ਮੋਦੀ ਸਰਕਾਰ ਨੇ ਜਨਤਾ ਨੂੰ  ਨਿਰਾਸ਼ ਕੀਤਾ, ਕੋਰੋਨਾ ਦੇ ਹਾਲਾਤਨੂੰਲੈ ਕੇਸਰਬਪਾਰਟੀ ਦੀਬੈਠਕਸੱਦੇ ਸੋਨੀਆ
Published : May 8, 2021, 6:48 am IST
Updated : May 8, 2021, 6:48 am IST
SHARE ARTICLE
image
image

ਮੋਦੀ ਸਰਕਾਰ ਨੇ ਜਨਤਾ ਨੂੰ  ਨਿਰਾਸ਼ ਕੀਤਾ, ਕੋਰੋਨਾ ਦੇ ਹਾਲਾਤ ਨੂੰ  ਲੈ ਕੇ ਸਰਬ ਪਾਰਟੀ ਦੀ ਬੈਠਕ ਸੱਦੇ : ਸੋਨੀਆ


ਕਿਹਾ, ਵਿਧਾਨ ਸਭਾ ਚੋਣਾਂ 'ਚ ਮਿਲੀ ਹਾਰ ਤੋਂ ਸਬਕ ਲਏ ਪਾਰਟੀ 

ਨਵੀਂ ਦਿੱਲੀ, 7 ਮਈ : ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਕਿਹਾ ਹੈ ਕਿ ਕੋਰੋਨਾ ਮਹਾਂਮਾਰੀ ਨਾਲ ਦੇਸ਼ ਦੀ ਸਥਿਤੀ ਬੇਹੱਦ ਗੰਭੀਰ ਹੋ ਗਈ ਹੈ ਅਤੇ ਸਰਕਾਰ ਲਈ ਇਸ ਨਾਲ ਨਜਿੱਠਣਾ ਮੁਸ਼ਕਲ ਹੋ ਰਿਹਾ ਹੈ | ਇਸ ਲਈ ਹਾਲਾਤ ਨੂੰ  ਕੰਟਰੋਲ ਕਰਨ ਲਈ ਤੁਰਤ ਸਾਰੇ ਦਲਾਂ ਦੀ ਬੈਠਕ ਸੱਦੀ ਜਾਣੀ ਚਾਹੀਦੀ ਹੈ | 
ਸੋਨੀਆ ਨੇ ਮੋਦੀ ਸਰਕਾਰ 'ਤੇ ਕੋਰੋਨਾ ਵਾਇਰਸ ਨੂੰ  ਲੈ ਕੇ ਆਪਣੀਆਂ ਜ਼ਿੰਮੇਵਾਰੀਆਂ ਤੋਂ ਪਿੱਛੇ ਹਟਣ ਅਤੇ ਜਨਤਾ ਨੂੰ  ਨਿਰਾਸ਼ ਕਰਨ ਦਾ ਦੋਸ਼ ਲਗਾਇਆ | ਸੋਨੀਆ ਨੇ ਸ਼ੁਕਰਵਾਰ ਨੂੰ  ਇਥੇ ਵੀਡੀੳ ਕਾਨਫਰੰਸਿੰਗ ਰਾਹੀਂ ਕਾਂਗਰਸ ਸੰਸਦੀ ਦਲ ਦੀ ਬੈਠਕ ਨੂੰ  ਸੰਬੋਧਨ ਕਰਦੇ ਹੋਏ ਕਿਹਾ ਕਿ ਕੋਰੋਨਾ ਮਹਾਂਮਾਰੀ ਦੇ ਭਿਆਨਕ ਰੂਪ ਦੇ ਸਾਹਮਣੇ ਵਿਵਸਥਾ ਚਰਮਰਾ ਗਈ ਹੈ ਅਤੇ ਸਰਕਾਰ ਸਥਿਤੀ ਨਾਲ ਨਜਿੱਠਣ 'ਚ ਸਫ਼ਲ ਨਹੀਂ ਹੋ ਪਾ ਰਹੀ | ਉਨ੍ਹਾਂ ਕਿਹਾ ਕਿ ਸਥਿਤੀ ਦੀ ਗੰਭੀਰਤਾ ਨੂੰ  ਦੇਖਦੇ ਹੋਏ ਮਹਾਂਮਾਰੀ ਨਾਲ ਨਜਿੱਠਣ ਲਈ ਸਾਰੇ ਦਲਾਂ ਦੀ ਬੈਠਕ ਸੱਦੀ ਜਾਣੀ ਚਾਹੀਦੀ ਹੈ ਅਤੇ ਕੋਰੋਨਾ ਤੋਂ ਕਿਵੇਂ ਮੁਕਤੀ ਮਿਲੇ, ਇਸ ਬਾਰੇ ਸਾਰਿਆਂ ਦੀ ਰਾਏ ਲੈਣੀ ਚਾਹੀਦੀ ਹੈ, ਕਿਉਂਕਿ ਮਹਾਂਮਾਰੀ ਨਾਲ ਹੁਣ ਜੋ ਸਥਿਤੀ ਪੈਦਾ ਹੋ ਗਈ ਹੈ, ਉਸ ਨਾਲ ਸਮੂਹਕ ਰੂਪ ਨਾਲ ਹੀ ਨਜਿੱਠਿਆ ਜਾ ਸਕਦਾ ਹੈ | ਇਸ ਨਾਲ ਹੀ ਸੋਨੀਆ ਗਾਂਧੀ ਨੇ ਚਾਰ ਸੂਬਿਆਂ ਅਤੇ ਇਕ ਕੇਂਦਰ ਸ਼ਾਸਤ ਪਦੇਸ਼ ਦੇ ਹਾਲ ਹੀ ਵਿਚ ਹੋਈਆਂ ਵਿਧਾਨ ਸਭਾ ਚੋਣਾਂ 'ਚ  ਕਾਂਗਰਸ ਦੇ ਪਦਰਸ਼ਨ ਨੂੰ  'ਨਿਰਾਸ਼ਾਜਨਕ' ਕਰਾਰ ਦਿੰਦੇ ਹੋਏ ਕਿਹਾ ਕਿ ਇਸ ਹਾਰ ਨਾਲ ਸਬਕ ਲੈਣ ਦੀ ਲੋੜ ਹੈ |
ਸੋਨੀਆ ਨੇ ਕਿਹਾ ਕਿ ਇਸ ਮਹਾਂਮਾਰੀ ਦਾ ਮੁਕਾਬਲਾ ਸਮੂਹਕ ਰੂਪ ਨਾਲ ਕੀਤਾ ਜਾ ਸਕਦਾ ਹੈ, ਇਸ ਲਈ ਠੋਸ ਰਣਨੀਤੀ ਅਪਣਾਉਣ ਲਈ ਅਤੇ ਸਮੂਹਕ ਰੂਪ ਨਾਲ ਕਦਮ ਚੁੱਕਣ ਲਈ ਸੰਸਦ ਦੀ ਸਥਾਈ ਕਮੇਟੀ ਦੀ ਬੈਠਕ ਵੀ ਬੁਲਾਈ ਜਾਣੀ ਚਾਹੀਦੀ ਹੈ |  ਸੋਨੀਆ ਨੇ ਕਿਹਾ ਕਿ ਸਰਕਾਰ ਨੇ ਕੋਰੋਨਾ ਟੀਕਾਕਰਨ ਨੂੰ  ਲੈ ਕੇ ਵੀ ਕੋਈ ਰਣਨੀਤੀ ਨਹੀਂ ਬਣਾਈ ਹੈ | ਸੰਸਦ ਨੇ ਕੇਂਦਰੀ ਬਜਟ 'ਚ ਨਾਗਰਿਕਾਂ ਦੇ ਮੁਫ਼ਤ ਟੀਕਾਕਰਨ ਲਈ 35 ਹਜ਼ਾਰ ਕਰੋੜ ਦਾ ਪ੍ਰਬੰਧ ਕੀਤਾ ਹੈ ਪਰ ਸਰਕਾਰ ਹੁਣ ਵੀ ਸੂਬਿਆਂ 'ਤੇ ਕੋਰੋਨਾ ਨਾਲ ਜੁੜੇ ਭਾਰ ਨੂੰ  ਪਾ ਰਹੀ ਹੈ ਅਤੇ ਉਸ ਨੂੰ  ਘੱਟ ਕਰਨ ਲਈ ਕੋਈ ਉਪਾਅ ਨਹੀਂ ਕਰ ਰਹੀ ਹੈ |
 

SHARE ARTICLE

ਏਜੰਸੀ

Advertisement

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM
Advertisement