Ghulla Brahmin Sarpanch: ਦੀਨਾਨਗਰ ਦੇ ਪਿੰਡ ਘੁੱਲਾ ਬ੍ਰਾਹਮਣਾ ਦੇ ਨੌਜਵਾਨ ਸਰਪੰਚ ਤੇ ਉਸ ਦੇ ਚਚੇਰੇ ਭਰਾ ਦੀ ਮੌਤ
Published : Jun 8, 2025, 10:50 am IST
Updated : Jun 8, 2025, 3:23 pm IST
SHARE ARTICLE
 village Ghulla Brahmin sarpanch and his cousin death News
village Ghulla Brahmin sarpanch and his cousin death News

ਸਰਪੰਚ ਕੇਸ਼ਵ ਆਨੰਦ ਕਿਸ਼ੋਰ ਤੇ ਹਰਸ਼ ਵਜੋਂ ਹੋਈ ਮ੍ਰਿਤਕਾਂ ਦੀ ਪਛਾਣ

 village Ghulla Brahmin sarpanch and his cousin death News: ਪਠਾਨਕੋਟ ਤੋਂ ਦੁਖਦਾਈ ਖਬਰ ਸਾਹਮਣੇ ਆਈ ਹੈ। ਇਥੇ ਦੀਨਾਨਗਰ ਦੇ ਪਿੰਡ ਘੁੱਲਾ ਬ੍ਰਾਹਮਣਾ ਦੇ ਨੌਜਵਾਨ ਸਰਪੰਚ ਅਤੇ ਉਸ ਦੇ ਚਚੇਰੇ ਭਰਾ ਦੀ ਸੜਕ ਹਾਦਸੇ ਵਿਚ ਮੌਤ ਹੋ ਗਈ। ਹਾਦਸੇ ਦੀ ਖ਼ਬਰ ਫੈਲਦਿਆਂ ਹੀ ਖੇਤਰ ਅੰਦਰ ਸੋਗ ਦੀ ਲਹਿਰ ਦੌੜ ਗਈ।

ਪ੍ਰਾਪਤ ਜਾਣਕਾਰੀ ਅਨੁਸਾਰ ਮ੍ਰਿਤਕ ਨੌਜਵਾਨ ਕੇਸ਼ਵ ਆਨੰਦ ਕਿਸ਼ੋਰ (35) ਪੁੱਤਰ ਕਮਲ ਕਿਸ਼ੋਰ, ਜੋ ਕਿ ਪਿੰਡ ਘੁੱਲਾ ਬ੍ਰਾਹਮਣਾ ਦਾ ਮੌਜੂਦਾ ਸਰਪੰਚ ਸੀ ਲੰਘੀ ਰਾਤ ਅਪਣੇ ਚਚੇਰੇ ਭਰਾ ਹਰਸ਼ (28) ਪੁੱਤਰ ਭਾਰਤੀ ਸ਼ਰਮਾ ਵਾਸੀ ਘੁੱਲਾ ਬ੍ਰਾਹਮਣਾ ਨਾਲ ਅਪਣੀ ਕਾਰ ਨੰਬਰ ਪੀਬੀ 06 ਏਐਕਸ 9103 ਤੇ ਸਵਾਰ ਹੋ ਕੇ ਕਿਸੇ ਕੰਮ ਲਈ ਪਠਾਨਕੋਟ ਜਾ ਰਿਹਾ ਸੀ।

ਜਿਵੇਂ ਹੀ ਕੇਸ਼ਵ ਅਤੇ ਉਸ ਦਾ ਚਚੇਰਾ ਭਰਾ ਮਲਕਪੁਰ ਚੌਕ ਦੇ ਨੇੜੇ ਪੁੱਜੇ ਤਾਂ ਪਿੱਛੋਂ ਆਈ ਇਕ ਤੇਜ਼ ਰਫਤਾਰ ਟੂਰਿਸਟ ਬੱਸ ਨੇ ਕਾਰ ਨੂੰ ਅਪਣੀ ਲਪੇਟ ਵਿੱਚ ਲੈ ਲਿਆ। ਹਾਦਸਾ ਇੰਨਾ ਜ਼ਬਰਦਸਤ ਸੀ ਕਿ ਸਰਪੰਚ ਕੇਸ਼ਵ ਆਨੰਦ ਕਿਸ਼ੋਰ ਦੀ ਤਾਂ ਮੌਕੇ ਤੇ ਹੀ ਮੌਤ ਹੋ ਗਈ ਜਦੋਂ ਕਿ ਹਾਦਸੇ ਵਿੱਚ ਗੰਭੀਰ ਜ਼ਖ਼ਮੀ ਹੋਏ ਹਰਸ਼ ਨੂੰ ਨੇੜੇ ਦੇ ਐਸਕੇਆਰ ਹਸਪਤਾਲ ਵਿਖੇ ਇਲਾਜ ਲਈ ਲਿਜਾਇਆ ਗਿਆ ਜਿਥੇ ਉਸ ਨੇ ਇਲਾਜ ਦੌਰਾਨ ਦਮ ਤੋੜ ਦਿੱਤਾ।
 

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement