ਸੀਨੀਅਰ ਕਾਂਗਰਸੀ ਵਿਧਾਇਕ ਨੇ ਮੋਦੀ ਨੂੰ  ਲਿਖੀ ਚਿੱਠੀ 'ਚ ਕਿਹਾ
Published : Oct 8, 2021, 7:10 am IST
Updated : Oct 8, 2021, 7:10 am IST
SHARE ARTICLE
image
image

ਸੀਨੀਅਰ ਕਾਂਗਰਸੀ ਵਿਧਾਇਕ ਨੇ ਮੋਦੀ ਨੂੰ  ਲਿਖੀ ਚਿੱਠੀ 'ਚ ਕਿਹਾ

'ਨੋਟਾਂ ਤੋਂ ਹਟਾਉ ਗਾਂਧੀ ਦੀ ਫ਼ੋਟੋ, ਇਨ੍ਹਾਂ ਨੂੰ  ਭਿ੍ਸ਼ਟਾਚਾਰ 

ਕੋਟਾ (ਰਾਜਸਥਾਨ), 7 ਅਕਤੂਬਰ : ਕਾਂਗਰਸ ਦੇ ਸੀਨੀਅਰ ਵਿਧਾਇਕ ਤੇ ਸਾਬਕਾ ਮੰਤਰੀ ਭਰਤ ਸਿੰਘ ਨੇ ਪੀਐਮ ਮੋਦੀ ਨੂੰ  ਚਿੱਠੀ ਲਿਖੀ ਹੈ ਜਿਸ ਨੂੰ  ਲੈ ਕੇ ਕਾਫ਼ੀ ਚਰਚਾ ਹੋ ਰਹੀ ਹੈ | ਕੋਟਾ ਗ੍ਰਾਮੀਣ ਦੇ ਸੰਗੋਦ ਤੋਂ ਕਾਂਗਰਸੀ ਵਿਧਾਇਕ ਭਰਤ ਸਿੰਘ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ  ਲਿਖੀ ਚਿੱਠੀ ਵਿਚ ਮੰਗ ਕੀਤੀ ਕਿ 500 ਤੇ 2000 ਰੁਪਏ ਦੇ ਨੋਟਾਂ ਤੋਂ ਗਾਂਧੀ ਦੀ ਫ਼ੋਟੋ ਨੂੰ  ਹਟਾਇਆ ਜਾਣਾ ਚਾਹੀਦਾ ਹੈ ਕਿਉਂਕਿ ਇਨ੍ਹਾਂ ਦੀ ਵਰਤੋਂ ਭਿ੍ਹਸ਼ਟਾਚਾਰ ਲਈ ਕੀਤੀ ਜਾ ਰਹੀ ਹੈ | 
ਭਰਤ ਸਿੰਘ ਨੇ ਚਿੱਠੀ ਵਿਚ ਲਿਖਿਆ ਕਿ ਮਹਾਤਮਾ ਗਾਂਧੀ ਸੱਚ ਦੇ ਪ੍ਰਤੀਕ ਹਨ ਤੇ ਭਾਰਤੀ ਰਿਜ਼ਰਵ ਬੈਂਕ ਦੇ 500 ਤੇ 2000 ਦੇ ਨੋਟਾਂ 'ਤੇ ਮਹਾਤਮਾ ਗਾਂਧੀ ਦਾ ਚਿੱਤਰ ਹੁੰਦਾ ਹੈ | ਨਾਲ ਹੀ ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਨੋਟਾਂ ਦੀ ਵਰਤੋਂ ਰਿਸ਼ਵਤ ਲੈਣ-ਦੇਣ ਲਈ ਕੀਤੀ ਜਾਂਦੀ ਹੈ | 
ਇਸ ਲਈ ਉਨ੍ਹਾਂ ਨੇ ਮੋਦੀ ਨੂੰ  ਸਲਾਹ ਦਿੰਦੇ ਹੋਏ ਕਿਹਾ ਕਿ 500 ਤੇ 2000 ਦੇ ਨੋਟ ਤੋਂ ਗਾਂਧੀ ਜੀ ਦੀ ਫੋਟੋ ਹਟਾ ਕੇ ਸਿਰਫ਼ ਚਸ਼ਮੇ ਜਾਂ ਅਸ਼ੋਕਾ ਚੱਕਰ ਦੀ ਤਸਵੀਰ ਨੂੰ  ਲਗਾਉਣਾ ਚਾਹੀਦੀ ਹੈ | ਚਿੱਠੀ ਵਿਚ ਲਿਖਿਆ ਕਿ 75 ਸਾਲ ਦੇ ਦੇਸ਼ ਤੇ ਸਮਾਜ ਵਿਚ ਭਿ੍ਸ਼ਟਾਚਾਰ ਫੈਲ ਗਿਆ ਹੈ | 
ਇਸ ਭਿ੍ਸ਼ਟਾਚਾਰ ਨੂੰ  ਰੋਕਣ ਲਈ ਰਾਜਸਥਾਨ ਵਿਚ ਏਸੀਬੀ ਵਿਭਾਗ ਅਪਣਾ ਕੰਮ ਕਰ ਰਿਹਾ ਹੈ | ਨਾਲ ਹੀ ਪ੍ਰਦੇ ਵਿਚ ਪਿਛਲੇ 2 ਸਾਲਾਂ ਵਿਚ ਜਨਵਰੀ 2019 ਤੋਂ 31 ਦਸਬੰਰ 616 ਟਰੈਪ ਕਰ ਦਰਜ ਕੀਤੇ ਗਏ ਹਨ |
ਏਸੀਬੀ ਵਿਭਾਗ ਦੁਆਰਾ ਫ਼ਸਾਉਣ ਵਿਚ, ਰਿਸ਼ਵਤ ਦੀ ਰਕਮ 500 ਤੇ 2000 ਦੇ ਨੋਟਾਂ ਦੀ ਨਕਦੀ ਵਿਚ ਵਰਤੀ ਜਾਂਦੀ ਹੈ ਤੇ ਮਹਾਤਮਾ ਗਾਂਧੀ ਦੀ ਫ਼ੋਟੋ ਵਾਲੇ 500 ਤੇ 2000 ਦੇ ਵੱਡੇ ਨੋਟ ਬਾਰਾਂ, ਸ਼ਰਾਬ ਪਾਰਟੀਆਂ ਤੇ ਹੋਰ ਪਾਰਟੀਆਂ ਵਿਚ ਨੱਚਣ ਲਈ ਦੁਰਵਰਤੋਂ ਕੀਤੀ ਜਾਂਦੀ ਹੈ | ਇਨ੍ਹਾਂ ਨੋਟਾਂ 'ਤੇ ਮਹਾਤਮਾ ਗਾਂਧੀ ਦੀ ਫ਼ੋਟੋ ਛਪੀ ਹੋਈ ਹੈ ਅਤੇ ਇਹ ਗਾਂਧੀ ਜੀ ਦੇ ਸਨਮਾਨ ਨੂੰ  ਠੇਸ ਪਹੁੰਚਾਉਂਦੀ ਹੈ | ਇਸ ਨਾਲ ਹੀ ਭਰਤ ਸਿੰਘ ਨੇ ਲਿਖਿਆ ਕਿ ਗਾਂਧੀ ਦੀ ਤਸਵੀਰ ਸਿਰਫ਼ 5, 10, 20, 50, 100 ਤੇ 200 ਦੇ ਨੋਟਾਂ 'ਤੇ ਛਪੀ ਹੋਣੀ ਚਾਹੀਦੀ ਹੈ | ਇਨ੍ਹਾਂ ਛੋਟੇ ਨੋਟਾਂ ਬਾਰੇ ਉਨ੍ਹਾਂ ਕਿਹਾ ਕਿ ਇਹ ਨੋਟ ਗ਼ਰੀਬਾਂ ਲਈ ਲਾਭਦਾਇਕ ਹਨ |     (ਏਜੰਸੀ)

SHARE ARTICLE

ਏਜੰਸੀ

Advertisement

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM
Advertisement