Poster Bajinder News : FIR ਹੋਣ ਤੋਂ ਬਾਅਦ ਪਾਸਟਰ ਬਜਿੰਦਰ ਨੂੰ ਸਜ਼ਾ ਕਰਾਉਣ ਵਾਲੀ ਮਹਿਲਾ ਦੇ ਪਤੀ ਨੇ ਖ਼ੁਦ ਬੇਕਸੂਰ ਦਸਿਆ

By : BALJINDERK

Published : Jun 8, 2025, 6:25 pm IST
Updated : Jun 8, 2025, 6:25 pm IST
SHARE ARTICLE
 FIR ਹੋਣ ਤੋਂ ਬਾਅਦ ਪਾਸਟਰ ਬਜਿੰਦਰ ਨੂੰ ਸਜ਼ਾ ਕਰਾਉਣ ਵਾਲੀ ਮਹਿਲਾ ਦੇ ਪਤੀ ਨੇ ਖ਼ੁਦ ਬੇਕਸੂਰ ਦਸਿਆ
FIR ਹੋਣ ਤੋਂ ਬਾਅਦ ਪਾਸਟਰ ਬਜਿੰਦਰ ਨੂੰ ਸਜ਼ਾ ਕਰਾਉਣ ਵਾਲੀ ਮਹਿਲਾ ਦੇ ਪਤੀ ਨੇ ਖ਼ੁਦ ਬੇਕਸੂਰ ਦਸਿਆ

Poster Bajinder News : ‘‘ਮੈਂ ਹਰ ਵੇਲੇ ਪੁਲਿਸ ਦੀ ਨਿਗਰਾਨੀ ’ਚ ਰਹਿੰਦਾ ਹਾਂ’’, ‘‘FIR ’ਚ ਕਿਸੇ ਕੁੜੀ ਦਾ ਜ਼ਿਕਰ ਕਿਉਂ ਨਹੀਂ ’

Poster Bajinder News in Punjabi : ਪਾਸਟਰ ਬਜਿੰਦਰ ਨੂੰ ਸਜ਼ਾ ਕਰਾਉਣ ਵਾਲੀ ਮਹਿਲਾ ਅਤੇ ਪਤੀ 'ਤੇ ਗੈਂਗਰੇਪ ਦੀ FIR ਤੋਂ ਬਾਅਦ ਉਨ੍ਹਾਂ ਨੇ ਖ਼ੁਦ  ਬੇਕਸੂਰ ਦਸਿਆ ਹੈ। ਰੋਜ਼ਾਨਾ ਸਪੋਕਸਮੈਨ ਨਾਲ ਇਕ ਗੱਲਬਾਤ ’ਚ ਮਹਿਲਾ ਦੇ ਪਤੀ ਰੌਕੀ ਨੇ ਕਿਹਾ, ‘‘ਮੈਂ 'ਆਪਣੀ ਜ਼ਿੰਦਗੀ 'ਚ ਕਦੇ ਵੀ ਹਿਮਾਚਲ ਪ੍ਰਦੇਸ਼ ਦੇ ਮੰਡੀ ਜ਼ਿਲ੍ਹੇ ’ਚ ਨਹੀਂ ਗਿਆ। ਮੈਨੂੰ ਸੁਰੱਖਿਆ ਮਿਲੀ ਹੋਈ ਹੈ, ਹਰ ਜਗ੍ਹਾ ਦੱਸ ਕੇ ਜਾਣਾ ਪੈਂਦਾ ਹੈ।’’

ਰੋਕੀ ਨੇ ਅੱਗੇ ਕਿਹਾ, ‘‘ਜਿਸ ਹਿਸਾਬ ਨਾਲ ਮੇਰੇ ’ਤੇ ਇਹ ਕੇਸ ਪਾ ਰਿਹੈ ਹਨ ਮੈਨੂੰ ਆਪ ਨਹੀਂ ਪਤਾ ਮੈਂ ਕਿੰਨੇ ਰੇਪ ਕੀਤੇ ਹਨ, ਐਡਾ ਕਿੱਡਾ ਮੈਂ ਸ਼ਕਤੀਮਾਨ ਹਾਂ, ਮੈਂ ਵਿਆਹਿਆ ਬੰਦਾ ਹਾਂ। ਮੈਨੂੰ ਮਾਣਯੋਗ ਹਾਈ ਕੋਰਟ ਵਲੋਂ ਦੋ ਗੰਨਮੈਨ ਮਿਲੇ ਹੋਏ ਹਨ। ਮੈਂ ਤੇ ਮੇਰੀ ਪਤਨੀ 24 ਘੰਟੇ ਅਸੀਂ ਪੁਲਿਸ ਦੀ ਨਜ਼ਰ ਵਿਚ ਹਾਂ।’’

ਉਨ੍ਹਾਂ ਅੱਗੇ ਕਿਹਾ, ‘‘ਜਦੋਂ ਐਸ.ਐਚ.ਓ. FIR ਦਰਜ ਕਰ ਰਿਹਾ ਹੈ ਤਾਂ ਉਸ ਨੇ ਇੱਕ ਵੀ ਕੁੜੀ ਦਾ ਜ਼ਿਕਰ ਨਹੀਂ ਦਿੱਤਾ, ਸਿੱਧਾ ਨਾਵਾਂ ’ਤੇ ਐਫ.ਆਈ.ਆਰ. ਦਰਜ ਕਰ ਦਿੱਤੀ ਕਿੰਨਾ ਵੱਡਾ ਧੱਕਾ ਕੀਤਾ ਜਾ ਰਿਹਾ ਹੈ।’’

ਪਾਸਟਰ ਬਜਿੰਦਰ ਨੂੰ ਸਜ਼ਾ ਕਰਾਉਣ ਵਾਲੀ ਮਹਿਲਾ ਨੇ ਗੱਲਬਾਤ ਦੌਰਾਨ ਦੱਸਿਆ, ‘‘ਜਦੋਂ ਦਾ ਬਜਿੰਦਰ ਜੇਲ ’ਚ ਬੰਦ ਹੈ ਉਦੋਂ ਤੋਂ ਸਾਡੇ ’ਤੇ ਹੋਰ ਵੀ ਕਈ ਝੂਠੀਆਂ ਸ਼ਿਕਾਇਤ ਦਰਜ ਕਰਵਾਈਆ ਗਈਆਂ ਹਨ।  ਮੈਂ ਖੁ਼ਦ ਸਮਝ ਨਹੀਂ ਆਉਂਦੀ ਕਿ ਪੁਲਿਸ ਕਿਸ ਆਧਾਰ ’ਤੇ ਐਫ਼.ਆਈ.ਆਰ. ਕਰ ਰਹੀ ਹੈ।’’

(For more news apart from  Statement husband woman who got Pastor Bajinder punished after FIR was filed  News in Punjabi, stay tuned to Rozana Spokesman)

 

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement