ਜਾਖੜ ਨੇ ਬਾਸਮਤੀ ਨਿਰਯਾਤਕਾਂ ਅਤੇ ਚੌਲ ਸਨਅਤ ਨੂੰ ਦਿਤਾ ਭਰੋਸਾ
Published : Sep 8, 2020, 12:52 am IST
Updated : Sep 8, 2020, 12:52 am IST
SHARE ARTICLE
image
image

ਜਾਖੜ ਨੇ ਬਾਸਮਤੀ ਨਿਰਯਾਤਕਾਂ ਅਤੇ ਚੌਲ ਸਨਅਤ ਨੂੰ ਦਿਤਾ ਭਰੋਸਾ

ਚੰਡੀਗੜ੍ਹ, 7 ਸਤੰਬਰ (ਸਪੋਕਸਮੈਨ ਸਮਾਚਾਰ ਸੇਵਾ): ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਨੇ ਆਖਿਆ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਗੱਲ ਕਰ ਕੇ ਬਾਸਮਤੀ ਇੰਡਸਟਰੀ ਦੀਆਂ ਮੁਸ਼ਕਲਾਂ ਦਾ ਹੱਲ ਕਰਵਾਇਆ ਜਾਵੇਗਾ। ਨਾਲ ਹੀ ਉਨ੍ਹਾਂ ਕਿਹਾ ਕਿ ਚੌਲ ਸਨਅਤ ਦੀਆਂ ਬੈਂਕ ਗਰੰਟੀ ਅਤੇ ਲੇਵੀ ਸਕਿਉਰਟੀ ਨਾਲ ਸਬੰਧਤ ਮੁਸ਼ਕਲਾਂ ਦਾ ਵੀ ਹੱਲ ਕਰਵਾਇਆ ਜਾਵੇਗਾ।  ਉਨ੍ਹਾਂ ਇਹ ਗੱਲ ਉਨ੍ਹਾਂ ਨੂੰ ਮਿਲਣ ਪੁੱਜੇ ਪੰਜਾਬ ਬਾਸਮਤੀ ਰਾਇਸ ਮਿਲਰਜ਼ ਅਤੇ ਔਕਸਪੋਰਟਰ ਐਸੋਸੀਏਸ਼ਨ ਅਤੇ ਪੰਜਾਬ ਰਾਇਸ ਇੰਡਸਟਰੀ ਐਸੋਸੀਏਸ਼ਨ ਦੇ ਵਫ਼ਦ ਨੂੰ ਕਹੀ। ਇਸ ਮੌਕੋ ਜਲਾਲਾਬਾਦ ਦੇ ਵਿਧਾਇਕ ਰਮਿੰਦਰ ਆਂਵਲਾ ਅਤੇ ਫ਼ਾਜ਼ਿਲਕਾ ਦੇ ਕਾਰਜਕਾਰੀ ਜ਼ਿਲ੍ਹਾ ਪ੍ਰਧਾਨ ਰੰਜਮ ਕਾਮਰਾ ਵੀ ਹਾਜ਼ਰ ਸਨ। ਇਸ ਮੌਕੇ ਪੰਜਾਬ ਬਾਸਮਤੀ ਰਾਇਸ ਮਿਲਰਜ਼ ਅਤੇ ਔਕਸਪੋਰਟਰ ਐਸੋਸੀਏਸ਼ਨ ਦੇ ਪ੍ਰਧਾਨ ਬਾਲ ਕ੍ਰਿਸ਼ਨ ਨੇ ਕਿਹਾ ਕਿ ਪੰਜਾਬ ਦੇ ਬਾਸਮਤੀ ਨੂੰ ਨਿਰਯਾਤ ਕਰਨ ਵਿਚ ਉਨ੍ਹਾਂ ਦਾ ਲਾਗਤ ਖ਼ਰਚਾ ਜ਼ਿਆਦਾ ਬੈਠਦਾ ਹੈ ਜਿਸ ਕਾਰਨ ਦੂਜੇ ਸੂਬਿਆਂ ਦੇ ਮੁਕਾਬਲੇ ਪੰਜਾਬ ਦੀ ਬਾਸਮਤੀ ਰਾਇਸ ਸਨਅਤ ਬਾਸਮਤੀ ਦੇ ਨਿਰਯਾਤ ਵਿਚ ਪਿਛੜ ਜਾਵੇਗੀ। ਪੰਜਾਬ ਰਾਇਸ ਇੰਡਸਟਰੀ ਐਸੋਸੀਏਸ਼ਨ ਦੇ ਪ੍ਰਧਾਨ ਭਾਰਤ ਭੂਸ਼ਣ ਬਿੰਟਾ ਨੇ ਚੌਲ ਸਨਅਤ ਦੀਆਂ ਲੇਵੀ ਸਕਿਉਰਟੀ, ਬੈਂਕ ਗਰੰਟੀ ਆਦਿ ਸਬੰਧੀ ਮੰਗਾਂ ਵੀ ਰੱਖੀਆਂ। ਇਸ 'ਤੇ ਜਾਖੜ ਨੇ ਭਰੋਸਾ ਦਿਤਾ ਕਿ ਪੰਜਾਬ ਸਰਕਾਰ ਕੋਲ ਉਨ੍ਹਾਂ ਦੀਆਂ ਮੰਗਾਂ ਪ੍ਰਭਾਵੀ ਤਰੀਕੇ ਨਾਲ ਉਠਾ ਕੇ ਉਨ੍ਹਾਂ ਦਾ ਹੱਲ ਕਰਵਾਇਆ ਜਾਵੇਗਾ।

ਜਾਖੜ ਨੇ ਕਿਹਾ ਕਿ ਬਾਸਮਤੀ ਦੇ ਟੈਕਸ ਦੀਆਂ ਦਰਾਂ ਸਾਰੇ ਸੂਬਿਆਂ ਵਿਚ ਇਕਸਮਾਨ ਹੋਣ ਤਾਂ ਹੀ ਪੰਜਾਬ ਦੀ ਸਨਅਤ ਕੌਮੀ ਅਤੇ ਕੌਮਾਂਤਰੀ ਪੱਧਰ 'ਤੇ ਮੁਕਾਬਲਾ ਕਰ ਸਕਦੀ ਹੈ। ਉਨ੍ਹਾਂ ਕਿਹਾ ਕਿ ਇਸ ਲਈ ਉਹ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਮਿਲ ਕੇ ਸਨਅਤਾਂ ਦੀਆਂ ਮੰਗਾਂ ਨੂੰ ਵਿਸਥਾਰ ਨਾਲ ਜਾਣੂ ਕਰਵਾਉਣਗੇ।
 

SHARE ARTICLE

ਏਜੰਸੀ

Advertisement

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM
Advertisement