ਰੇਲਵੇ ਵਲੋਂ ਮੁਸਾਫ਼ਰ ਗੱਡੀਆਂ ਨਾਲ ਚਲਾਏ ਬਿਨਾਂ ਮਾਲ ਗੱਡੀਆਂ ਚਲਾਉਣ ਤੋਂ ਸਾਫ਼ ਨਾਂਹ
Published : Nov 8, 2020, 5:35 am IST
Updated : Nov 8, 2020, 5:35 am IST
SHARE ARTICLE
image
image

ਰੇਲਵੇ ਵਲੋਂ ਮੁਸਾਫ਼ਰ ਗੱਡੀਆਂ ਨਾਲ ਚਲਾਏ ਬਿਨਾਂ ਮਾਲ ਗੱਡੀਆਂ ਚਲਾਉਣ ਤੋਂ ਸਾਫ਼ ਨਾਂਹ

ਰੇਲਵੇ ਮੰਤਰਾਲੇ ਨੇ ਫ਼ਿਲਹਾਲ 12 ਨਵੰਬਰ ਤਕ ਆਵਾਜਾਈ ਬੰਦ ਰੱਖਣ ਦਾ ਫ਼ੈਸਲਾ ਲਿਆ


ਚੰਡੀਗੜ੍ਹ, 7 ਨਵੰਬਰ (ਗੁਰਉਪਦੇਸ਼ ਭੁੱਲਰ): ਪੰਜਾਬ ਸਰਕਾਰ ਦੇ ਸਾਰੇ ਯਤਨਾਂ ਦੇ ਬਾਵਜੂਦ ਹਾਲੇ ਵੀ ਕੇਂਦਰ ਸਰਕਾਰ ਨਾਲ ਰੇਲਾਂ ਚਲਾਉਣ ਨੂੰ ਲੈ ਕੇ ਪਿਆ ਰੇੜਕਾ ਬਰਕਰਾਰ ਹੈ ਅਤੇ ਰੇਲ ਮੰਤਰਾਲੇ ਦੇ ਬਿਆਨਾਂ ਨੂੰ ਗਹੁ ਨਾਲ ਦੇਖੀਏ ਤਾਂ ਫ਼ਿਲਹਾਲ ਪੰਜਾਬ ਵਿਚ ਰੇਲਾਂ ਦੀ ਆਵਾਜਾਈ ਬਹਾਲ ਹੁੰਦੀ ਨਹੀਂ ਲਗਦੀ। ਕੇਂਦਰ ਸਰਕਾਰ ਦੇ ਰੇਲਵੇ ਮੰਤਰਾਲੇ ਨੇ ਇਸ ਮੁੱਦੇ ਨੂੰ ਲੈ ਕੇ ਗੇਂਦ ਹੁਣ ਪੰਜਾਬ ਦੇ ਪਾਲੇ ਵਿਚ ਸੁੱਟ ਦਿਤੀ ਹੈ। ਇਸੇ ਦੌਰਾਨ ਰੇਲ ਮੰਤਰਾਲੇ ਨੇ ਪੰਜਾਬ ਵਿਚ ਰੇਲ ਗੱਡੀਆਂ ਬੰਦ ਰੱਖਣ ਦੀ ਤਰੀਕ ਵਧਾ ਕੇ 12 ਨਵੰਬਰ ਕਰ ਦਿਤੀ ਹੈ। ਪਹਿਲਾਂ ਇਹ ਤਰੀਕ 7 ਨਵੰਬਰ ਤਕ ਸੀ।
ਕੇਂਦਰੀ ਰੇਲ ਮੰਤਰਾਲੇ ਦੇ ਚੇਅਰਮੈਨ ਵੀ.ਕੇ. ਯਾਦਵ ਨੇ ਅੱਜ ਮੁੜ ਵਰਚੂਅਲ ਪ੍ਰੈਸ ਕਾਨਫ਼ਰੰਸ ਕਰ ਕੇ ਬਿਨਾਂ ਮੁਸਾਫ਼ਰ ਗੱਡੀਆਂ ਚਲਾਏ ਸਿਰਫ਼ ਮਾਲ ਗੱਡੀਆਂ ਚਲਾਏ ਜਾਣ ਤੋਂ ਸਾਫ਼ ਨਾਂਹ ਕਰ ਦਿਤੀ ਹੈ। ਉਨ੍ਹਾਂ ਕਿਹਾ ਹੈ ਕਿ ਰੇਲਾਂ ਚਲਣਗੀਆਂ ਤਾਂ ਸਾਰੀਆਂ ਹੀ ਚਲਣਗੀਆਂ। ਮੌਜੂਦਾ ਸਥਿਤੀਆਂ ਵਿਚ ਸਿਰਫ਼ ਮਾਲ ਗੱਡੀਆਂ
ਚਲਾਉਣਾ ਰੇਲਵੇ ਲਈ ਸੰਭਵ ਨਹੀਂ ਕਿਉਂਕਿ ਅਜਿਹਾ ਤਜਰਬਾ 22 ਸਤੰਬਰ ਨੂੰ ਵੀ ਦੋ ਦਿਨ ਮਾਲ ਗੱਡੀਆਂ ਚਲਾ ਕੇ ਕੀਤਾ ਗਿਆ ਸੀ, ਜਿਸ ਦੌਰਾਨ ਕਿਸਾਨਾਂ ਦੀਆਂ ਰੁਕਾਵਟਾਂ ਆ ਜਾਣ ਕਾਰਨ ਹਾਦਸੇ ਹੁੰਦੇ ਟਲੇ ਸਨ। ਉਨ੍ਹਾਂ ਕਿਹਾ ਕਿ ਸਥਿਤੀ ਹੁਣ ਵੀ ਉਹੀ ਹੈ ਅਤੇ ਕਿਸਾਨ ਅੰਦੋਲਨਕਾਰੀ 22 ਥਾਵਾਂ 'ਤੇ ਹਾਲੇ ਵੀ ਰੇਲਵੇ ਸਟੇਸ਼ਨਾਂ ਦੇ ਬਾਹਰ ਬੈਠੇ ਹਨ, ਜੋ ਕਿਸੇ ਸਮੇਂ ਵੀ ਟਰੈਕ ਤੇ ਆ ਕੇ ਰੁਕਾਵਟਾਂ ਪਾ ਸਕਦੇ ਹਨ। ਇਸ ਲਈ ਰੇਲਵੇ ਖੇਤਰ ਨੂੰ ਪੂਰੀ ਤਰ੍ਹਾਂ ਕਿਸਾਨਾਂ ਤੋਂ ਮੁਕਤ ਕਰਵਾਉਣਾ ਪਵੇਗਾ। ਉਨ੍ਹਾਂ ਕਿਹਾ ਕਿ ਸੂਬਾ imageimageਸਰਕਾਰ ਵੀ ਮਾਲ ਗੱਡੀਆਂ ਲਈ ਟਰੈਕ ਖ਼ਾਲੀ ਹੋਣ ਦੀ ਗੱਲ ਆਖ ਰਹੀ ਹੈ ਪਰ ਉਸ ਨੂੰ ਮੁਸਾਫ਼ਰ ਗੱਡੀਆਂ ਲਈ ਵੀ ਸੁਰੱਖਿਆ ਯਕੀਨੀ ਬਣਾਉਣ ਦਾ ਭਰੋਸਾ ਦੇਣਾ ਪਵੇਗਾ ਅਤੇ ਇਸ ਤੋਂ ਬਾਅਦ ਹੀ ਰੇਲਾਂ ਚਲਾਈਆਂ ਜਾ ਸਕਦੀਆਂ ਹਨ। ਇਸ ਤਰ੍ਹਾਂ ਰੇਲਵੇ ਨੂੰ ਹੁਣ ਕਿਸਾਨਾਂ ਦੇ ਰੇਲਵੇ ਸਟੇਸ਼ਨਾਂ ਬਾਹਰ ਲੱਗੇ ਧਰਨਿਆਂ ਤੇ ਵੀ ਇਤਰਾਜ਼ ਹੈ।

SHARE ARTICLE

ਏਜੰਸੀ

Advertisement

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM
Advertisement