ਕੋਰੋਨਾ ਦੇ ਚਲਦਿਆਂ ਸਾਹਮਣੇ ਆਇਆ 'ਬਰਡ ਫਲੂ' ਦਾ ਕੇਸ, ਮਚੀ ਹਫੜਾ ਦਫੜੀ
Published : May 8, 2021, 11:55 am IST
Updated : May 8, 2021, 11:55 am IST
SHARE ARTICLE
Bird Flu
Bird Flu

ਕਿਲਾ ਰਾਏਪੁਰ ਦੇ ਅਧੀਨ ਪੈਂਦੇ ਡੇਹਲੋਂ ਬਲਾਕ ਦੇ ਇਕ ਪੋਲਟਰੀ ਫਾਰਮ ’ਚੋਂ ਇਹ ਬਰਡ ਫਲੂ ਦਾ ਕੇਸ ਸਾਹਮਣੇ ਆਇਆ ਹੈ

ਲੁਧਿਆਣਾ : ਇਕ ਪਾਸੇ ਕੋਰੋਨਾ ਮਹਾਮਾਰੀ ਦਾ ਕਹਿਰ ਪੂਰੇ ਦੇਸ਼ ਵਿਚ ਫੈਲਿਆ ਹੋਇਆ ਹੈ ਤੇ ਦੂਜੇ ਪਾਸੇ ਬਰਡ ਫਲੂ ਦਾ ਇਕ ਕੇਸ ਲੁਧਿਆਣਾ ਤੋਂ ਸਾਹਮਣੇ ਆਇਆ ਹੈ। ਦਰਅਸਲ ਕਿਲਾ ਰਾਏਪੁਰ ਦੇ ਅਧੀਨ ਪੈਂਦੇ ਡੇਹਲੋਂ ਬਲਾਕ ਦੇ ਇਕ ਪੋਲਟਰੀ ਫਾਰਮ ’ਚੋਂ ਇਹ ਬਰਡ ਫਲੂ ਦਾ ਕੇਸ ਸਾਹਮਣੇ ਆਇਆ ਹੈ। ਇਸ ਨਾਲ ਸਬੰਧਿਤ ਵਿਭਾਗਾਂ ਵਿਚ ਹਫੜਾ-ਦਫੜੀ ਮਚ ਗਈ ਹੈ।

Bird Flu TestBird Flu

ਜਾਣਕਾਰੀ ਮੁਤਾਬਕ ਇਹ ਪੋਲਟਰੀ ਫਾਰਮ ਸੂਬਾ ਸਿੰਘ ਨਾਂ ਦੇ ਵਿਅਕਤੀ ਦਾ ਹੈ। ਇਸ ਕੇਸ ਸਬੰਧੀ ਸਰਕਾਰ ਦੇ ਹੁਕਮਾਂ ਤਹਿਤ ਇਕ ਉੱਚ ਪੱਧਰੀ ਕਮੇਟੀ ਬਣਾਈ ਗਈ ਹੈ। ਇਸ ਕਮੇਟੀ ਵਿਚ ਏ. ਡੀ. ਸੀ. ਖੰਨਾ ਚੇਅਰਮੈਨ, ਐੱਸ. ਡੀ. ਐੱਮ. ਪਾਇਲ, ਏ. ਡੀ. ਸੀ. ਪੀ.-2 ਜਸਕਿਰਨ ਸਿੰਘ ਤੇਜਾ, ਡਿਪਟੀ ਡਾਇਰੈਕਟਰ ਪਸ਼ੂ ਪਾਲਣ, ਬੀ. ਡੀ. ਪੀ. ਓ. ਡੇਹਲੋਂ, ਜ਼ਿਲ੍ਹਾ ਵਣ ਅਫ਼ਸਰ ਲੁਧਿਆਣਾ, ਸੀਨੀਅਰ ਮੈਡੀਕਲ ਅਫ਼ਸਰ ਡੇਹਲੋਂ, ਨਾਇਬ ਤਹਿਸੀਲਦਾਰ ਡੇਹਲੋਂ ਅਤੇ ਆਦੇਸ਼ ਗੁਪਤਾ ਕਾਰਜਕਾਰੀ ਅਧਿਕਾਰੀ ਲੋਕ ਨਿਰਮਾਣ ਵਿਭਾਗ ਨੂੰ ਮੈਂਬਰ ਵੱਜੋਂ ਸ਼ਾਮਲ ਕੀਤਾ ਗਿਆ ਹੈ।

Bird FluBird Flu

“ਨੈਸ਼ਨਲ ਇੰਸਟੀਚਿਊਟ ਆਫ਼-ਹਾਈ ਸਿਕਿਓਰਿਟੀ ਐਨੀਮਲ ਡਿਸੀਜ਼ਜ਼ ਲੈਬ, ਭੋਪਾਲ ਨੇ ਲੁਧਿਆਣਾ ਜ਼ਿਲ੍ਹੇ ਦੇ ਸੂਬਾ ਸਿੰਘ ਪੋਲਟਰੀ ਫਾਰਮ ਨੂੰ ਐਚ 5 ਐਨ 8 ਏਵੀਅਨ ਇਨਫਲੂਐਂਜ਼ਾ ਲਈ ਸਕਾਰਾਤਮਕ ਐਲਾਨ ਕੀਤਾ ਹੈ। ਇਸ ਲਈ, ਆਪਣੀ ਸ਼ਕਤੀ ਦੀ ਵਰਤੋਂ ਕਰਦਿਆਂ ਰਾਜ ਸਰਕਾਰ ਹੇਠ ਦਿੱਤੇ ਖੇਤਰ ਨੂੰ 'ਸੰਕਰਮਿਤ ਖੇਤਰ' ਵਜੋਂ ਸੂਚਿਤ ਕਰਦੀ ਹੈ ਵਧੀਕ ਮੁੱਖ ਸਕੱਤਰ ਵਿਜੇ ਕੁਮਾਰ ਜੰਜੂਆ ਨੇ ਇੱਕ ਬਿਆਨ ਵਿੱਚ ਕਿਹਾ, ਪੋਲਟਰੀ ਪੰਛੀਆਂ ਵਿੱਚ ਏਵੀਅਨ ਇਨਫਲੂਐਨਜ਼ਾ (ਐਚ 5 ਐਨ 8) ਦੀ ਅਨੁਸੂਚਿਤ ਬਿਮਾਰੀ ਹੋਣ ਦੀ ਪੁਸ਼ਟੀ ਕੀਤੀ ਗਈ ਹੈ।
 

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement