Samana DSP Transfer: CM ਭਗਵੰਤ ਮਾਨ ਦੇ ਸਮਾਣਾ ਦੌਰੇ ਤੋਂ ਬਾਅਦ ਡੀਐਸਪੀ 'ਤੇ ਡਿੱਗੀ ਗਾਜ਼, ਕੀਤਾ ਤਬਾਦਲ
Published : Jun 8, 2025, 10:02 am IST
Updated : Jun 8, 2025, 10:02 am IST
SHARE ARTICLE
Samana DSP Transfer News in punjabi
Samana DSP Transfer News in punjabi

Samana DSP Transfer: ਸਰਹੱਦੀ ਇਲਾਕੇ ਪਠਾਨਕੋਟ ਵਿੱਚ ਕੀਤਾ ਤਾਇਨਾਤ

CM ਭਗਵੰਤ ਮਾਨ ਦੇ ਸਮਾਣਾ ਦੌਰੇ ਤੋਂ ਬਾਅਦ ਡੀਐਸਪੀ ਗੁਰੂ ਇਕਬਾਲ ਸਿੰਘ ਸਿਕੰਦ ਉਤੇ ਗਾਜ਼ ਡਿੱਗ ਗਈ ਹੈ। ਮੁੱਖ ਮੰਤਰੀ ਭਗਵੰਤ ਮਾਨ ਦੇ ਦੌਰੇ ਤੋਂ ਬਾਅਦ ਡੀਐਸਪੀ ਗੁਰੂ ਇਕਬਾਲ ਸਿੰਘ ਸਿਕੰਦ ਦਾ ਤਬਾਦਲਾ ਕੀਤਾ ਗਿਆ। ਉਨ੍ਹਾਂ ਨੂੰ ਹੁਣ ਪਠਾਨਕੋਟ ਖੇਤਰ ਵਿੱਚ ਤਾਇਨਾਤ ਕੀਤਾ ਗਿਆ ਹੈ।

ਸੀਐਮ ਭਗਵੰਤ ਮਾਨ ਦੀ ਇਸ ਕਾਰਵਾਈ ਕਾਰਨ ਸਮਾਣਾ ਦੇ ਆਮ ਲੋਕਾਂ ਖਾਸ ਕਰਕੇ ਪੀੜਤ ਪਰਿਵਾਰਾਂ ਨੂੰ ਹੁਣ ਉਮੀਦ ਜਾਗੀ ਹੈ ਕਿ ਉਨ੍ਹਾਂ ਨੂੰ ਜਲਦੀ ਇਨਸਾਫ਼ ਮਿਲੇਗਾ ਕਿਉਂਕਿ ਪੂਰੇ ਮਾਮਲੇ ਵਿੱਚ ਦੇਰੀ ਕਰਨ ਵਾਲੇ ਡੀਐਸਪੀ ਦਾ ਤਬਾਦਲਾ ਪਠਾਨਕੋਟ ਦੇ ਸਰਹੱਦੀ ਖੇਤਰ ਵਿੱਚ ਕਰ ਦਿੱਤਾ ਗਿਆ ਹੈ ਅਤੇ ਉਨ੍ਹਾਂ ਦੀ ਥਾਂ 'ਤੇ ਭੇਜੇ ਗਏ ਅਧਿਕਾਰੀ ਨੂੰ ਸਪੱਸ਼ਟ ਹੁਕਮ ਹਨ ਕਿ ਇਸ ਪੂਰੇ ਮਾਮਲੇ ਵਿੱਚ ਜਲਦੀ ਤੋਂ ਜਲਦੀ ਕਾਰਵਾਈ ਕੀਤੀ ਜਾਵੇ ਅਤੇ ਪੀੜਤ ਪਰਿਵਾਰਾਂ ਨੂੰ ਤੁਰੰਤ ਇਨਸਾਫ਼ ਦਿੱਤਾ ਜਾਵੇ।

ਦੱਸ ਦੇਈਏ ਕਿ ਪਿਛਲੇ ਦਿਨੀਂ ਸਮਾਣਾ ਵਿੱਚ ਹੋਏ ਦਰਦਨਾਕ ਸੜਕ ਹਾਦਸੇ ਵਿੱਚ 7 ਸਕੂਲੀ ਬੱਚਿਆਂ ਦੀ ਮੌਤ ਹੋ ਗਈ ਸੀ। ਘਟਨਾ ਦੇ ਅਸਲ ਦੋਸ਼ੀਆਂ ਨੂੰ ਗ੍ਰਿਫਤਾਰ ਦੀ ਮੰਗ ਨੂੰ ਲੈ ਕੇ ਮ੍ਰਿਤਕ ਬੱਚਿਆਂ ਦੇ ਮਾਤਾ ਪਿਤਾ, ਸਮਾਣਾ ਦੇ ਲੋਕ, ਕਿਸਾਨ ਜਥੇਬੰਦੀਆਂ ਅਤੇ ਸਿਆਸੀ ਲੀਡਰਾਂ ਵੱਲੋਂ ਇਕੱਠੇ ਹੋਕੇ ਸਮਾਣਾ ਵਿੱਚ ਧਰਨਾ ਲਗਾਇਆ ਗਿਆ ਸੀ।

ਇਸ ਮੌਕੇ ਧਰਨਾਕਾਰੀਆਂ ਨੇ ਚਿਤਾਵਨੀ ਦਿੱਤੀ ਦੀ ਕਿ ਜਦੋਂ ਤੱਕ ਇਨਸਾਫ਼ ਨਹੀਂ ਮਿਲਦਾ ਉਦੋਂ ਤੱਕ ਪਟਿਆਲਾ ਪੁਲਿਸ ਖਿਲਾਫ਼ ਰੋਸ ਪ੍ਰਦਰਸ਼ਨ ਕਰਦੇ ਰਹਿਣਗੇ। ਇਸ ਮਗਰੋਂ ਮੁੱਖ ਮੰਤਰੀ ਭਗਵੰਤ ਮਾਨ ਨੇ ਕੱਲ੍ਹ ਪੀੜਤ ਪਰਿਵਾਰਾਂ ਨਾਲ ਮੁਲਾਕਾਤ ਕੀਤੀ ਸੀ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement