'ਚਿੱਟਾ ਇਧਰ ਮਿਲਦਾ ਹੈ' ਦੀ ਮਸ਼ਹੂਰੀ ਵਾਲੇ ਪਰਦੇ ਲਾ ਕੇ ਸਰਕਾਰ ਤੇ ਪੁਲਿਸ ਨੂੰ ਚੁਣੌਤੀ
Published : Oct 8, 2022, 6:53 am IST
Updated : Oct 8, 2022, 6:53 am IST
SHARE ARTICLE
image
image

'ਚਿੱਟਾ ਇਧਰ ਮਿਲਦਾ ਹੈ' ਦੀ ਮਸ਼ਹੂਰੀ ਵਾਲੇ ਪਰਦੇ ਲਾ ਕੇ ਸਰਕਾਰ ਤੇ ਪੁਲਿਸ ਨੂੰ ਚੁਣੌਤੀ


ਬਠਿੰਡਾ, 7 ਅਕਤੂਬਰ (ਲੁਭਾਸ਼ ਸਿੰਗਲਾ/ਗੁਰਪ੍ਰੀਤ ਸਿੰਘ) : ਸੂਬੇ ਅੰਦਰੋਂ ਨਸ਼ੇ ਅਤੇ ਖ਼ਾਸ ਕਰ ਚਿੱਟੇ ਦੇ ਖ਼ਾਤਮੇ ਦੇ ਵਾਅਦੇ ਅਤੇ ਦਾਅਵੇ ਨੂੰ  ਲੈ ਕੇ ਸੱਤਾ ਵਿਚ ਆਈ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਰਾਜ ਵਿਚ ਚਿੱਟੇ ਦਾ ਖ਼ਾਤਮਾ ਤਾਂ ਕੀ ਹੋਣਾ ਸੀ, ਉਲਟਾ ਚਿੱਟੇ ਦੇ ਤਸਕਰਾਂ ਨੇ ਸ਼ਰੇਆਮ ਪਿੰਡਾਂ ਅੰਦਰ ਰੇਤ ਦੇ ਖੱਡਿਆਂ ਵਾਂਗ ਚਿੱਟਾ ਇਧਰ ਮਿਲਦਾ ਹੈ, ਦੀ ਮਸ਼ਹੂਰੀ ਦੇ ਬੋਰਡ ਲਗਾਉਣੇ ਸ਼ੁਰੂ ਕਰ ਦਿਤੇ ਹਨ | ਜਿਸ ਤੋਂ ਬਾਅਦ ਪੰਜਾਬ ਦੀਆਂ ਵਿਰੋਧੀ ਪਾਰਟੀਆਂ ਨੇ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ 'ਤੇ ਵਿਅੰਗ ਕਸਣੇ ਸ਼ੁਰੂ ਕਰ ਦਿਤੇ ਹਨ | ਜ਼ਿਲ੍ਹਾ ਬਠਿੰਡਾ ਦੇ ਹਲਕਾ ਮੌੜ ਦੇ ਪਿੰਡ ਭਾਈ ਬਖਤੌਰ ਅੰਦਰ ਅਜਿਹਾ ਮਸ਼ਹੂਰੀ ਵਾਲਾ ਬੋਰਡ ਵਿਖਾਈ ਦਿਤਾ ਜਿਸ ਵਿਚ ਪਿੰਡ ਅੰਦਰਲੇ ਖੇਤਾਂ ਵਿਚ ਦੋ ਡੰਡਿਆਂ 'ਤੇ ਬੰਨ੍ਹੇ ਕਪੜੇ 'ਤੇ ਤੀਰ ਵਾਲਾ ਨਿਸ਼ਾਨ ਪਾ ਕੇ ਚਿੱਟੇ ਪੀਣ ਦੇ ਸ਼ੌਕੀਨਾਂ ਨੂੰ  ਦਰਸ਼ਾਇਆ ਗਿਆ ਹੈ 'ਚਿੱਟਾ ਏਧਰ ਮਿਲਦਾ ਹੈ ਜੀ' ਜੋ ਮੌਜੂਦਾ ਹਾਕਮ ਸਰਕਾਰ ਸਣੇ ਪੁਲਿਸ ਪ੍ਰਸ਼ਾਸਨ ਲਈ ਵੱਡੀ ਚੁਣੌਤੀ ਹੈ | ਇਸ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਭਾਵੇਂ ਹਰਕਤ ਵਿਚ ਆ ਗਿਆ ਹੈ ਪਰ ਅਜੇ ਤਕ ਕੋਈ ਕਾਨੂੰਨੀ ਸਿੰਕਜੇ ਵਿਚ ਫਸਿਆ ਨਜ਼ਰ ਨਹੀਂ ਆ ਰਿਹਾ | ਉਧਰ ਮਾਮਲੇ ਸਬੰਧੀ ਉਪ ਕਪਤਾਨ ਪੁਲਿਸ ਮੌੜ ਬਲਜੀਤ ਸਿੰਘ ਬਰਾੜ ਨੇ ਕਿਹਾ ਕਿ ਮਾਮਲੇ ਦੀ ਤੈਅ ਤਕ ਜਾਇਆ ਜਾਵੇਗਾ, ਕਿਸੇ ਨੂੰ  ਵੀ ਅਜਿਹਾ ਕਰਨ ਦੀ ਇਜਾਜ਼ਤ ਨਹੀ ਦਿਤੀ ਜਾਵੇਗੀ |
7-2ਏ

 

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement