Lizard in ice cream: ਲੁਧਿਆਣਾ ’ਚ ਆਈਸਕ੍ਰੀਮ ਖਾਂਦੇ ਸਮੇਂ ਵਿਚੋਂ ਨਿਕਲੀ ਛਿਪਕਲੀ, ਸੱਤ ਸਾਲਾ ਬੱਚਾ ਹਸਪਤਾਲ ’ਚ ਦਾਖ਼ਲ

By : PARKASH

Published : Jun 8, 2025, 1:21 pm IST
Updated : Jun 8, 2025, 1:21 pm IST
SHARE ARTICLE
A lizard came out of an ice cream vendor in Ludhiana, seven-year-old child admitted to the hospital
A lizard came out of an ice cream vendor in Ludhiana, seven-year-old child admitted to the hospital

Lizard in ice cream: ਆਈਸਕ੍ਰੀਮ ਵੇਚਣ ਵਾਲਾ ਕਾਬੂ, ਜ਼ਿਲ੍ਹਾ ਸਿਹਤ ਅਧਿਕਾਰੀ ਨੇ ਮਾਮਲੇ ਨੂੰ ਦਸਿਆ ਗੰਭੀਰ

 

Lizard in ice cream : ਲੁਧਿਆਣਾ ਦੇ ਗਿਆਸਪੁਰਾ ਦੇ ਸੁੰਦਰ ਨਗਰ ’ਚ ਆਈਸਕ੍ਰੀਮ ਵਿੱਚ ਛਿਪਕਲੀ ਮਿਲਣ ਤੋਂ ਬਾਅਦ ਹੰਗਾਮਾ ਹੋ ਗਿਆ। ਇੱਕ ਸੱਤ ਸਾਲ ਦੇ ਬੱਚੇ ਨੇ ਗਲੀ ਵਿਚ ਆਈਸਕ੍ਰੀਮ ਵਿਚੇਣ ਵਾਲੇ ਤੋਂ 20 ਰੁਪਏ ਦੀਆਂ ਦੋ ਚੋਕੋ ਬਾਰ ਕੁਲਫ਼ੀਆਂ ਖ਼੍ਰੀਦੀਆਂ ਸਨ। ਜਦੋਂ ਬੱਚਾ ਕਟੋਰੀ ਵਿਚ ਆਈਸਕ੍ਰੀਮ ਰੱਖ ਕੇ ਖਾ ਰਿਹਾ ਸੀ, ਤਾਂ ਉਸ ਨੇ ਕਟੋਰੀ ਵਿਚ ਇੱਕ ਛਿਪਕਲੀ ਦੇਖੀ ਅਤੇ ਤੁਰੰਤ ਅਪਣੇ ਘਰ ਵਾਲਿਆਂ ਨੂੰ ਦਸਿਆ।

ਘਟਨਾ ਤੋਂ ਬਾਅਦ, ਸਥਾਨਕ ਲੋਕਾਂ ਨੇ ਆਈਸਕ੍ਰੀਮ ਵੇਚਣ ਵਾਲੇ ਨੂੰ ਫੜ ਲਿਆ। ਹਾਲਾਂਕਿ, ਵੇਚਣ ਵਾਲੇ ਨੇ ਇਹ ਕਹਿ ਕੇ ਆਪਣਾ ਬਚਾਅ ਕੀਤਾ ਕਿ ਆਈਸਕ੍ਰੀਮ ਕੰਪਨੀ ਤੋਂ ਪੈਕ ਕੀਤੀ ਜਾਂਦੀ ਹੈ। ਬੱਚੇ ਦੀ ਦਾਦੀ ਦੇ ਕਹਿਣ ਦੇ ਬਾਵਜੂਦ, ਵੇਚਣ ਵਾਲਾ ਇਲਾਕੇ ਵਿੱਚ ਆਈਸ ਕਰੀਮ ਵੇਚਦਾ ਰਿਹਾ, ਜਿਸ ਤੋਂ ਬਾਅਦ ਸਥਾਨਕ ਲੋਕਾਂ ਨੇ ਉਸਨੂੰ ਦੁਬਾਰਾ ਫੜ ਲਿਆ। ਸਿਹਤ ਵਿਭਾਗ ਦੇ ਡੀਐਚਓ ਨੇ ਕਿਹਾ ਹੈ ਕਿ ਅੱਜ ਆਈਸਕ੍ਰੀਮ ਦੇ ਨਮੂਨੇ ਇਕੱਠੇ ਕੀਤੇ ਜਾਣਗੇ।

ਗਿਆਸਪੁਰਾ ਦੇ ਸੁੰਦਰ ਨਗਰ ਦੇ ਨਿਵਾਸੀ ਨਰਿੰਦਰ ਕੁਮਾਰ ਨੇ ਕਿਹਾ ਕਿ ਇੱਕ ਵਿਅਕਤੀ ਮਿਲਕ ਬੈੱਲ ਨਾਮਕ ਇੱਕ ਗੱਡੀ ਵਿੱਚ ਆਈਸ ਕਰੀਮ ਵੇਚ ਰਿਹਾ ਸੀ। ਬੱਚੇ ਨੇ ਆਈਸਕ੍ਰੀਮ ਖ਼ਰੀਦੀ। ਆਈਸਕ੍ਰੀਮ ਖਾਂਦੇ ਸਮੇਂ, ਕਟੋਰੇ ਵਿੱਚ ਇੱਕ ਛਿਪਕਲੀ ਦਿਖਾਈ ਦਿੱਤੀ। ਬੱਚੇ ਦੀ ਹਾਲਤ ਨਾ ਵਿਗੜੇ ਇਸ ਲਈ ਇਸ ਲਈ ਉਸਨੂੰ ਤੁਰਤ ਇੱਕ ਨਿੱਜੀ ਹਸਪਤਾਲ ਲਿਜਾਇਆ ਗਿਆ। ਜਿੱਥੇ ਉਸਦੀ ਹਾਲਤ ਹੁਣ ਠੀਕ ਹੈ। ਫਿਲਹਾਲ ਥਾਣਾ ਡਾਬਾ ਵਿੱਚ ਆਈਸਕ੍ਰੀਮ ਗੱਡੀ ਨੂੰ ਜਮ੍ਹਾਂ ਕਰਵਾ ਕੇ ਸ਼ਿਕਾਇਤ ਦਰਜ ਕਰਵਾਈ ਗਈ ਹੈ। 

ਇਸ ਮਾਮਲੇ ਵਿੱਚ ਤੁਰੰਤ ਕਾਰਵਾਈ ਕੀਤੀ ਜਾਵੇਗੀ :ਸਿਵਲ ਸਰਜਨ
ਇਸ ਮਾਮਲੇ ਵਿੱਚ ਸਿਵਲ ਸਰਜਨ ਡਾ. ਰਮਨਦੀਪ ਕੌਰ ਨੇ ਕਿਹਾ ਕਿ ਹਾਲਾਂਕਿ ਡੀਐਚਓ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰਨਗੇ, ਪਰ ਫਿਰ ਵੀ ਮੈਂ ਆਪਣੇ ਪੱਧਰ ’ਤੇ ਜੋ ਵੀ ਕਾਰਵਾਈ ਜ਼ਰੂਰੀ ਹੋਵੇਗੀ ਉਹ ਜ਼ਰੂਰ ਕਰਾਂਗਾ। ਲੋਕਾਂ ਦੀ ਸਿਹਤ ਨਾਲ ਖਿਲਵਾੜ ਨਹੀਂ ਹੋਣ ਦਿੱਤਾ ਜਾਵੇਗਾ।

ਇਕੱਠੇ ਕੀਤੇ ਜਾਣਗੇ ਆਈਸਕ੍ਰੀਮ ਦੇ ਨਮੂਨੇ : ਡੀਐਚਓ ਅਮਰਜੀਤ ਕੌਰ 
ਇਸ ਮਾਮਲੇ ਵਿੱਚ ਜ਼ਿਲ੍ਹਾ ਸਿਹਤ ਅਧਿਕਾਰੀ (ਡੀਐਚਓ) ਨੇ ਕਿਹਾ ਕਿ ਆਈਸ ਕਰੀਮ ਦੇ ਨਮੂਨੇ ਇਕੱਠੇ ਕੀਤੇ ਜਾਣਗੇ। ਮਾਮਲਾ ਬਹੁਤ ਗੰਭੀਰ ਹੈ। ਲੋਕਾਂ ਦੀ ਸਿਹਤ ਨਾਲ ਕੋਈ ਸਮਝੌਤਾ ਨਹੀਂ ਕੀਤਾ ਜਾ ਸਕਦਾ।

(For more news apart from Ludhiana Latest News, stay tuned to Rozana Spokesman)

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement