ਤੈਅ ਰੂਟ ਦਾ ਉਲੰਘਣ ਕਰ ਕੇ ਲਾਲ ਕਿਲ੍ਹੇ ਵੱਲ ਗਈਆਂ ਜਥੇਬੰਦੀਆਂ ਦੀ ਗਿਣਤੀ 7 ਸੀ : ਫੂਲ
Published : Feb 8, 2021, 12:51 am IST
Updated : Feb 8, 2021, 12:51 am IST
SHARE ARTICLE
image
image

ਤੈਅ ਰੂਟ ਦਾ ਉਲੰਘਣ ਕਰ ਕੇ ਲਾਲ ਕਿਲ੍ਹੇ ਵੱਲ ਗਈਆਂ ਜਥੇਬੰਦੀਆਂ ਦੀ ਗਿਣਤੀ 7 ਸੀ : ਫੂਲ

ਕਿਸਾਨ ਆਗੂ ਫੂਲ ਨੇ ਜਥੇਬੰਦੀਆਂ ਦੀ ਜਾਂਚ ਕਮੇਟੀ ਕੋਲ ਰਖਿਆ ਅਪਣਾ ਪੱਖ

ਚੰਡੀਗੜ੍ਹ, 7 ਫ਼ਰਵਰੀ (ਗੁਰਉਪਦੇਸ਼ ਭੁੱਲਰ): 26 ਜਨਵਰੀ ਨੂੰ  ਸੰਯੁਕਤ ਕਿਸਾਨ ਮੋਰਚੇ ਵਲੋਂ ਕਿਸਾਨ ਟਰੈਕਟਰ ਪਰੇਡ ਦੇ ਤੈਅ ਰੂਟ ਤੋਂ ਪਾਸੇ ਜਾ ਕੇ ਮੋਰਚੇ ਦੇ ਫ਼ੈਸਲੇ ਦੇ ਉਲੰਘਣ ਦੇ ਦੋਸ਼ ਵਿਚ 32 ਕਿਸਾਨ ਜਥੇਬੰਦੀਆਂ ਵਲੋਂ ਮੁਅੱਤਲ ਕੀਤੇ ਗਏ ਭਾਰਤੀ ਕਿਸਾਨ ਯੂਨੀਅਨ (ਕ੍ਰਾਂਤੀਕਾਰੀ) ਦੇ ਪ੍ਰਧਾਨ ਸੁਰਜੀਤ ਸਿੰਘ ਫੂਲ ਨੇ ਕਿਹਾ ਕਿ ਸਿਰਫ਼ 2 ਜਥੇਬੰਦੀਆਂ ਨੂੰ  ਨਿਸ਼ਾਨਾ ਬਣਾ ਕੇ ਕਾਰਵਾਈ ਕੀਤੀ ਗਈ ਹੈ ਜਦਕਿ ਤੈਅ ਰੂਟ ਦੇ ਨਿਯਮਾਂ ਦਾ ਉਲੰਘਣ ਕਰਨ ਵਾਲਿਆਂ ਵਿਚ ਉਗਰਾਹਾਂ ਗਰੁਪ ਸਣੇ 7 ਜਥੇਬੰਦੀਆਂ ਸ਼ਾਮਲ ਸਨ, ਜਿਨ੍ਹਾਂ ਦੇ ਮੈਂਬਰ ਲਾਲ ਕਿਲ੍ਹੇ ਵਲ ਗਏ | 
ਉਨ੍ਹਾਂ ਦਸਿਆ ਕਿ ਅਪਣਾ ਪੱਖ ਕਿਸਾਨ ਜਥੇਬੰਦੀਆਂ ਵਲੋਂ ਬਣਾਈ 3 ਮੈਂਬਰੀ ਕਮੇਟੀ ਸਾਹਮਣੇ ਰੱਖ ਦਿਤਾ ਹੈ | ਫੂਲ ਵਲੋਂ ਰੱਖੇ ਗਏ ਪੱਖ ਮੁਤਾਬਕ ਲਾਲ ਕਿਲ੍ਹੇ ਵਲ ਗਏ ਕਿਸਾਨਾਂ ਦੀ ਉਨ੍ਹਾਂ ਨੇ ਅਗਵਾਈ ਨਹੀਂ ਕੀਤੀ ਪਰ ਜਦੋਂ ਗੜਬੜ ਦੀ ਖ਼ਬਰ ਮਿਲੀ ਤਾਂ ਉਹ ਕਿਸਾਨਾਂ ਨੂੰ  ਵਾਪਸ ਲਿਆਉਣ ਲਈ ਦਿੱਲੀ ਵੱਲ ਗਏ ਸਨ | ਕਿਸਾਨ ਆਗੂ ਫੂਲ ਨੇ ਕਿਹਾ ਕਿ ਇਸ ਤਰ੍ਹਾਂ 2 ਜਥੇਬੰਦੀਆਂ ਨੂੰ  ਨਿਸ਼ਾਨਾ ਬਣਾਉਣਾ ਗ਼ਲਤ ਹੈ | ਬਲਕਿ ਇਸ ਸਮੇਂ ਤਾਂ ਸੱਭ ਜਥੇਬੰਦੀਆਂ ਵਿਚ ਵਧੇਰੇ ਇਕਜੁਟਤਾ ਦੀ ਲੋੜ ਹੈ | 
ਉਨ੍ਹਾਂ ਕਿਹਾ ਕਿ ਉਹ ਹਾਲੇ ਜਥੇਬੰਦੀਆਂ ਦੇ ਫ਼ੈਸਲੇ ਮੁਤਾਬਕ ਮੰਚ 'ਤੇ ਨਹੀਂ ਜਾ ਰਹੇ ਪਰ ਅੰਦੋਲਨ ਵਿਚ ਸ਼ਾਮਲ ਹਨ ਕਿਉਂਕਿ ਮੋਰਚੇ ਵਿਚੋਂ ਉਨ੍ਹਾਂ ਨੂੰ  ਮੁਅੱਤਲ ਨਹੀਂ ਕੀਤਾ ਗਿਆ ਤੇ ਇਹ 32 ਜਥੇਬੰਦੀਆਂ ਦਾ ਫ਼ੈਸਲਾ ਹੈ | 

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement