ਦੀਨਾ ਨਗਰ 'ਚ ਦੀਵਾਲੀ ਵਾਲੇ ਦਿਨ ਨੌਜਵਾਨ ਦਾ ਕਤਲ, ਦੋ ਨੌਜਵਾਨਾਂ ਦੀ ਹਾਲਤ ਗੰਭੀਰ
Published : Nov 8, 2018, 12:40 pm IST
Updated : Nov 8, 2018, 12:40 pm IST
SHARE ARTICLE
Murder Case
Murder Case

ਦੀਨਾਨਗਰ ਮਗਰਾਲਾ ਰੋਡ ਤੇ ਚੁੰਗੀ ਦੇ ਨਜ਼ਦੀਕ ਦੋ ਗੁੱਟਾਂ ਦੀ ਆਪਸੀ ਰੰਜਿਸ਼ ਤਹਿਤ ਇਕ ਗੁੱਟ ਦੇ ਨੌਜਵਾਨਾਂ ਵਲੋਂ ਗੋਲੀ...

ਗੁਰਦਾਸਪੁਰ (ਪੀਟੀਆਈ) : ਦੀਨਾਨਗਰ ਮਗਰਾਲਾ ਰੋਡ ਤੇ ਚੁੰਗੀ ਦੇ ਨਜ਼ਦੀਕ ਦੋ ਗੁੱਟਾਂ ਦੀ ਆਪਸੀ ਰੰਜਿਸ਼ ਤਹਿਤ ਇਕ ਗੁੱਟ ਦੇ ਨੌਜਵਾਨਾਂ ਵਲੋਂ ਗੋਲੀ ਚਲਾਉਣ ਕਾਰਨ ਇਕ ਨੌਜਵਾਨ ਦੀ ਮੌਤ ਹੋ ਗਈ ਅਤੇ ਦੋ ਗੰਭੀਰ ਜ਼ਖਮੀ ਹੋ ਗਏ। ਇਸ ਸਬੰਧੀ ਦੀਨਾਨਗਰ ਦੇ ਐਸ ਐਚ ਓ ਬਲਦੇਵ ਰਾਜ ਸ਼ਰਮਾ ਨੇ ਦਸਿਆ ਕਿ ਦੀਵਾਲੀ ਵਾਲੀ ਰਾਤ ਲਗਭਗ 8.45 'ਤੇ ਕੁਝ ਵਿਅਕਤੀਆਂ ਵਲੋਂ ਪੁਰਾਣੀ ਰੰਜਿਸ਼ ਤਹਿਤ ਤਿੰਨ ਨੌਜਵਾਨਾਂ 'ਤੇ ਗੋਲੀ ਚਲਾ ਦਿਤੀ।

Murder CaseMurder Case

ਜਿਸ ਨਾਲ ਮਗਰਾਲਾ ਪਿੰਡ ਦਾ ਨਿਵਾਸੀ ਸੁਖਵਿੰਦਰ ਸਿੰਘ ਅਤੇ ਉਸ ਦੇ ਦੋ ਦੋਸਤ ਰਾਹੁਲ ਕੁਮਾਰ ਅਤੇ ਸੂਰਜ ਕੁਮਾਰ ਦੋਵੇਂ ਕਾਲੀ ਮਾਤਾ ਮੰਦਰ ਰੋਡ ਦੇ ਨਿਵਾਸੀ ਹਨ, ਗੰਭੀਰ ਜ਼ਖਮੀ ਹੋ ਗਏ। ਇਸ ਘਟਨਾ ਵਿੱਚ ਮਗਰਾਲਾ ਨਿਵਾਸੀ ਸੁਖਵਿੰਦਰ ਸਿੰਘ ਦੀ ਹਸਪਤਾਲ ਵਿੱਚ ਮੌਤ ਹੋ ਗਈ ਅਤੇ ਗੰਭੀਰ ਜ਼ਖਮੀ ਰਾਹੁਲ ਕੁਮਾਰ ਨੂੰ ਅੰਮ੍ਰਿਤਸਰ ਰੈਫਰ ਕੀਤਾ ਗਿਆ ਹੈ ਤੇ ਸੂਰਜ ਕੁਮਾਰ ਦਾ ਗੁਰਦਾਸਪੁਰ ਵਿਖੇ ਇਲਾਜ ਜਾਰੀ ਹੈ। ਉਨ੍ਹਾਂ ਕਿਹਾ ਕਿ ਪੁਲਿਸ ਵਲੋਂ ਮਾਮਲਾ ਦਰਜ ਕਰਕੇ ਦੋਸ਼ੀਆਂ ਦੀ ਤਲਾਸ਼ ਕੀਤੀ ਜਾ ਰਹੀ ਹੈ।

Murder CaseMurder Case

ਉਕਤ ਘਟਨਾ ਸਬੰਧੀ ਸਥਾਨਕ ਪੁਲਿਸ ਵਲੋਂ ਸੱਤ ਲੋਕਾਂ ਦੇ ਖਿਲਾਫ ਮਾਮਲਾ ਦਰਜ ਕਰਦਿਆਂ ਮੁਲਜਮਾਂ ਦੀ ਭਾਲ ਸ਼ੁਰੂ ਕਰ ਦਿਤੀ ਹੈ। ਘਟਨਾ ਤੋਂ ਬਾਅਦ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿਤੀ ਹੈ ਅਤੇ ਮ੍ਰਿਤਕ ਦੀ ਲਾਸ਼ ਨੂੰ ਆਪਣੇ ਕਬਜ਼ੇ ਵਿੱਚ ਲੈਂਦੀਆਂ ਅਗਲੇਰੀ ਕਾਰਵਾਈ ਸ਼ੁਰੂ ਕਰ ਦਿਤੀ ਹੈ। ਉਕਤ ਘਟਨਾ ਦੌਰਾਨ ਜਖਮੀਆਂ ਨੂੰ ਇਲਾਜ ਲਈ ਸਥਾਨਕ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਹੈ।

Murder of young man in vegetable marketMurder Case

ਜਾਣਕਾਰੀ ਮੁਤਾਬਿਕ ਦੀਨਾਨਗਰ ਦੀ ਮਗਰਾਲਾ ਚੁੰਗੀ ਦੇ ਨਜਦੀਕ ਰਾਤ ਨੌਂ ਵਜੇ ਵਾਪਰੀ ਸਨਸਨੀਖੇਜ਼ ਘਟਨਾ ਵਿੱਚ ਅੱਧੀ ਦਰਜਨ ਦੇ ਕਰੀਬ ਹਥਿਆਰਬੰਦ ਹਮਲਾਵਰ ਉਕਤ ਘਟਨਾ ਨੂੰ ਅੰਜਾਮ ਦੇਣ ਤੋਂ ਬਾਦ  ਮੌਕੇ ਤੋਂ ਫਰਾਰ ਹੋ ਗਏ। ਵਾਰਦਾਤ ਵਿੱਚ ਦਰਜਨ ਤੋਂ ਵੱਧ ਗੋਲੀਆਂ ਚਲਾਈਆਂ ਦੱਸੀਆਂ ਜਾ ਰਹੀਆਂ ਹਨ, ਜਿਨ੍ਹਾਂ ਵਿੱਚੋਂ 6 ਮ੍ਰਿਤਕ ਸੁਖਵਿੰਦਰ ਸਿੰਘ ਨੂੰ 2 ਸੂਰਜ ਦੇ ਅਤੇ 1 ਰਾਹੁਲ ਦੇ ਵੱਜੀਆਂ ਹਨ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement