ਓਮਾਨ 'ਚ ਫਸੀਆਂ 4 ਭਾਰਤੀ ਲੜਕੀਆਂ ਦੀ ਸੁਰੱਖਿਅਤ ਘਰ ਵਾਪਸੀ
Published : Feb 8, 2026, 6:39 am IST
Updated : Feb 8, 2026, 7:35 am IST
SHARE ARTICLE
4 Indian girls stranded in Oman return home safely
4 Indian girls stranded in Oman return home safely

ਅਜੇ ਵੀ 100 ਦੇ ਕਰੀਬ ਭਾਰਤੀ ਲੜਕੀਆਂ ਓਮਾਨ ਵਿਚ ਫਸੀਆਂ : ਪੀੜਤਾ

  • ਪੰਜਾਬ ਦੀਆਂ ਤਿੰਨ ਤੇ ਕੇਰਲ ਦੀ ਇਕ ਲੜਕੀ ਸ਼ਾਮਲ

ਸੁਲਤਾਨਪੁਰ ਲੋਧੀ (ਇੰਦਰਜੀਤ ਚਾਹਲ) : ਵਿਦੇਸ਼ਾਂ ਦੀ ਚਮਕ-ਧਮਕ ਅਤੇ ਸੁਨਿਹਰੇ ਸੁਫਨੇ ਅੱਜ ਕਈ ਭਾਰਤੀ ਲੜਕੀਆਂ ਲਈ ਨਰਕ ਸਮਾਨ ਸਾਬਤ ਹੋ ਰਹੇ ਹਨ। ਖ਼ਾਸ ਤੌਰ ’ਤੇ ਓਮਾਨ ਵਰਗੇ ਦੇਸ਼ਾਂ ਵਿਚ ਨੌਕਰੀ ਦੇ ਝੂਠੇ ਵਾਅਦਿਆਂ ਰਾਹੀਂ ਮਨੁੱਖੀ ਤਸਕਰੀ ਦਾ ਇਕ ਭਿਆਨਕ ਜਾਲ ਫੈਲ ਚੁੱਕਾ ਹੈ, ਜਿਸ ਦਾ ਸ਼ਿਕਾਰ ਅਕਸਰ ਗ਼ਰੀਬ ਅਤੇ ਮਜਬੂਰ ਪ੍ਰਵਾਰਾਂ ਦੀਆਂ ਧੀਆਂ ਬਣ ਰਹੀਆਂ ਹਨ।

ਰਾਜ ਸਭਾ ਮੈਂਬਰ ਅਤੇ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਦੇ ਲਗਾਤਾਰ ਯਤਨਾਂ ਸਦਕਾ ਓਮਾਨ ਵਿਚ ਫਸੀਆਂ ਚਾਰ ਹੋਰ ਭਾਰਤੀ ਲੜਕੀਆਂ ਦੀ ਸੁਰੱਖਿਅਤ ਭਾਰਤ ਵਾਪਸੀ ਸੰਭਵ ਹੋ ਸਕੀ ਹੈ। ਇਨ੍ਹਾਂ ਵਿਚ ਤਿੰਨ ਲੜਕੀਆਂ ਪੰਜਾਬ ਅਤੇ ਇਕ ਕੇਰਲ ਨਾਲ ਸਬੰਧਤ ਹੈ। ਇਸ ਨਾਲ ਸੰਤ ਸੀਚੇਵਾਲ ਵਲੋਂ ਹੁਣ ਤਕ ਵਾਪਸ ਲਿਆਂਦੀਆਂ ਗਈਆਂ ਲੜਕੀਆਂ ਦੀ ਗਿਣਤੀ 130 ਤਕ ਪਹੁੰਚ ਗਈ ਹੈ।

ਅੱਜ ਨਿਰਮਲ ਕੁਟੀਆ, ਸੁਲਤਾਨਪੁਰ ਲੋਧੀ ਵਿਚ ਸੰਤ ਸੀਚੇਵਾਲ ਨੂੰ ਮਿਲਣ ਪਹੁੰਚੀ ਕਪੂਰਥਲਾ ਜ਼ਿਲ੍ਹੇ ਦੀ ਇਕ ਪੀੜਤਾ ਨੇ ਅਪਣੀ ਦਰਦਨਾਕ ਹੱਡਬੀਤੀ ਸਾਂਝੀ ਕੀਤੀ। ਉਸਨੇ ਦਸਿਆ ਕਿ ਉਹ ਮਈ 2024 ਵਿਚ ਅਪਣੀ ਇਕ ਰਿਸ਼ਤੇਦਾਰ ਭੈਣ ਦੇ ਕਹਿਣ ’ਤੇ ਓਮਾਨ ਗਈ ਸੀ, ਪਰ ਉਹ ਭੈਣ ਉਸਨੂੰ ਉੱਥੇ ਫਸਾ ਕੇ ਖੁਦ ਭਾਰਤ ਵਾਪਸੀ ਆ ਗਈ। ਉਸਨੇ ਦਸਿਆ ਕਿ ਓਮਾਨ ਪਹੁੰਚਦੇ ਹੀ ਉਸਦਾ ਪਾਸਪੋਰਟ ਜ਼ਬਰਦਸਤੀ ਖੋਹ ਲਿਆ ਗਿਆ ਅਤੇ ਦੋ ਸਾਲਾਂ ਦੇ ਜ਼ਬਰਦਸਤੀ ਇਕਰਾਰਨਾਮਿਆਂ ’ਤੇ ਦਸਤਖ਼ਤ ਕਰਵਾ ਲਏ ਗਏ। ਪੀੜਤਾ ਨੇ ਦਸਿਆ ਕਿ ਭਾਰੀ ਮਿਹਨਤ ਦੇ ਬਾਵਜੂਦ ਉਸਨੂੰ ਤਨਖ਼ਾਹ ਨਹੀਂ ਦਿਤੀ ਗਈ। ਛੋਟੀਆਂ-ਛੋਟੀਆਂ ਗੱਲਾਂ ’ਤੇ ਮਾਰਕੁੱਟ, ਤਸ਼ੱਦਦ ਅਤੇ ਅਣਮਨੁੱਖੀ ਸਲੂਕ ਸਹਿਣਾ ਪੈਂਦਾ ਸੀ।

ਜਦੋਂ ਉਸਨੇ ਭਾਰਤ ਵਾਪਸ ਜਾਣ ਦੀ ਮੰਗ ਕੀਤੀ, ਤਾਂ ਸਪੋਂਸਰਾਂ ਵਲੋਂ ਲੱਖਾਂ ਰੁਪਏ ਦੀ ਮੰਗ ਕੀਤੀ ਗਈ ਜਾਂ ਹੋਰ ਲੜਕੀਆਂ ਭੇਜਣ ਲਈ ਦਬਾਅ ਬਣਾਇਆ ਗਿਆ। ਪੀੜਤਾ ਨੇ ਵੱਡਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਓਮਾਨ ਵਿਚ ਅਜੇ ਵੀ ਕਰੀਬ 100 ਭਾਰਤੀ ਲੜਕੀਆਂ ਇਸੇ ਤਰ੍ਹਾਂ ਫਸੀਆਂ ਹੋਈਆਂ ਹਨ। ਉਸਨੇ ਦਸਿਆ ਕਿ ਜਿਵੇਂ ਹੀ ਇਕ ਲੜਕੀ ਵਾਪਸ ਜਾਂਦੀ ਹੈ, ਗਿਰੋਹ ਉਸਦੀ ਥਾਂ ਹੋਰ ਲੜਕੀਆਂ ਨੂੰ ਫਸਾ ਲੈਂਦੇ ਹਨ।

ਕਾਨੂੰਨੀ ਸਖ਼ਤੀ ਵਧਣ ਕਾਰਨ ਹੁਣ ਬਿਨਾਂ ਸਪੋਂਸਰ ਦੀ ਮਨਜ਼ੂਰੀ ਦੇ ਭਾਰਤ ਵਾਪਸੀ ਲਗਭਗ ਅਸੰਭਵ ਬਣ ਚੁਕੀ ਹੈ। ਵਿਦੇਸ਼ ਮੰਤਰਾਲੇ ਅਤੇ ਓਮਾਨ ਸਥਿਤ ਭਾਰਤੀ ਦੂਤਾਵਾਸ ਦਾ ਧਨਵਾਦ ਕਰਦਿਆਂ ਸੰਤ ਸੀਚੇਵਾਲ ਨੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਕਿ ਅੰਤਰਰਾਸ਼ਟਰੀ ਮਨੁੱਖੀ ਤਸਕਰੀ ਵਿਚ ਸ਼ਾਮਲ ਗਿਰੋਹਾਂ ਵਿਰੁਧ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ। ਨਾਲ ਹੀ ਉਨ੍ਹਾਂ ਨੇ ਪੰਜਾਬ ਦੇ ਲੋਕਾਂ ਨੂੰ ਸੁਚੇਤ ਕਰਦਿਆਂ ਕਿਹਾ ਕਿ ਜਾਗਰੂਕਤਾ ਹੀ ਇਸ ਭਿਆਨਕ ਅਪਰਾਧ ਤੋਂ ਬਚਾਅ ਦਾ ਸਭ ਤੋਂ ਵੱਡਾ ਹਥਿਆਰ ਹੈ। ਜ਼ਿਕਰਯੋਗ ਹੈ ਕਿ ਦਸੰਬਰ ਮਹੀਨੇ ਦੌਰਾਨ ਸੰਤ ਸੀਚੇਵਾਲ ਵੱਲੋਂ ਵਿਦੇਸ਼ ਮੰਤਰਾਲੇ ਨੂੰ ਲਗਭਗ 70 ਲੜਕੀਆਂ ਬਾਰੇ ਲਿਖਤੀ ਜਾਣਕਾਰੀ ਦਿੱਤੀ ਗਈ ਸੀ। ਹੁਣ ਇਹ ਵੀ ਸਾਹਮਣੇ ਆਇਆ ਹੈ ਕਿ ਦਿੱਲੀ ਏਅਰਪੋਰਟ ’ਤੇ ਵਧੀ ਸਖ਼ਤੀ ਕਾਰਨ ਇਹ ਗਿਰੋਹ ਲੜਕੀਆਂ ਨੂੰ ਮੁੰਬਈ ਰਾਹੀਂ ਵਿਦੇਸ਼ ਭੇਜ ਰਹੇ ਹਨ, ਤਾਂ ਜੋ ਕਾਨੂੰਨੀ ਜਾਂਚ ਤੋਂ ਬਚਿਆ ਜਾ ਸਕੇ।
 

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement