ ਹੁਕਮ ਜਾਰੀ ਕੀਤੇ ਹਨ।

(For more news apart from bonuses have been announced for the government employees news in Punjabi, stay tuned to Rozana Spokesman) 

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement